Literature

ਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ ਪ੍ਰਤੀਕ

ਮਿੰਨੀ ਕਹਾਣੀ ਦੀ ਵਿਧਾ ਪੰਜਾਬੀ ਵਿਚ ਹਰਮਨ ਪਿਆਰੀ ਹੋ ਰਹੀ ਹੈ। ਭਾਵੇਂ ਇਹ ਪੰਜਾਬੀ ਸਾਹਿਤ ਵਿਚ ਇਹ ਨਵਾਂ ਤਜ਼ਰਬਾ ਹੈ ਪ੍ਰੰਤੂ ਸਮੇਂ ਦੀ ਆਧੁਨਿਕਤਾ ਅਤੇ ਤੇਜ਼ੀ ਕਰਕੇ ਪਾਠਕ ਇਸਨੂੰ ਪਸੰਦ ਕਰਨ ਲੱਗ ਪਏ ਹਨ ਕਿਉਂਕਿ ਉਨ੍ਹਾਂ ਕੋਲ ਸਮੇਂ ਦੀ ਘਾਟ ਕਾਰਨ ਮਿੰਨੀ ਕਹਾਣੀ ਆਪਣੀ ਸਾਹਿਤਕ ਮਸ ਪੂਰੀ ਕਰਨ ਲਈ ਇਹ ਉਨ੍ਹਾਂ ਦੀ ਲੋੜ ਬਣਦੀ ਜਾ ਰਹੀ ਹੈ। ਪੰਜਾਬੀ ਵਿਚ ਪਾਠਕਾਂ ਦੀ ਘਾਟ ਵੀ ਹੈ। ਨੌਜਵਾਨ ਪੀੜ੍ਹੀ ਲਈ ਇਲੈਕਟਰੌਨਿਕ ਵਸਤਾਂ ਹਰਮਨ ਪਿਆਰੀਆਂ ਹੋ ਰਹੀਆਂ ਹਨ। ਹਰਪ੍ਰੀਤ ਸਿੰਘ ਰਾਣਾ ਦਾ ਇਹ ਦੂਜਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸਦੀ ਮਿੰਨੀ ਕਹਾਣੀ ਦੀ ਪੁਸਤਕ ਚੌਥਾ ਮਹਾਂ ਯੁੱਧ ਪ੍ਰਕਾਸ਼ਤ ਹੋ ਚੁੱਕੀ ਹੈ। ਹਰਪ੍ਰੀਤ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਵਿਸ਼ੇ ਵੀ ਸਮਾਜਿਕਤਾ ਨਾਲ ਜੁੜੇ ਹੋਏ ਹੁੰਦੇ ਹਨ। ਉਹ ਆਪਣੀਆਂ ਕਹਾਣੀਆਂ ਵਿਚ ਇਨਸਾਨ ਦੀ ਮਾਨਸਿਕਤਾ ਨਾਲ ਸੰਬੰਧਤ ਵਿਸ਼ਿਆਂ ਉਪਰ ਵੀ ਹੱਥ ਅਜ਼ਮਾਉਂਦਾ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਇਨਸਾਨ ਦੇ ਮਨ ਵਿਚ ਅਨੇਕਾਂ ਮਸਲਿਆਂ ਤੇ ਹਲਚਲ ਹੁੰਦੀ ਰਹਿੰਦੀ ਹੈ। ਆਧੁਨਿਕਤਾ ਦੇ ਪ੍ਰਭਾਵ ਅਧੀਨ ਇਨਸਾਨੀ ਰਿਸ਼ਤਿਆਂ ਵਿਚ ਕੜਵੜਾਹਟ ਪੈਦਾ ਹੁੰਦੀ ਰਹਿੰਦੀ ਹੈ ਅਜਿਹੀ ਸਥਿਤੀ ਨੂੰ ਉਹ ਬਾਖ਼ੂਬੀ ਨਾਲ ਚਿਤਰਣ ਕਰਦਾ ਹੈ। ਭੜਾਸ ਸਿਰਲੇਖ ਵਾਲੀ ਕਹਾਣੀ ਵਿਚ ਉਸਨੇ ਇਹ ਦਰਸਾਉਣ ਦੀ ਕੋਸਿਸ਼ ਕੀਤੀ ਹੈ ਕਿ ਹਰ ਵਿਅਕਤੀ ਆਪਣੇ ਤੋਂ ਛੋਟੇ ਵਿਅਕਤੀ ਉਪਰ ਆਪਣਾ ਰੋਹਬ ਪਾਉਣਾ ਚਾਹੁੰਦਾ ਹੈ ਕਿਉਂਕਿ ਸਮਾਜ ਹੀ ਇਸ ਤਰ੍ਹਾਂ ਦਾ ਹੈ ਕਿ ਵੱਡਾ ਵਿਅਕਤੀ ਕਸੂਰਵਾਰ ਹੁੰਦਾ ਹੋਇਆ ਵੀ ਛੋਟੇ ਵਿਅਕਤੀ ਨੂੰ ਕਸੂਰਵਾਰ ਗਰਦਾਨਦਾ ਹੈ। ਛੋਟਾ ਵਿਅਕਤੀ ਆਪਣੇ ਤੋਂ ਛੋਟੇ ਨੂੰ ਨੀਚਾ ਵਿਖਾਉਂਦਾ ਹੈ। ਇਹ ਸਿਲਸਿਲਾ ਜ਼ਾਰੀ ਰਹਿੰਦਾ ਹੈ। ਉਸ ਦੀਆਂ ਕਹਾਣੀਆਂ ਵਿਚ ਚਲੰਤ ਮਸਲਿਆਂ ਨੂੰ ਵੀ ਵਿਸੇਸ਼ ਬਣਾਇਆ ਗਿਆ ਹੈ ਕਿਉਂਕਿ ਇਨਸਾਨ ਆਪਣੇ ਅੰਦਰ ਝਾਤੀ ਮਾਰਨਾ ਨਹੀਂ ਚਾਹੁੰਦਾ ਸਗੋਂ ਦੂਸਰਿਆਂ ਦੀਆਂ ਗ਼ਲਤੀਆਂ ਤੇ ਕੜੀ ਨਜ਼ਰ ਰੱਖਦਾ ਹੈ। ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਦਾ। ਸੁਆਲ ਨਾਂ ਦੀ ਕਹਾਣੀ ਵਿਚ ਆਪ ਤਾਂ ਭਰਾ ਪਿਆਰ ਵਿਆਹ ਕਰਦਾ ਹੈ ਪ੍ਰੰਤੂ ਆਪਣੀ ਭੈਣ ਦੀ ਵਾਰੀ ਉਸਨੂੰ ਕੁੱਟਣ ਤੱਕ ਜਾਂਦਾ ਹੈ। ਹਵਸ ਨਾਮ ਦੀ ਕਹਾਣੀ ਵੀ ਇਨਸਾਨ ਦੀ ਮਾਨਸਿਕਤਾ ਤੇ ਵਿਅੰਗ ਕਰਦੀ ਹੈ। ਇਨਸਾਨ ਨੂੰ ਆਪਣੀ ਅੰਤਰ ਆਤਮਾ ਦੀ ਅਵਾਜ਼ ਸੁਣਨ ਲਈ ਪ੍ਰੇਰਦੀ ਹੈ। ਆਪ ਤਾਂ ਵਿਅਕਤੀ ਪੈਸੇ ਦੇ ਜ਼ੋਰ ਨਾਲ ਨੌਜਵਾਨ ਨਵ ਵਿਆਹੁਤਾ ਲੜਕੀ ਨੂੰ ਉਸਦੀ ਮਜ਼ਬੂਰੀ ਦਾ ਲਾਭ ਉਠਾਉਂਦਾ ਹੋਇਆ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਪੰ੍ਰੰਤੂ ਜਦੋਂ ਏਡਜ ਬਾਰੇ ਪਤਾ ਲੱਗਦਾ ਹੈ ਤਾਂ ਉਸਨੂੰ ਧੱਕਾ ਲੱਗਦਾ ਹੈ। ਇਸ ਕਹਾਣੀ ਵਿਚ ਦਲਾਲਾਂ ਦਾ ਵੀ ਪਰਦਾ ਫਾਸ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਤਾਂ ਪੈਸੇ ਦੇ ਲਾਲਚ ਵਿਚ ਕਿਸੇ ਦਾ ਨਫਾ ਨੁਕਸਾਨ ਨਹੀਂ ਵੇਖਣਾ ਹੁੰਦਾ।

-ਉਜਾਗਰ ਸਿੰਘ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin