Breaking News India Latest News News

ਪੀਐੱਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ ਜਾਰੀ, ਨੀਰਜ ਚੋਪੜਾ ਦੇ ਭਾਲੇ ਦੀ ਕਰੋੜਾਂ ‘ਚ ਲੱਗੀ ਬੋਲੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਆਨਲਾਈਨ ਨੀਲਾਮੀ ਚੱਲ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ‘ਚ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਪੀਐੱਮ ਨੇ ਐਤਵਾਰ ਨੂੰ ਨਾਗਰਿਕਾਂ ਨੂੰ ਉਨ੍ਹਾਂ ਵੱਲੋਂ ਪ੍ਰਾਪਤ ਤੋਹਫ਼ੇ ਤੇ ਯਾਦਗਾਰ ਦੀ ਈ-ਨੀਲਾਮੀ ‘ਚ ਹਿੱਸਾ ਲੈਣ ਲਈ ਸੱਦਾ ਦਿੱਤਾ।

ਪੀਐੱਮ ਮੋਦੀ ਨੇ ਟਵਿੱਟਰ ‘ਤੇ ਲਿਖਿਆ, ਸਮੇਂ ਨਾਲ, ਮੈਨੂੰ ਕਈ ਤੋਹਫ਼ੇ ਤੇ ਯਾਦਗਾਰੀ ਚਿੰਨ੍ਹ ਮਿਲੇ ਹਨ ਜਿਨ੍ਹਾਂ ਦੀ ਨੀਲਾਮੀ ਕੀਤੀ ਜਾ ਰਹੀ ਹੈ। ਇਸ ‘ਚ ਸਾਰੇ ਓਲੰਪਿਕ ਨਾਇਕਾਂ ਵੱਲੋਂ ਦਿੱਤੇ ਗਏ ਵਿਸ਼ੇਸ਼ ਯਾਦਗਾਰੀ ਚਿੰਨ੍ਹ ਸ਼ਾਮਲ ਹਨ। ਨੀਲਾਮੀ ‘ਚ ਹਿੱਸਾ ਲਓ। ਇਸ ਤੋਂ ਮਿਲਣ ਵਾਲਾ ਪੈਸਾ ਨਮਾਮਿ ਗੰਗੇ ਪਹਿਲ ‘ਚ ਜਾਵੇਗਾ। ਪੀਐੱਮ ਮੋਦੀ ਨੇ ਈ-ਨੀਲਾਮੀ ਲਈ ਨਿਰਧਾਰਤ ਪੋਰਟਲ ਦਾ ਲਿੰਕ ਵੀ ਸਾਂਝਾ ਕੀਤਾ। ਕੇਂਦਰੀ ਸੱਭਿਆਚਾਰ ਮੰਤਰਾਲਾ ਪੀਐੱਮ ਮੋਦੀ ਨੂੰ ਮਿਲੇ ਤੋਹਫ਼ੇ ਤੇ ਯਾਦਗਾਰੀ ਚਿੰਨ੍ਹਾਂ ਦੀ ਈ-ਨੀਲਾਮੀ ਕਰ ਰਿਹਾ ਹੈ। ਨੀਲਾਮ ਕੀਤੇ ਜਾਣ ਵਾਲੇ ਯਾਦਗਾਰੀ ਚਿੰਨ੍ਹਾਂ ‘ਚ ਮੈਡਲ ਜਿੱਤਣ ਵਾਲੇ ਓਲੰਪਿਅਨ ਤੇ ਪੈਰਾਲਿੰਪਿਅਨ ਦੇ ਸਪੋਰਟਸ ਗਿਅਰ ਤੇ ਉਪਕਰਨ, ਅਯੁੱਧਿਆ ‘ਚ ਰਾਮ ਮੰਦਰ ਦੀ ਪ੍ਰਤੀਕ੍ਰਿਤੀ, ਚਾਰਧਾਮ, ਰੁਦਾਰਕਸ਼ ਕਨਵੇਂਸ਼ਨ ਸੈਂਟਰ, ਮਾਡਲ ਮੂਰਤੀਆਂ, ਪੇਂਟਿੰਗ ਆਦਿ ਸ਼ਾਮਲ ਹੈ। ਕੈਪਟਨ ਨੇ ਸਿੱਧੂ ‘ਤੇ ਲਾਏ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼, ਭਾਜਪਾ ਨੇ ਪੁੱਛਿਆ- ਸੋਨੀਆ ਤੇ ਰਾਹੁਲ ਕਿਉਂ ਹਨ ਇਸ ਮੁੱਦੇ ‘ਤੇ ਚੁੱਪ

ਇਸ ਦੌਰਾਨ ਕਰੀਬ 1300 ਤੋਹਫ਼ਿਆਂ ਨੂੰ ਨੀਲਾਮੀ ਲਈ ਰੱਖਿਆ ਗਿਆ ਹੈ। ਨਾਲ ਹੀ ਸਾਰਿਆਂ ਦਾ ਬੇਸ ਪ੍ਰਾਈਸ ਵੀ ਤੈਅ ਕੀਤਾ ਗਿਆ। ਓਲੰਪਿਕ ‘ਚ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦੇ ਭਾਲੇ ਤੇ ਪੈਰਾਲਿਂਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਸੁਮਿਤ ਏਂਟਿਲ ਦੇ ਭਾਲੇ ਦਾ ਬੇਸ ਪ੍ਰਾਈਸ ਇਕ ਕਰੋੜ ਰੁਪਏ ਰੱਖਿਆ ਗਿਆ ਸੀ ਪਰ ਹੁਣ ਤਕ 10 ਕਰੋੜ ਰੁਪਏ ਦੀ ਬੋਲੀ ਲੱਗ ਚੁੱਕੀ ਹੈ।

Related posts

ਸਾਲ ਸੱਤਾ ’ਚ ਰਹੀ ਕਾਂਗਰਸ ਦੇਸ਼ ਲਈ ਕੁਝ ਨਹੀਂ ਕਰ ਸਕੀ: ਰਾਮਦਾਸ ਅਠਾਵਲੇ

editor

ਬਾਬਾ ਸਾਹਿਬ ਨਾ ਹੁੰਦੇ ਤਾਂ ਨਹਿਰੂ ਨੇ ਐੱਸ. ਸੀ.-ਐੱਸ. ਟੀ. ਨੂੰ ਨਹੀਂ ਦੇਣੀ ਸੀ ਰਿਜ਼ਰਵੇਸ਼ਨ : ਮੋਦੀ

editor

ਮਨੁੱਖੀ ਤਸਕਰੀ ਦੇ ਸ਼ਿਕਾਰ 300 ਭਾਰਤੀਆਂ ਨੇ ਕੰਬੋਡੀਆ ’ਚ ਕੀਤੀ ਬਗਾਵਤ, ਕਈ ਗਿ੍ਰਫ਼ਤਾਰ

editor