Pollywood

ਪੰਜਾਬੀ ਗਾਇਕਾ ਅਫਸਾਨਾ ਖਾਨ ਤੇ ਸਾਜ ਇੱਕ ਦੂਜੇ ਦੇ ਹੋ ਗਏ

ਚੰਡੀਗੜ੍ਹ – ਪੰਜਾਬੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਅਤੇ ਸਾਜ ਆਖਿਰ ਇੱਕ ਦੂਜੇ ਦੇ ਹੋ ਗਏ ਹਨ। ਕਈ ਦਿਨਾਂ ਦਾ ਦੋਵਾਂ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੇ ਪੋਜ਼ਾਂ ਵਿੱਚ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਹਨਾਂ ਤਸਵੀਰਾਂ ਵਿੱਚ ਗਾਇਕਾ ਬਹੁਤ ਸੋਹਣੀ ਲੱਗ ਰਹੀ ਸੀ। ਸ਼ੋਸਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਅਫਸਾਨਾ ਨੇ ਲਿਖਿਆ ਹੈ ਕਿ ‘ਸਾਡੀਆਂ ਖੁਸ਼ੀਆਂ ਹੁਣ ਸ਼ੁਰੂ ਹੋਈਆਂ ਹਨ’।

ਇਸ ਕੈਪਸ਼ਨ ਉਤੇ ਪੰਜਾਬੀ ਦੇ ਕਈ ਗਾਇਕਾ ਨੇ ਪ੍ਰਤੀਕਿਰਿਆ ਦਿੱਤੀ। ਇਸੇ ਤਰ੍ਹਾਂ ਹੀ ਪੰਜਾਬੀ ਗਾਇਕ ਦਿਲਜੋਤ ਨੇ ਲਿਖਿਆ ਕਿ ‘ਬਹੁਤ ਸੋਹਣੀ ਲੱਗ ਰਹੀ ਆ… ਮੁਬਾਰਕਾਂ ਹੋਣ”। ਅਫਸਾਨਾ ਨੇ ਜੋ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਪਿੰਕ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਸਾਜ ਨੇ ਹਰੇ ਰੰਗ ਦੀ ਸ਼ੇਰਵਾਨੀ ਪਹਿਣੀ ਹੋਈ ਹੈ। ਅਫਸਾਨਾ ਅਤੇ ਸਾਜ ਦੇ ਵਿਆਹ ‘ਚ ਉਸ ਦੇ ਬਿੱਗ ਬੌਸ 15 ਦੇ ਕਈ ਦੋਸਤਾਂ ਨੇ ਵੀ ਸ਼ਿਰਕਤ ਕੀਤੀ ਤੇ ਵਿਆਹ ‘ਚ ਕਾਫੀ ਮਸਤੀ ਕੀਤੀ। ਅਫਸਾਨਾ ਦੇ ਵਿਆਹ ‘ਚ ਰਾਖੀ ਸਾਵੰਤ, ਅਕਸ਼ਰਾ ਸਿੰਘ, ਡੋਨਾਲ ਬਿਸ਼ਟ, ਹਿਮਾਂਸ਼ੀ ਖੁਰਾਣਾ ਸਮੇਤ ਕਈ ਸੈਲੇਬਸ ਪਹੁੰਚੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor