India

ਪੂਰਬੀ-ਉੱਤਰ ’ਚ ਐੱਲਏਸੀ ’ਤੇ ਭਾਰਤੀ ਸੈਨਾ ਨੇ ਤਾਇਨਾਤ ਕੀਤੀਆਂ ਪਿਨਾਕਾ ਮਿਜ਼ਾਈਲਾਂ ਅਤੇ ਸਮਰਚ ਮਲਟੀਪਲ ਰਾਕੇਟ ਲਾਂਚਰ ਸਿਸਟਮ

ਗੁਹਾਟੀ – ਪੂਰਬੀ ਲੱਦਾਖ ਅਤੇ ਉੱਤਰਾਖੰਡ ਤੋਂ ਬਾਅਦ ਹੁਣ ਪੂਰਬੀ ਉੱਤਰ ’ਚ ਵੀ ਐੱਲਏਸੀ ’ਤੇ ਚੀਨ ਦੇ ਹਮਲੇ ਦਾ ਕਰਾਰ ਜਵਾਬ ਦੇਣ ਦੀ ਤਿਆਰੀ ਹੈ।  ਭਾਰਤੀ ਸੈਨਾ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਕਿਸੀ ਵੀ ਖ਼ਤਰੇ ਦਾ ਮੁਕਾਬਲਾ ਕਰਨ ਲਈ ਚੀਨ ਸਰਹੱਦ ਦੇ ਕੋਲ ਫਾਰਵਰਡ ਪੁਜ਼ੀਸ਼ਨ ’ਤੇ ਪਿਨਾਕਾ ਅਤੇ ਸਮਰਚ ਮਲਟੀਪਲ ਰਾਕੇਟ ਲਾਂਚਰ ਸਿਸਟਮ ਨੂੰ ਤਾਇਨਾਤ ਕੀਤਾ ਹੈ। ਹਾਲ ਹੀ ’ਚ ਸੈਨਾ ਨੇ ਅਰੁਣਾਂਚਲ ਪ੍ਰਦੇਸ਼ ’ਚ ਐੱਲਏਸੀ ’ਤੇ ਆਪਣੀ ਤਾਇਨਾਤੀ ਵਧਾਈ ਸੀ। ਪੂਰਬੀ ਲੱਦਾਖ ’ਚ ਵੀ ਫ਼ੌਜ ਵੱਲੋਂ ਭਾਰੀ ਹਥਿਆਰਾਂ ਨੂੰ ਤਾਇਨਾਤ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਪਿਨਾਕਾ ਹਥਿਆਰ ਪ੍ਰਣਾਲੀ ਇਕ autonomous rocket artillery ਸਿਸਟਮ ਹੈ ਜੋ 38 ਕਿਲੋਮੀਟਰ ਤਕ ਦੇ ਇਲਾਕੇ ’ਚ ਦੁਸ਼ਮਣ ਨੂੰ ਨਿਸ਼ਾਨਾ ਬਣਾ ਸਕਦੀ ਹੈ। ਉੱਚਾਈ ਵਾਲੇ ਸਰਹੱਦੀ ਖੇਤਰ ’ਚ ਅਜਿਹੀ ਤਾਇਨਾਤੀ ਦਾ ਮਕਸਦ ਫ਼ੌਜ ਦੀ ਆਪਰੇਸ਼ਨਲ ਸਮਰੱਥਾਵਾਂ ਨੂੰ ਮਜ਼ਬੂਤੀ ਦੇਣਾ ਹੈ।ਇਸ ਹਥਿਆਰ ਪ੍ਰਣਾਲੀ ਬਾਰੇ ਗੱਲ ਕਰਦੇ ਹੋਏ ਬੈਟਰੀ ਕਮਾਂਡਰ ਲੈਫਟੀਨੈਂਟ ਕਰਨਲ ਸਰਥ ਨੇ  ਪਿਨਾਕਾ ਹਥਿਆਰ ਪ੍ਰਣਾਲੀ ਰੱਖਿਆ ਸੋਧ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਡਿਜ਼ਾਈਨ ਕੀਤਾ ਗਿਆ ਸਵਦੇਸ਼ੀ ਮਲਟੀ ਰਾਕੇਟ ਲਾਂਚਰ ਸਿਸਟਮ ਹੈ। ਇਹ ਅਤਿ-ਆਧੁਨਿਕ ਅਤੇ ਪੂਰੀ ਤਰ੍ਹਾਂ ਨਾਲ autonomous ਹਥਿਆਰ ਪ੍ਰਣਾਲੀ ਹੈ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor