India

ਪ੍ਰਿਅੰਕਾ ਗਾਂਧੀ ਦਾ ਦੋਸ਼- ਨਾ ਵਕੀਲਾਂ ਨਾਲ ਮਿਲਣ ਦਿੱਤਾ ਜਾ ਰਿਹੈ ਤੇ ਨਾ ਦਿਖਾਈ ਜਾ ਰਹੀ FIR ਦੀ ਕਾਪੀ

ਨਵੀਂ ਦਿੱਲੀ – ਲਖੀਮਪੁਰ ਖੀਰੀ ਕਾਂਡ ਤੋਂ ਬਾਅਦ ਪੀੜਤ ਪਰਿਵਾਰਾਂ ਨਾਲ ਮਿਲਣ ਦੀ ਜ਼ਿੱਦ ‘ਤੇ ਅੜੀ ਪ੍ਰਿਅੰਕਾ ਗਾਂਧੀ ਨੇ ਆਪਣੀ ਹਿਰਾਸਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਬਿਆਨ ਜਾਰੀ ਕਰ ਕੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ‘ਚ ਲਿਆ ਗਿਆ ਹੈ। ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਉਨ੍ਹਾਂ ਦੇ ਸੰਵਿਧਾਨਿਕ ਅਧਿਕਾਰਾਂ ਦਾ ਘਾਣ ਕਰਦੇ ਹੋਏ ਉਨ੍ਹਾਂ ਨੂੰ ਸੀਤਾਪੁਰ ਪੀਏਸੀ ਕੰਪਲੈਕਸ ‘ਚ ਕੈਦ ਰੱਖਿਆ ਗਿਆ ਹੈ। ਕਾਂਗਰਸ ਜਨਰਲ ਸਕੱਤਰ ਨੇ ਮੰਗਲਵਾਲ ਨੂੰ ਦੋਸ਼ ਲਾਇਆ ਕਿ 38 ਘੰਟਿਆਂ ਤਕ ਹਿਰਾਸਤ ‘ਚ ਰੱਖਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਨੋਟਿਸ ਜਾਂ FIR ਨਹੀਂ ਦਿੱਤੀ ਗਈ ਹੈ। ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤਕ ਕਿਸੇ ਮਜਿਸਟ੍ਰੇਟ ਜਾਂ ਨਿਆਂਇਕ ਅਧਿਕਾਰੀ ਸਾਹਮਣੇ ਪੇਸ਼ ਤਕ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਨੂੰ ਆਪਣੇ ਵਕੀਲ ਨਾਲ ਮਿਲਣ ਦਿੱਤਾ ਜਾ ਰਿਹਾ ਹੈ ਜੋ ਕਿ ਸਵੇਰ ਤੋਂ ਹੀ ਕੰਪਲੈਕਸ ਦੇ ਗੇਟ ‘ਤੇ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਸੋਮਵਾਰ ਸਵੇਰ ਤੋਂ ਸੀਤਾਪੁਰ ‘ਚ ਦੂਜੀ ਕੋਰ ਪੀਏਸੀ ਦੇ ਗੇਸਟ ਹਾਊਸ ‘ਚ ਹੈ। ਉਹ ਲਖੀਮਪੁਰ ਖੀਰੀ ਜਾਣ ‘ਤੇ ਅੜੀ ਹੈ ਪਰ ਉੱਥੇ ਧਾਰਾ 144 ਲਾਗੂ ਹੋਣ ਦੀ ਵਜ੍ਹਾ ਕਾਰਨ ਇਹ ਮਨਜ਼ੂਰੀ ਨਹੀਂ ਮਿਲ ਪਾ ਰਹੀ ਹੈ। ਮੰਗਲਵਾਰ ਦੇਰ ਸ਼ਾਮ ਪ੍ਰਿਅੰਕਾ ਨੇ ਕਿਹਾ ਕਿ ਪੀਏਸੀ ਕੰਪਲੈਕਸ ਲਿਆਉਣ ਤੋਂ 38 ਘੰਟਿਆਂ ਬਾਅਦ ਮੰਗਲਵਾਰ ਸ਼ਾਮ 6.30 ਵਜੇ ਤਕ ਪੁਲਿਸ, ਪ੍ਰਸ਼ਾਸਨ ਜਾਂ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਹੜੇ ਕਾਰਨਾਂ ਤੇ ਕਿਹੜੀਆਂ ਧਾਰਾਵਾਂ ‘ਚ ਹਿਰਾਸਤ ‘ਚ ਲਿਆ ਹੈ। 11 ਪਾਬੰਦ ਲੋਕਾਂ ‘ਚ ਪ੍ਰਸ਼ਾਸਨ ਨੇ ਪ੍ਰਿਅੰਕਾ ਨਾਲ ਉਨ੍ਹਾਂ ਦੋ ਲੋਕਾਂ ਨੂੰ ਵੀ ਨਾਮਜ਼ਦ ਕਰ ਦਿੱਤਾ ਜੋ ਲਖਨਊ ਤੋਂ ਸਿਰਫ਼ ਕੱਪੜੇ ਦੇਣ ਆਏ ਸੀ। ਪ੍ਰਿਅੰਕਾ ਦਾ ਕਹਿਣਾ ਹੈ ਕਿ ਮੈਨੂੰ ਸੀਓ ਸਿਟੀ ਪੀਯੂਸ਼ ਕੁਮਾਰ ਸਿੰਘ ਨੇ ਧਾਰਾ 151 ਤਹਿਤ ਗ੍ਰਿਫ਼ਤਾਰ ਹੋਣ ਦੀ ਮੌਖਿਕ ਜਾਣਕਾਰੀ ਦਿੱਤੀ ਸੀ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor