India

ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ 3 ਕਸ਼ਮੀਰੀ ਵਿਦਿਆਰਥੀਆਂ ’ਤੇ ਲੱਗਾ ਦੇਸ਼ਧ੍ਰੋਹ ਦਾ ਦੋਸ਼

ਆਗਰਾ – ਆਗਰਾ ’ਚ ਵਕੀਲਾਂ ਦੇ ਸੰਘਾਂ ਨੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਤਿੰਨੋਂ ਵਿਦਿਆਰਥੀਆਂ ’ਤੇ ਟੀ-20 ਵਿਸ਼ਵ ਕੱਪ ਮੈਚ ’ਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਜਿੱਤ ਦਾ ਕਥਿਤ ਤੌਰ ’ਤੇ ਉਤਸ਼ਾਹਿਤ ਕਰਨ ਤੋਂ ਬਾਅਦ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਵਿਦਿਆਰਥੀਆਂ ਦੇ ਪਰਿਵਾਰ ਹੁਣ ਦੂਸਰੇ ਸ਼ਹਿਰਾਂ ’ਚ ਵਕੀਲਾਂ ਨਾਲ ਸੰਪਰਕ ਕਰ ਰਹੇ ਹਨ। ਮਥੁਰਾ ਦੇ ਬੁਲਾਰੇ ਮਧੁਵਨ ਦੱਤ ਚਤੁਰਵੇਦੀ ਇਕ ਪਰਿਵਾਰ ਨਾਲ ਸੰਪਰਕ ਕਰਨ ਤੋਂ ਬਾਅਦ ਵਿਦਿਆਰਥੀਆਂ ਦਾ ਬਚਾਅ ਕਰਨ ਲਈ ਤਿਆਰ ਹੋ ਗਏ ਹਨ। ਚਤੁਰਵੇਦੀ ਨੇ ਕਿਹਾ ਕਿ ਅਸੀਂ ਜਲਦ ਹੀ ਆਗਰਾ ਕੋਰਟ ’ਚ ਵਿਦਿਆਰਥੀਆਂ ਲਈ ਜ਼ਮਾਨਤ ਅਰਜ਼ੀ ਦਾਖ਼ਲ ਕਰਾਂਗੇ। ਚਤੁਰਵੇਦੀ 26 ਸਾਲ ਪੀਐੱਚਡੀ ਵਿਦਿਆਰਥੀ ਅਤੀਕ-ਓਰ ਰਹਿਮਾਨ, ਮਸੂਦ ਅਹਿਮਦ ਅਤੇ ਮੁਹੰਮਦ ਆਲਮ ਦਾ ਮਾਮਲਾ ਲੜ ਰਹੇ ਹਨ, ਜਿਨ੍ਹਾਂ ’ਤੇ ਹਾਥਰਸ ਪੀੜਤਾ ਦੇ ਪਰਿਵਾਰ ਨਾਲ ਮਿਲਣ ਜਾਂਦੇ ਸਮੇਂ ਪੱਤਰਕਾਰ ਸਿੱਦੀਕੀ ਕੰਪਨ ਦੇ ਨਾਲ ਦੇਸ਼ਧ੍ਰੋਹ ਅਤੇ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਵਕੀਲਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਖ਼ਿਲਾਫ਼ ਜਾਣ ਵਾਲਿਆਂ ਨੂੰ ਕੋਈ ਮਦਦ ਨਹੀਂ ਦਿੱਤੀ ਜਾਵੇਗੀ।ਯੂਥ ਲਾਇਰਸ ਐਸੋਸੀਏਸ਼ਨ (ਆਗਰਾ ਡਿਵੀਜ਼ਨ) ਦੇ ਪ੍ਰਧਾਨ ਨਿਤਿਨ ਵਰਮਾ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਕਰੀਅਰ ਬਣਾਉਣ ਲਈ ਭਾਰਤ ’ਚ ਪ੍ਰਧਾਨ ਮੰਤਰੀ ਵਿਸ਼ੇਸ਼ ਸਕਾਲਰਸ਼ਿਪ ਯੋਜਨਾ (ਪੀਐੱਮਐੱਸਐੱਸਐੱਸ) ਤਹਿਤ ਪ੍ਰਵੇਸ਼ ਮਿਲਿਆ ਅਤੇ ਉਹ ਆਪਣੇ ਦੇਸ਼ ਖ਼ਿਲਾਫ਼ ਗੁਆਂਢੀ ਦੇਸ਼ ਦੀ ਜੈ-ਜੈ ਕਾਰ ਕਰ ਰਹੇ ਹਨ। ਆਗਰਾ ਐਡਵੋਕੇਟ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਸ਼ਟਰ ਵਿਰੋਧੀ ਗਤੀਵਿਧੀਆਂ ’ਚ ਲਿਪਤ ਹੋਣ ਦੀ ਥਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ।

Related posts

ਸੰਸਦ ’ਚ ਜੰਮੂ-ਕਸ਼ਮੀਰ ਦੇ ਅਧਿਕਾਰਾਂ ਲਈ ਲੜਨ ਦਾ ਮੌਕਾ ਚਾਹੁੰਦਾ ਹਾਂ : ਉਮਰ ਅਬਦੁੱਲਾ

editor

ਜਿਨਸੀ ਸ਼ੋਸ਼ਣ ਮਾਮਲੇ ’ਚ ਜੇ.ਡੀ.(ਐਸ) ਵਿਧਾਇਕ ਤੇ ਸਾਬਕਾ ਮੰਤਰੀ ਐਚ.ਡੀ. ਰੇਵੰਨਾ ਨੂੰ ਮਿਲੀ ਜ਼ਮਾਨਤ

editor

ਯੂ.ਪੀ. ’ਚ ਫਰਜ਼ੀ ਵੋਟਿੰਗ ਮਾਮਲੇ ਵਿੱਚ ਪੂਰੀ ਪੋਲਿੰਗ ਪਾਰਟੀ ਮੁਅੱਤਲ, ਮੁੜ ਵੋਟਾਂ ਪਾਉਣ ਦੀ ਸਿਫ਼ਾਰਸ਼

editor