Punjab

ਪਰਿਵਾਰ ਦੇ ਚੌਥੇ ਮੈਂਬਰ ਪ੍ਰਭਜੋਤ ਸਿੰਘ ਦੀ ਭਾਲ ‘ਚ ਲੱਗੀ ਪੁਲਿਸ

ਰੂਪਨਗਰ – ਰੂਪਨਗਰ ਪੁਲਿਸ ਪਾਵਰ ਕਾਲੋਨੀ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਹੱਤਿਆ ਦੇ ਮਾਮਲੇ ਵਿਚ ਪਰਿਵਾਰ ਦੇ ਚੌਥੇ ਮੈਂਬਰ ਪ੍ਰਭਜੋਤ ਸਿੰਘ ਦੀ ਤਲਾਸ਼ ਵਿਚ ਡਟ ਗਈ ਹੈ। ਪੁਲਿਸ ਨੇ ਪੂਰਾ ਫੋਕਸ ਪ੍ਰਭਜੋਤ ਸਿੰਘ ਨੂੰ ਲੱਭਣ ਉੱਤੇ ਹੀ ਲਗਾ ਦਿੱਤਾ ਹੈ ਕਿਉਂਕਿ ਹੱਤਿਆ ਦੇ ਮਾਮਲੇ ਦੀ ਗੁੱਥੀ ਦੇ ਹੱਲ ਲਈ ਪ੍ਰਭਜੋਤ ਪ੍ਰਮੁੱਖ ਕੜੀ ਮੰਨਿਆ ਜਾ ਰਿਹਾ ਹੈ। ਪ੍ਰਭਜੋਤ ਕੋਲ ਦੋ ਮੋਬਾਈਲ ਨੰਬਰ ਸਨ ਤੇ ਪੁਲਿਸ ਨੇ ਜਦੋਂ ਉਸ ਦੇ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਟਰੇਸ ਕੀਤੀ ਤਾਂ 10 ਅਪ੍ਰੈਲ ਦੀ ਦੁਪਹਿਰ ਤਕ ਦੋਵੇਂ ਨੰਬਰ ਚੱਲ ਰਹੇ ਸਨ। ਇਕ ਨੰਬਰ ਡੀਏਵੀ ਸਕੂਲ ਦੇ ਰਸਤਾ ਤੇ ਦੂਜਾ ਨੰਬਰ ਕੋਟਲਾ ਨਿਹੰਗ ਕੋਲ ਟਾਵਰ ਲੋਕੇਸ਼ਨ ਵਿਚ ਆਇਆ ਹੈ। ਪੁਲਿਸ ਪ੍ਰਭਜੋਤ ਨੂੰ ਲੱਭਣ ਲਈ ਭਾਖੜਾ ਨਹਿਰ ਦੇ ਆਸ-ਪਾਸ ਅਤੇ ਨਹਿਰ ਵਿਚ ਗੋਤਾਖੋਰ ਲਗਾ ਕੇ ਲੱਭ ਰਹੀ ਹੈ।

ਦੂਜੇ ਪਾਸੇ ਬੁੱਧਵਾਰ ਨੂੰ ਹਰਚਰਨ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਡਾਕਟਰ ਧੀ ਚਰਨਪ੍ਰਰੀਤ ਕੌਰ ਦੀਆਂ ਦੇਹਾਂ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਹਰਚਰਨ ਸਿੰਘ ਦੇ ਭਰਾ ਚਮਕੌਰ ਸਿੰਘ ਹਵਾਲੇ ਕਰ ਦਿੱਤੀਆਂ ਗਈਆਂ।

ਬਰਨਾਲੇ ਦੇ ਪਿੰਡ ਸੰਗੇੜਾ ਦੇ ਰਹਿਣ ਵਾਲੇ ਚਮਕੌਰ ਸਿੰਘ ਦੇ ਬਿਆਨ ਪੁਲਿਸ ਨੇ ਕਲਮਬੰਦ ਕੀਤੇ ਹਨ। ਚਮਕੌਰ ਸਿੰਘ ਮੁਤਾਬਕ ਹਰਚਰਨ ਸਿੰਘ ਤੇ ਉਸ ਦੇ ਪਰਿਵਾਰ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਹ ਵੀ ਸਮਝ ਨਹੀਂ ਪਾ ਰਹੇ ਕਿ ਇਹ ਕਿਵੇਂ ਹੋ ਗਿਆ। ਚਮਕੌਰ ਸਾਹਿਬ ਆਪਣੇ ਭਰਾ ਹਰਚਰਨ ਸਿੰਘ, ਭਰਜਾਈ ਪਰਮਜੀਤ ਕੌਰ ਅਤੇ ਧੀ ਡਾ . ਚਰਨਪ੍ਰਰੀਤ ਕੌਰ ਦੀਆਂ ਲਾਸ਼ਾਂ ਆਪਣੇ ਪਿੰਡ ਸੰਗੇੜਾ ਲੈ ਗਏ ਹਨ, ਉਥੇ ਹੀ ਸਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਰੂਪਨਗਰ ਦੀ ਪਾਵਰ ਕਾਲੋਨੀ ਵਿਚ ਕੁਆਰਟਰ ਨੰਬਰ 62 ‘ਚ ਪਰਿਵਾਰ ਦੇ ਤਿੰਨ ਮੈਬਰਾਂ ਦੀਆਂ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ। ਲਾਸ਼ਾਂ ਦੀ ਹਾਲਤ ਵੇਖ ਕੇ ਲੱਗਦਾ ਸੀ ਕਿ ਤਿੰਨ-ਚਾਰ ਦਿਨ ਪਹਿਲਾਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੋਵੇ। ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਹਨ। ਮਰਨ ਵਾਲਿਆਂ ਵਿਚ ਹਰਚਰਨ ਸਿੰਘ ਸੇਵਾਮੁਕਤ ਅਧਿਆਪਕ ਸਨ। ਉਨ੍ਹਾਂ ਦੀ ਧੀ ਡਾ. ਚਰਨਪ੍ਰਰੀਤ ਕੌਰ ਦਸ ਅਪ੍ਰਰੈਲ ਦੀ ਸਵੇਰੇ ਡਿਊਟੀ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਈ ਸੀ। ਪ੍ਰਭਜੋਤ ਸਿੰਘ ਪੀਜੀਆਈ ਦੇ ਆਈ ਡਿਪਾਰਟਮੈਂਟ ਵਿਚ ਕੋਈ ਕੋਰਸ ਕਰ ਰਿਹਾ ਸੀ। ਪ੍ਰਭਜੋਤ ਸਿੰਘ ਅਤੇ ਘਰੋਂ ਐਕਟਿਵਾ ਸਕੂਟਰੀ ਗਾਇਬ ਹੈ। ਐੱਸਐੱਸਪੀ ਡਾ . ਸੰਦੀਪ ਗਰਗ ਨੇ ਕਿਹਾ ਕਿ ਮਾਮਲੇ ਵਿਚ ਵੱਖ-ਵੱਖ ਨਜ਼ਰੀਏ ‘ਤੇ ਪੁਲਿਸ ਕੰਮ ਕਰ ਰਹੀ ਹੈ। ਹੱਤਿਆ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਤੀਹਰੇ ਹੱਤਿਆ ਕਾਂਡ ਦੇ ਪਿੱਛੇ ਦਾ ਰਾਜ਼ ਖੋਲ੍ਹ ਦਿਆਂਗੇ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor