Punjab

ਪੰਜਾਬੀ ਕੇਜਰੀਵਾਲ ਨੂੰ ਪੁੱਛਣ ਕਿ ਮਜੀਠੀਏ ਤੋਂ ਮਾਫ਼ੀ ਕਿਉਂ ਮੰਗੀ : ਰਾਜਾ ਵੜਿੰਗ

ਭਦੌੜ – ‘‘ਸੂਬੇ ਦੇ ਲੋਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਣ ਕਿ ਉਸ ਨੇ ਨਸ਼ਾ ਤਸਕਰੀ ਦੇ ਮੁਲਜ਼ਮ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਕਿਉਂ ਮੰਗੀ ਸੀ’’? ਇਹ ਪ੍ਰਗਟਾਵਾ ਬੱਸ ਸਟੈਂਡ ਦਾ ਨੀਂਹ-ਪੱਥਰ ਰੱਖਣ ਆਏ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਰਵਿੰਦ ਕੇਜਰੀਵਾਲ ਹਰੇਕ ਸਟੇਜ ਤੋਂ ਕਹਿੰਦੇ ਸਨ ਕਿ ਸਰਕਾਰ ਬਣਨ ’ਤੇ ਮਜੀਠੀਏ ’ਤੇ ਕਾਨੂੰਨੀ ਕਾਰਵਾਈ ਕਰ ਕੇ ਜੇਲ੍ਹ ਵਿਚ ਭੇਜਾਂਗੇ ਪਰ ਫਿਰ ਉਸੇ ਤੋਂ ਮਾਫ਼ੀ ਮੰਗ ਲਈ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਤੋਂ ਇਹ ਸੁਆਲ ਜ਼ਰੂਰ ਪੁੱਛੋ ਕਿ ਉਨ੍ਹਾਂ ਨੂੰ ਮਜੀਠੀਆ ਤੋਂ ਮੁਆਫ਼ੀ ਮੰਗਣ ਦੀ ਕੀ ਲੋੜ ਪੈ ਗਈ ਸੀ?

ਵੜਿੰਗ ਨੇ ਅੱਗੇ ਕਿਹਾ, ‘‘ਬਾਦਲ ਪਰਿਵਾਰ ਬੱਸਾਂ ਰਾਹੀਂ ਪੰਜਾਬ ਨੂੰ ਲੁੱਟ ਰਿਹਾ ਸੀ ਜਿਸ ’ਤੇ ਉਨ੍ਹਾਂ ਨੇ ਨਕੇਲ ਪਾਈ ਹੈ ਤੇ ਪੀਆਰਟੀਸੀ ਦੀ ਆਮਦਨ ਰੋਜ਼ਾਨਾ 1 ਕਰੋੜ 28 ਲੱਖ ਰੁਪਏ ਵਧੀ ਹੈ। ਅਕਾਲੀ ਦਲ ਦੀ ਸਰਕਾਰ ਨੇ ਦਸ ਸਾਲਾਂ ਵਿਚ 500 ਰੁਪਏ ਪੈਨਸ਼ਨ ਵਧਾਈ ਸੀ ਤੇ ਸਾਡੀ ਸਰਕਾਰ ਨੇ ਪੰਜ ਸਾਲਾਂ ਚ ਹਜ਼ਾਰ ਰੁਪਿਆ ਪੈਨਸ਼ਨ ਵਧਾ ਕੇ ਹਰੇਕ ਪੈਨਸ਼ਨ ਧਾਰਕ ਨੂੰ 1500 ਰੁਪਏ ਪੈਨਸ਼ਨ ਦਿੱਤੀ ਗਈ ਹੈ’’। ਜਦਕਿ ਉਨ੍ਹਾਂ ਨੇ 10 ਸਾਲ ’ਚ ਪੰਦਰਾਂ ਹਜ਼ਾਰ ਰੁਪਏ ਸ਼ਗਨ ਸਕੀਮ ਕੀਤੀ ਸੀ ਤੇ ਅਸੀਂ 5 ਸਾਲਾਂ ਵਿਚ ਉਹ ਰਾਸ਼ੀ ਵਧਾ ਕੇ ਗ਼ਰੀਬ ਘਰਾਂ ਦੀਆਂ ਲੜਕੀਆਂ ਲਈ 51 ਹਜ਼ਾਰ ਰੁਪਏ ਸ਼ਗਨ ਸਕੀਮ ਕਰ ਦਿੱਤੀ ਹੈ। ਇਸ ਸਮੇਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਬਾਬੂ ਅਜੈ ਕੁਮਾਰ ਭਦੌੜ, ਬੀਬੀ ਸੁਰਿੰਦਰ ਕੌਰ ਬਾਲੀਆ, ਪਿਰਮਲ ਸਿੰਘ ਖ਼ਾਲਸਾ, ਕਾਂਗਰਸੀ ਆਗੂ ਕਾਲਾ ਢਿੱਲੋਂ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ, ਨਗਰ ਕੌਂਸਲ ਤਪਾ ਦੇ ਪ੍ਰਧਾਨ ਅਨਿਲ ਕਾਲਾ ਭੂਤ, ਮਲਕੀਤ ਕੌਰ ਸਹੋਤਾ, ਕੌਂਸਲਰ ਜਗਦੀਪ ਜੱਗੀ ਆਦਿ ਹਾਜ਼ਰ ਸਨ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor