Breaking News International Latest News News

ਪਾਕਿਸਤਾਨ ਆਪਣੇ ਫ਼ਾਇਦੇ ਲਈ ਭਾਰਤ ਦਾ ਅਸਰ ਘੱਟ ਕਰਨ ‘ਚ ਜੁਟਿਆ

ਵਾਸ਼ਿੰਗਟਨ – ਅਮਰੀਕਾ ਖ਼ੁਫ਼ੀਆ ਏਜੰਸੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਅਮਰੀਕੀ ਸਰਕਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਆਪਣੇ ਰਣਨੀਤਕ ਫ਼ਾਇਦੇ ਲਈ ਅਫ਼ਗਾਨਿਸਤਾਨ ਦੀ ਖਾਨਾਜੰਗੀ ਦਾ ਇਸਤੇਮਾਲ ਕਰ ਰਿਹਾ ਹੈ। ਨਾਲ ਹੀ ਉਹ ਤਾਲਿਬਾਨ ਸ਼ਾਸਨ ‘ਚ ਆਪਣੀ ਪਹੁੰਚ ਦਾ ਇਸਤੇਮਾਲ ਅਫ਼ਗਾਨਿਸਤਾਨ ‘ਤੇ ਭਾਰਤ ਦੇ ਚੰਗੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਰ ਰਿਹਾ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਅਫ਼ਗਾਨਿਸਤਾਨ ‘ਤੇ ਆਪਣੀ ਤਿਮਾਹੀ ਰਿਪੋਰਟ ‘ਚ ਦੱਸਿਆ ਹੈ ਕਿ ਪਾਕਿਸਤਾਨ ਆਪਣੀ ਰਣਨੀਤਕ ਸਾਜ਼ਿਸ਼ ਤਹਿਤ ਭਾਰਤ ਦੇ ਅਸਰ ਨੂੰ ਘੱਟ ਕਰਨ ਵਾਲੇ ਫ਼ੈਸਲੇ ਲੈ ਰਿਹਾ ਹੈ। ਜਾਂ ਫਿਰ ਤਾਲਿਬਾਨ ਸ਼ਾਸਨ ਨੂੰ ਅਜਿਹੇ ਫ਼ੈਸਲੇ ਲੈਣ ਲਈ ਉਕਸਾ ਰਿਹਾ ਹੈ। ਤਾਂ ਜੋ ਅਫ਼ਗਾਨਿਸਤਾਨ ‘ਤੇ ਭਾਰਤ ਦਾ ਚੰਗਾ ਅਸਰ ਨਾ ਰਹੇ ਤੇ ਉਹ ਥਾਂ ਪਾਕਿਸਤਾਨ ਨੂੰ ਮਿਲ ਜਾਵੇ। ਇਸ ਸਾਲ ਇਕ ਅਪ੍ਰਰੈਲ ਤੋਂ ਤੀਹ ਜੂਨ ਤਕ ਦੇ ਸਮੇਂ ਲਈ ਜਾਰੀ ਹੋਈ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਡਰ ਹੈ ਕਿ ਅਫ਼ਗਾਨਿਸਤਾਨ ‘ਚ ਖਾਨਾਜੰਗੀ ਹੋਣ ਦੀ ਸਥਿਤੀ ‘ਚ ਸੁਰੱਖਿਅਤ ਪਨਾਹਗਾਹ ਲਈ ਬਹੁਤ ਸਾਰੇ ਸ਼ਰਨਾਰਥੀ ਤੇ ਪਾਕਿਸਤਾਨ ਵਿਰੋਧੀ ਅੱਤਵਾਦੀ ਉਨ੍ਹਾਂ ਦੇ ਦੇਸ਼ ‘ਚ ਵੜ ਆਉਣਗੇ।
ਕਿਸਤਾਨ ਸਰਹੱਦੀ ਖੇਤਰ ‘ਚ ਅਫ਼ਗਾਨ-ਤਾਲਿਬਾਨ ਦਾ ਲੈਣ-ਦੇਣ ਕਾਫ਼ੀ ਵਧ ਗਿਆ ਹੈ। ਇਨ੍ਹਾਂ ਇਲਾਕਿਆਂ ‘ਚ ਪਹਿਲਾਂ ਮੇਲ-ਮਿਲਾਪ ਸਿਰਫ਼ ਮਸਜਿਦਾਂ ਤਕ ਸੀਮਤ ਸੀ। ਪਰ ਹੁਣ ਅਫ਼ਗਾਨ ਅੱਤਵਾਦੀ ਸਰੇਆਮ ਪਾਕਿਸਤਾਨੀ ਸਰਹੱਦ ਨੇੜੇ ਬਾਜ਼ਾਰਾਂ ‘ਚ ਘੁੰਮਦੇ ਦੇਖੇ ਜਾ ਸਕਦੇ ਹਨ। ਡੀਆਈਏ ਮੁਤਾਬਕ ਈਰਾਨ ਫਿਲਹਾਲ ਭਵਿੱਖ ‘ਚ ਕਿਸੇ ਵੀ ਅਫ਼ਗਾਨ ਸਰਕਾਰ ਨਾਲ ਆਪਣੇ ਸਬੰਧ ਕਰੀਬੀ ਰੱਖਣਾ ਚਾਹੇਗਾ। ਹਾਲਾਂਕਿ ਈਰਾਨ ਤਾਲਿਬਾਨ ਦੇ ਇਸਲਾਮਿਕ ਅਮੀਰਾਤ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦਾ।
ਅਫ਼ਗਾਨਿਸਤਾਨ ਦੀ ਸੱਤਾ ‘ਤੇ ਮੁੜ ਕਾਬਜ਼ ਹੋਇਆ ਅੱਤਵਾਦੀ ਸੰਗਠਨ ਤਾਲਿਬਾਨ ਦੇਸ਼ ਦੇ ਨਵੇਂ ਖੇਤਰਾਂ ‘ਤੇ ਕਬਜ਼ਾ ਕਰ ਚੁੱਕਿਆ ਹੈ। ਲਿਹਾਜ਼ਾ, ਹਥਿਆਰਬੰਦ ਅਫ਼ਗਾਨ ਨੈਸ਼ਨਲ ਡਿਫੈਂਸ ਸਕਿਓਰਿਟੀ ਫੋਰਸ ਹਰ ਕੁਝ ਖ਼ਾਲ ਇਲਾਕਿਆਂ ‘ਚ ਹੀ ਸੁਰੱਖਿਆ ਦੇ ਸਕੇਗਾ। ਇਸ ਲਈ ਅਫ਼ਗਾਨੀ ਸੱਤਾ ਦੇ ਵਿਚੋਲੀਆਂ ਨੇ ਨਿੱਜੀ ਮਿਲੀਸ਼ੀਆਵਾਂ ਦੀਆਂ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪਿਛਲੇ ਤਿੰਨ ਮਹੀਨਿਆਂ ‘ਚ ਨਾਰਦਨ ਅਲਾਇੰਸ ਨਾਲ ਜੁੜੇ ਨੇਤਾਵਾਂ ਨੇ ਤਾਲਿਬਾਨ ਨੂੰ ਖੁੱਲ੍ਹੇ ਤੌਰ ‘ਤੇ ਦੂਜੀ ਸੱਤਾ ਦੇ ਤੌਰ ‘ਤੇ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਝ ਨੇਤਾਵਾਂ ਨੇ ਤਾਂ ਤਾਲਿਬਾਨ ਖ਼ਿਲਾਫ਼ ਲੜਨ ਵਾਲੀਆਂ ਜਾਤੀ ਫ਼ੌਜਾਂ ਨੂੰ ਫੰਡ ਦੇਣਾ ਸ਼ੁਰੂ ਕਰ ਦਿੱਤਾ ਸੀ। ਨਾਰਦਨ ਅਲਾਇੰਸ ਦੇ ਲੜਾਕਿਆਂ ‘ਚ ਜ਼ਿਆਦਾਤਰ ਤਾਜਿਕ ਤੇ ਹਜਾਰਾ ਭਾਈਚਾਰੇ ਦੇ ਲੋਕ ਹਨ। ਜਦਕਿ ਤਾਲਿਬਾਨ ਫ਼ੌਜ ‘ਚ ਵਧੇਰੇ ਪਸ਼ਤੂਨ ਹਨ। ਅਫ਼ਗਾਨਿਸਤਾਨ ਐਨਾਲਿਸਟ ਨੈੱਟਵਰਕ ਮੁਤਾਬਕ ਸ਼ਾਂਤੀ ਪ੍ਰਕਿਰਿਆ ਰੁਕਣ ਨਾਲ ਅਫ਼ਗਾਨਿਸਤਾਨੀ ਜਨਤਾ ਚਿੰਤਤ ਹੈ। ਅਮਰੀਕੀ ਫ਼ੌਜਾਂ ਦੀ ਵਾਪਸੀ ਨਾਲ ਤਾਲਿਬਾਨ ਨੂੰ ਅਫ਼ਗਾਨ ਰੱਖਿਆ ਬਲਾਂ ਖ਼ਿਲਾਫ਼ ਮਜ਼ਬੂਤ ਹੋਣ ‘ਚ ਮਦਦ ਮਿਲ ਗਈ ਹੈ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor