Articles

ਬਦਨਾਮ ਅਗਰ ਹੋਂਗੇ, ਤੋ ਕਿਆ ਨਾਮ ਨਾ ਹੋਗਾ

ਲੇਖਕ: ਮੁਹੰਮਦ ਜਮੀਲ ਜੌੜਾ ਐਡਵੋਕੇਟ, ਕਿਲਾ ਰਹਿਮਤਗੜ੍ਹ, ਸੰਗਰੂਰ

ਭਾਰਤ ਅੰਦਰ 2014 ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੇ ਸੱਤਾ ਸੰਭਾਲਦਿਆਂ ਹੀ ਵਿਸ਼ਵ ਰਿਕਾਰਡ ਬਣਾਉਣੇ ਸ਼ੁਰੂ ਕਰ ਦਿਤੇ ਜਿਸ ਵਿੱਚ ਸਭ ਤੋਂ ਪਹਿਲਾਂ ਪੱਤਰਕਾਰਾਂ ਤੇ ਹਮਲੇ ਸ਼ੁਰੂ ਹੋਏ ਜਿਸ ਨਾਲ ਦੇਸ਼ ਵਿਦੇਸ਼ ਵਿੱਚ ਭਾਰਤ ਦੀ ਛਵੀ ਖਰਾਬ ਹੋਣ ਲੱਗੀ ਅਤੇ ਮੋਦੀ ਭਗਤਾਂ ਵੱਲੋਂ ਹਿੰਦੂ ਰਾਸ਼ਟਰ ਦਾ ਰਾਗ ਅਲਾਪਣਾ ਸ਼ੁਰੂ ਹੋ ਗਿਆ । ਭਾਵੇਂ ਉਹ ਹੰਗਰ ਇੰਡੈਕਸ ਰਿਪੋਰਟ ਵਿੱਚ ਭਾਰਤ ਦੀ ਪਤਲੀ ਸਥਿਤੀ ਹੋਵੇ, ਵਿਸ਼ਵ ਭਰ ਵਿੱਚ ਸਭ ਤੋਂ ਵੱਧ ਬੇਰੋਜ਼ਗਾਰੀ ਅਤੇ ਨੋਟਬੰਦੀ ਤੋਂ ਬਾਦ ਨੌਕਰੀਆਂ ਖੁਸਣ ਦਾ ਮਾਮਲਾ ਹੋਵੇ, ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਆਸਮਾਨ ਨੂੰ ਛੂਹਦੀਆਂ ਕੀਮਤਾਂ, ਚਰਮ ਤੇ ਪਹੁੰਚੀ ਮਹਿੰਗਾਈ, ਦੇਸ਼ ਅੰਦਰ ਫਿਰਕੂ ਦੰਗੇ ਹੋਣ, ਧਰਮ ਦੇ ਅਧਾਰ ਤੇ ਲੋਕਾਂ ਦੀ ਲਿੰਚਿਗ ਦੇ ਮਾਮਲਿਆਂ ਦਾ ਵਧਣਾ ਹੋਵੇ ਜਾਂ ਕਸ਼ਮੀਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਪੱਤਰਕਾਰਾਂ ਦੇ ਹੋ ਰਹੇ ਤਸ਼ੱਦਦ ਦਾ ਮਾਮਲਾ ਹੋਵੇ ਮੋਦੀ ਸਰਕਾਰ ਨੇ ਹਰ ਰਿਕਾਰਡ ਆਪਣੇ ਨਾਮ ਕੀਤਾ ਹੈ । ਕਿਸੇ ਸਾਇਰ ਨੇ ਖੂਬ ਕਿਹਾ ਹੈ ਕਿ “ਬਦਨਾਮ ਅਗਰ ਹੋਂਗੇ ਤੋਂ ਕਿਆ ਨਾਮ ਨਾ ਹੋਗਾ”। ਬੇਸ਼ੱਕ ਦੇਸ਼ ਅਤੇ ਪ੍ਰਧਾਨਮੰਤਰੀ ਦਾ ਨਾਮ ਵਿਸ਼ਵਭਰ ‘ਚ ਮਸ਼ਹੂਰ ਹੋ ਗਿਆ ਹੈ । ਪਰੰਤੂ ਇਹ ਵਿਸ਼ਵ ਰਿਕਾਰਡ ਫੁੱਟਬਾਲ ਦੀ ਭਾਸ਼ਾ ‘ਚ ਸੈਲਫ ਗੋਲ ਹਨ ਜਿਸ ਨਾਲ ਦੇਸ਼ ਦਿਨੋਂ-ਦਿਨ ਆਰਥਿਕ, ਸਮਾਜਿਕ ਅਤੇ ਆਪਸੀ ਭਾਈਚਾਰਕ ਸਾਂਝ ਪੱਖੋਂ ਪਛੜਦਾ ਜਾ ਰਿਹਾ ਹੈ ।
ਇਸੇ ਲੜੀ ਦੇ ਅੰਤਰਗਤ ਅੰਤਰਰਾਸ਼ਟਰੀ ਸੰਸਥਾ ਰਿਪੋਰਟਰਸ ਵਿਦਆਉਟ ਬਾਰਡਰਜ (ਆਰ.ਐਸ.ਐਫ.) ਨੇ ਪ੍ਰੈਸ ਦੀ ਸੁਤੰਤਰਤਾ ਦਾ ਘਾਣ ਕਰਨ ਵਾਲੇ 37 ਰਾਸ਼ਟਰ ਮੁੱਖੀਆ ਜਾਂ ਸਰਕਾਰ ਦੇ ਪ੍ਰਮੁੱਖਾਂ ਦੀ ਸੂਚੀ ਜਾਰੀ ਕੀਤੀ ਹੈ । ਜਿਸ ਵਿੱਚ ਉੱਤਰ ਕੋਰੀਆ ਦੇ ਕਿਮ ਜੋਂਗ ਉਨ, ਪਾਕਿਸਤਾਨ ਦੇ ਇਮਰਾਨ ਖਾਨ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ । ਰਿਪੋਰਟਰਸ ਦੇ ਅਨੁਸਾਰ ਇਹ ਸਭ ਉਹ ਰਾਸ਼ਟਰ ਮੁਖੀ ਹਨ ਜੋ ਸੈਂਸਰਸ਼ਿਪ ਯੰਤਰ ਰਾਹੀਂ ਪ੍ਰੈਸ ਦੀ ਆਜ਼ਾਦੀ ਦਾ ਘਾਣ ਕਰਦੇ ਹਨ, ਪੱਤਰਕਾਰਾਂ ਨੂੰ ਮਨਮਾਨੇ ਢੰਗ ਨਾਲ ਜੇਲਾਂ ‘ਚ ਸੁਟਿਆ ਜਾਂਦਾ ਹੈ ਜਾਂ ਉਨਾਂ ਦੇ ਖਿਲਾਫ ਹਿੰਸਾ ਭੜਕਾਉਂਦੇ ਹਨ ।
ਆਖਰ ਆਰ.ਐਸ.ਐਫ. ਕੀ ਹੈ?
ਆਰ.ਐਸ.ਐਫ. (ਰਿਪੋਰਟਰਸ ਵਿਦਆਉਟ ਬਾਰਡਰਜ) ਦੁਨੀਆ ਦਾ ਸਭ ਤੋਂ ਵੱਡਾ ਪੈਰਿਸ ਬੇਸਡ ਐਨਜੀਓ ਹੈ ਜੋ ਮੀਡੀਆ ਦੀ ਸੁਤੰਤਰਤਾ ਦੀ ਰੱਖਿਆ ਲਈ ਵਿਸ਼ਵ ਭਰ ਵਿੱਚ ਕੰਮ ਕਰਦਾ ਹੈ । ਦੁਨੀਆ ਭਰ ਦੇ ਅਤਿ ਸ਼ਕਤੀਸ਼ਾਲੀ ਦੇਸ਼ ਵੀ ਇਸ ਸੰਸਥਾ ਦਾ ਸਾਹਮਣਾ ਕਰਨ ਦੇ ਸਮਰਥ ਨਹੀਂ ਹੈ । ਇਹ ਸੰਸਥਾ ਖੁਦ ਸੂਚਿਤ ਰਹਿਣ ਅਤੇ ਦੂਜਿਆਂ ਨੂੰ ਸੂਚਿਤ ਕਰਨ ਦਾ ਬੁਨਿਆਦੀ ਮਾਨਵ ਅਧਿਕਾਰ ਮੰਨਿਆ ਜਾਂਦਾ ਹੈ ।
ਆਰ.ਐਸ.ਐਫ. ਦੇ 2021 ਦੇ ਵਿਸ਼ਵ ਪ੍ਰੈਸ ਸੁਤੰਤਰਤਾ ਸੂਚਕਾਂਕ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 142ਵੇਂ ਸਥਾਨ ਤੇ ਹੈ । ਵਿਸ਼ਵ ਗੁਰੁ ਬਨਣ ਜਾ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ 37 ਰਾਸ਼ਟਰ ਪ੍ਰਮੁੱਖਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨਾਂ ਨੂੰ ਰਿਪੋਰਟਰਸ ਵਿਦਆਉਟ ਬਾਰਡਰਸ (ਆਰ.ਐਸ.ਐਫ) ਨੇ ਪ੍ਰੈਸ ਦੀ ਸੁਤੰਤਰਤਾ ਦਾ ਘਾਣ ਕਰਨ ਵਾਲੇ ਹਮਲਾਵਰਾਂ (ਪ੍ਰੀਡੇਟਰਸ) ਦੇ ਰੂਪ ‘ਚ ਪਹਿਚਾਣਿਆ ਹੈ ।ਨਰਿੰਦਰ ਮੋਦੀ, ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ, ਸਾਊਦੀ ਅਰਬ ਦੇ ਕਰਾਉਨ ਪਿੰ੍ਰਸ ਮੁਹੰਮਦ ਬਿਨ ਸਲਮਾਨ, ਮਯਾਂਮਾਰ ਦੇ ਸੈਨਿਕ ਮੁਖੀ ਮਿਨ ਆਂਗ ਹਲਿੰਗ ਅਤੇ ਉਤਰ ਕੋਰੀਆ ਦੇ ਕਿਮ ਜੌਂਗ ਉਨ ਦੇ ਨਾਲ-ਨਾਲ 32 ਹੋਰ ਲੋਕਾਂ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ “ਸੈਂਸਰਸ਼ਿਪ ਤੰਤਰ” ਬਣਾ ਕੇ ਪ੍ਰੈਸ ਦੀ ਆਜ਼ਾਦੀ ਦੀਆਂ ਧੱਜੀਆਂ ਉਡਾਉਂਦੇ ਹਨ, ਪੱਤਰਕਾਰਾਂ ਨੂੰ ਮਨਮਾਨੇ ਢੰਗ ਨਾਲ ਜੇਲ੍ਹਾਂ ਵਿੱਚ ਸੁੱਟਦੇ ਹਨ ਜਾਂ ਉਨਾਂ ਖਿਲਾਫ ਹਿੰਸਾ ਭੜਕਾਉਂਦੇ ਹਨ, ਉਨਾਂ ਦੇ ਹੱਥਾਂ ਤੇ ਖੁਨ ਦੇ ਧੱਬੇ ਨਹੀਂ ਹਨ ਜਦੋਕਿ ਉਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਪੱਤਰਕਾਰਾਂ ਨੂੰ ਹੱਤਿਆ ਦੀ ਤਰਫ ਧੱਕਿਆ ਹੈ ।
ਨਰਿੰਦਰ ਮੋਦੀ ਦੇ ਇਸ ਸੂਚੀ ‘ਚ ਸ਼ਾਮਲ ਹੋਣ ਤੋਂ ਪਤਾ ਚਲਦਾ ਹੈ ਕਿ ਕਿਵੇਂ ਵਿਸ਼ਾਲ ਮੀਡੀਆ ਸਾਮਰਾਜ ਦੇ ਮਾਲਿਕ ਅਰਬਪਤੀ ਕਾਰੋਬਾਰੀਆਂ ਦੇ ਨਾਲ ਉਨਾਂ ਦੇ ਗੂੜ੍ਹੇ ਸਬੰਧਾਂ ਨੇ ਉਨਾਂ ਦੇ ਬੇਹੱਦ ਵਿਭਾਜਨਕਾਰੀ ਅਤੇ ਅਪਮਾਨਜਨਕ ਭਾਸ਼ਣਾਂ ਦੀ ਲਗਾਤਾਰ ਕਵਰੇਜ ਨੂੰ ਉਨਾਂ ਦੀ ਰਾਸ਼ਟਰਵਾਦੀ ਅਤੇ ਲੋਕ ਲੁਭਾਉਣੀ (ਨੳਟiੋਨੳਲਸਿਟ-ਪੋਪੁਲਸਿਟ) ਵਿਚਾਰਧਾਰਾ ਦੇ ਰੂਪ ਵਿੱਚ ਫੈਲਾਉਣ ‘ਚ ਮਦਦ ਕੀਤੀ ਹੈ ।
ਆਰ.ਐਸ.ਐਫ. ਨੇ ਆਪਣੀ ਅਜਿਹੀ ਪਹਿਲੀ ਸੂਚੀ 2001 ਵਿੱਚ ਇਸ ਤਰ੍ਹਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਸੀ । ਪ੍ਰੀਡੇਟਰਸ ਦੇ ਰੂਪ ਵਿੱਚ ਪਹਿਚਾਣੇ ਜਾਣ ਵਾਲੇ ਮੁੱਖੀਆਂ ਵਿੱਚ 17 ਨਵੇਂ ਰਾਸ਼ਟਰ ਪ੍ਰਮੁੱਖ ਹਨ । ਸੂਚੀ ਵਿੱਚ ਸ਼ਾਮਲ 37 ਵਿੱਚੋਂ 13 ਏਸ਼ੀਆ ਨਾਲ ਸਬੰਧਤ ਹਨ । ਸੂਚੀ ਦੇ ਸੱਤ ਵਿਸ਼ਵ ਪੱਧਰੀ ਨੇਤਾ ਸਾਲ 2001 ਵਿੱਚ ਪਹਿਲੀ ਵਾਰ ਪ੍ਰਕਾਸ਼ਤ ਹੋਣ ਦੇ ਬਾਦ ਤੋਂ ਹੀ ਇਸ ਦਾ ਹਿੱਸਾ ਰਹੇ ਹਨ ਅਤੇ ਇਸ ਵਿੱਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ, ਈਰਾਨ ਦੇ ਅਲੀ ਖਾਮੈਨੀ, ਰੂਸ ਦੇ ਵਲਾਦੀਮੀਰ ਪੁਤਿਨ ਸ਼ਾਮਲ ਹਨ । ਬੇਲਾਰੂਸ ਦੇ ਅਲੇਗਚੇਂਡਰ ਲੁਕਾਸ਼ੇਕੋ ਨੇ ਆਲੋਚਕ ਅਤੇ ਪੱਤਰਕਾਰ ਰੋਮਨ ਪ੍ਰੋਟਾਸੇਵਿਚ ਨੂੰ ਫੜਨ ਦੇ ਲਈ ਇੱਕ ਹਵਾਈ ਜਹਾਜ਼ ਦਾ ਨਾਟਕੀ ਰੂਪ ਨਾਲ ਰੂਟ ਬਦਲਣ ਦੇ ਬਾਦ ਤੋਂ ਇੱਕ ‘ਪ੍ਰੀਡੇਟਰ’ ਯਾਨੀ ਪ੍ਰੈਸ ਦੀ ਅਜ਼ਾਦੀ ਦੇ ਹਮਲਾਵਰ ਦੇ ਰੂਪ ‘ਚ ਪਹਿਚਾਣ ਹਾਸਲ ਕਰ ਲਈ ਸੀ । ਬੰਗਲਾ ਦੇਸ਼ ਦੀ ਸ਼ੇਖ ਹਸੀਨਾ ਅਤੇ ਹਾਂਗਕਾਂਗ ਦੀ ਕੈਰੀ ਲੈਮ ਦੋ ਅਜਿਹੀਆਂ ਮਹਿਲਾ ਰਾਸ਼ਟਰ ਮੁੱਖੀ ਹਨ ਜਿਨ੍ਹਾਂ ਦੀ ਪਹਿਚਾਣ ‘ਪ੍ਰੀਡੇਟਰਸ’ ਦੇ ਰੂਪ ਵਿੱਚ ਕੀਤੀ ਗਈ ਹੈ । ਆਰ.ਐਸ.ਐਫ. ਦੇ ਪ੍ਰੈਸ ਰੀਲੀਜ਼ ਅਨੁਸਾਰ ਹਰੇਕ ਪ੍ਰੀਡੇਟਰਸ ਦੇ ਲਈ ਆਰ.ਐਸ.ਐਫ. ਨੇ ਉਨ੍ਹਾਂ ਦੀ ‘ਪ੍ਰੀਡੇਟਰ ਪੱਧਤੀ’ ਦੀ ਪਹਿਚਾਣ ਕਰਦੇ ਹੋਏ ਇੱਕ ਫਾਈਲ ਸੰਕਲਿਤ ਕੀਤੀ ਹੈ । ਸੂਚੀ ਇਸ ਗੱਲ ਤੇ ਵੀ ਪ੍ਰਕਾਸ਼ ਪਾਉਂਦੀ ਹੈ ਕਿ ਕਿਵੇਂ ਹਰੇਕ ‘ਪ੍ਰੀਡੇਟਰ’ ਪੱਤਰਕਾਰਾਂ ਨੂੰ ਸੈਂਸਰ ਕਰਦਾ ਹੈ ਅਤੇ ਉਨਾਂ ਦਾ ਸ਼ੋਸਨ ਕਰਦਾ ਹੈ, ਇਸ ਦੇ ਨਾਲ ਹੀ ਉਹ ਕਿਸ ਪ੍ਰਕਾਰ ਦੇ ਪੱਤਰਕਾਰ ਅਤੇ ਮੀਡੀਆ ਆਉਟਲੈਟ ਨੂੰ ਪਸੰਦ ਕਰਦੇ ਹਨ, ਨਾਲ ਹੀ ਭਾਸ਼ਣਾਂ ਜਾਂ ਚਸ਼ਮਦੀਦਾਂ ਦੇ ਉਦਾਹਰਣ ਜਿਸ ਵਿੱਚ ਉਹ ਅਪਣੇ ਹਿੰਸਕ ਵਿਵਹਾਰ ਨੂੰ ਉਚਿਤ ਠਹਿਰਾਉਂਦੇ ਹਨ ।
ਆਰ.ਐਸ.ਐਫ. ਸੁਤੰਤਰ ਪੈ੍ਰਸ ਤੇ ਮੋਦੀ ਦੇ ਪ੍ਰਭਾਵ ਦਾ ਵਰਨਣ ਇਸ ਪ੍ਰਕਾਰ ਕਰਦਾ ਹੈ:
2001 ਵਿੱਚ ਗੁਜਰਾਤ ਦੇ ਮੁੱਖਮੰਤਰੀ ਬਨਣ ਤੋਂ ਬਾਦ ਉਨਾਂ ਨੇ ਇਸ ਪੱਛਮੀ ਰਾਜਾਂ ਨੂੰ ਸਮਾਚਾਰ ਅਤੇ ਸੂਚਨਾ ਨਿਯੰਤਰਣ ਵਿਧੀਆਂ ਦੇ ਲਈ ਇੱਕ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਇਸਤੇਮਾਲ ਕੀਤਾ ਅਤੇ ਉਸਦਾ ਇਸਤੇਮਾਲ ਉਨਾਂ ਨੇ 2014 ਵਿੱਚ ਭਾਰਤ ਦੇ ਪ੍ਰਧਾਨਮੰਤਰੀ ਦੇ ਰੂਪ ਚੁਣੇ ਜਾਣ ਤੋਂ ਬਾਦ ਕੀਤਾ ।ਰਿਪੋਰਟਰਸ ਵਿਦਆਉਟ ਬਾਰਡਰਜ ਦੀ ਰਿਪੋਰਟ ਵਿੱਚ ਮੋਦੀ ਦੇ ਬਾਰੇ ‘ਚ ਕਿਹਾ ਗਿਆ ਹੈ ਕਿ ਉਹ 26 ਮਈ 2014 ਨੂੰ ਪਦ ਸੰਭਾਲਣ ਤੋਂ ਬਾਦ ਤੋਂ ਹੀ ਪ੍ਰੈਸ ਦੀ ਸੁਤੰਤਰਤਾ ਦੇ ਹਮਲਾਵਰ ਰਹੇ ਹਨ ਉਨਾਂ ਦਾ ਪ੍ਰਮੁੱਖ ਹਥਿਆਰ ਮੁੱਖ ਧਾਰਾ ਦੇ ਮੀਡੀਆ ਨੂੰ ਭਾਸ਼ਣਾਂ ਅਤੇ ਸੂਚਨਾਵਾਂ ਨਾਲ ਭਰ ਦੇਣਾ ਹੈ, ਜੋ ਉਨਾਂ ਦੀ ਰਾਸ਼ਟਰੀ ਲੋਕ ਲੁਭਾਉ ਵਿਚਾਰਧਾਰਾ ਦਾ ਗੁਨਗਾਣ ਕਰਦੇ ਹਨ । ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਨਾਂ ਨੇ ਅਰਬਪਤੀ ਕਾਰੋਬਾਰੀਆਂ ਦੇ ਨਾਲ ਗੂੜ੍ਹੇ ਸਬੰਧ ਬਣਾਏ ਜਿਨ੍ਹਾਂ ਕੋਲ ਵਿਸ਼ਾਲ ਮੀਡੀਆ ਸਾਮਰਾਜ ਹੈ । ਇਹ ਕਪਟੀ ਨੀਤੀ ਦੋ ਤਰ੍ਹਾਂ ਨਾਲ ਕੰਮ ਕਰਦੀ ਹੈ, ਇੱਕ ਪਾਸੇ ਪ੍ਰਮੁੱਖ ਮੀਡੀਆ ਆਉਟਲੇਟਸ ਦੇ ਮਾਲਕਾਂ ਦੇ ਨਾਲ ਆਪਣੇ ਸਾਫ ਤੌਰ ਤੇ ਸਬੰਧ ਬਣਾਉਣ ਕਾਰਣ ਉਨਾਂ ਦੇ ਪੱਤਰਕਾਰ ਜਾਣਦੇ ਹਨ ਕਿ ਜੇਕਰ ਉਹ ਸਰਕਾਰ ਦੀ ਆਲੋਚਨਾ ਕਰਦੇ ਹਨ ਤਾਂ ਉਨਾਂ ਨੂੰ ਬਰਖਾਸਤਗੀ ਦਾ ਜ਼ੋਖਿਮ ਉਠਾਉਣਾ ਪਵੇਗਾ । ਦੂਜੇ ਪਾਸੇ ਚਹੇਤੇ ਮੀਡੀਆ ਕਰਮੀਆਂ ਵੱਲੋਂ ਅਕਸਰ ਦੁਸ਼ਪ੍ਰਚਾਰ ਫੈਲਾਉਣ ਵਾਲੇ ਉਨਾਂ ਦੇ ਅਤਿਅੰਤ ਵਿਭਾਜਨਕਾਰੀ ਅਤੇ ਅਪਮਾਨਜਨਕ ਭਾਸ਼ਣਾਂ ਦੀ ਪ੍ਰਮੁੱਖ ਕਵਰੇਜ ਮੀਡੀਆ ਨੂੰ ਰਿਕਾਰਡ ਦਰਸ਼ਕਾਂ ਤੱਕ ਪਹੁੰਚਾਉਣ ਦੇ ਸਮਰਥ ਬਣਾਉਂਦਾ ਹੈ । ਮੋਦੀ ਨੂੰ ਹੁਣ ਸਿਰਫ ਉਨਾਂ ਮੀਡੀਆ ਪਲੇਟਫਾਰਮਾਂ ਅਤੇ ਪੱਤਰਕਾਰਾਂ ਨੂੰ ਬੇਅਸਰ ਕਰਨਾ ਹੈ ਜੋ ਉਨਾਂ ਦੇ ਵਿਭਾਜਨਕਾਰੀ ਤਰੀਕਿਆਂ ਤੇ ਸਵਾਲ ਚੁੱਕਦੇ ਹਨ । ਇਸ ਲਈ ਉਨਾਂ ਕੋਲ ਨਿਆਇਕ ਸ਼ਸਤਰ ਮੌਜੂਦ ਹੈ ਜਿਸ ਵਿੱਚ ਇਹ ਨਿਯਮ ਹੈ ਕਿ ਜੋ ਪ੍ਰੈਸ ਦੀ ਸੁਤੰਤਰਤਾ ਦੇ ਲਈ ਵੱਡਾ ਖਤਰਾ ਪੈਦਾ ਕਰਦੇ ਹਨ ਜਿਵੇਂ ਪੱਤਰਕਾਰ ਦੇਸ਼ਧ੍ਰੋਹ ਦੇ ਬੇਹੱਦ ਅਸਪਸ਼ਟ ਆਰੋਪ ਦੇ ਤਹਿਤ ਆਜੀਵਨ ਕਾਰਾਵਾਸ ਦੇ ਖਤਰੇ ਚੁੱਕਦੇ ਹਨ । ਇਸ ਹਥਿਆਰ ਨੂੰ ਇਸਤੇਮਾਲ ਕਰਨ ਲਈ ਮੋਦੀ ਯੋਧਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ । ਉਨਾਂ ਕੋਲ ਆਨਲਾਈਨ ਟ੍ਰੋਲਸ ਦੀ ਇੱਕ ਸੈਨਾ ਮੋਜੂਦ ਹੈ ਜੋ ਉਨਾਂ ਪੱਤਰਕਾਰਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਘ੍ਰਿਣਾਤਮਕ ਅਤੇ ਭੱਦੀ ਸ਼ਬਦਾਵਲੀ ਦਾ ਅਭਿਆਨ ਚਲਾਉਂਦੀ ਹੈ । ਅਜਿਹੇ ਅਭਿਆਨ ਜਿਨਾਂ ਵਿੱਚ ਲਗਭਗ ਨਿਯਮਤ ਰੂਪ ਨਾਲ ਪੱਤਰਕਾਰਾਂ ਨੂੰ ਮਾਰਨ ਦੀਆਂ ਧਮਕੀਆਂ ਸ਼ਾਮਲ ਹਨ ।ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2017 ਵਿੱਚ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ, ਹਿੰਦੂਤਵ (ਉਹ ਵਿਚਾਰਧਾਰਾ ਜਿਸਨੇ ਹਿੰਦੂ ਰਾਸ਼ਟਰਵਾਦੀ ਅੰਦੋਲਨ ਨੂੰ ਜਨਮ ਦਿੱਤਾ ਜੋ ਮੋਦੀ ਦੀ ਪੂਜਾ ਕਰਦਾ ਹੈ) ਦੀ ਇੱਕ ਮਹੱਤਵਪੂਰਨ ਸ਼ਿਕਾਰ ਸੀ । ਇਸ ਵਿੱਚ ਇਹ ਵੀ ਨੋਟ ਦਿੱਤਾ ਗਿਆ ਹੈ ਕਿ ਮੋਦੀ ਦੀ ਆਲੋਚਕ ਰਾਣਾ ਅਯੁਬ ਅਤੇ ਬਰਖਾ ਦੱਤ ਵਰਗੀ ਮਹਿਲਾ ਪੱਤਰਕਾਰਾਂ ਨੂੰ ਡਾਕਿਸੰਗ (ਦੁਰਭਾਗਯਾਪੂਰਨ ਇੰਟਰਨੈਟ ਸਰਚ) ਅਤੇ ਗੈਂਗਰੇਪ ਦੇ ਆਰੋਪ ਜਿਹੇ ਘਿਨਾਉਣੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇੱਕ ਨਿਯਮ ਦੇ ਰੂਪ ਵਿੱਚ ਕੋਈ ਵੀ ਪੱਤਰਕਾਰ ਜਾਂ ਮੀਡੀਆ ਆਉਟਲੇਟ ਜੋ ਪ੍ਰਧਾਨਮੰਤਰੀ ਦੀ ਰਾਸ਼ਟਰੀ-ਲੋਕਲੁਭਾਉ ਵਿਚਾਰਧਾਰਾ ਉੱਤੇ ਸਵਾਲ ਚੁੱਕਦਾ ਹੈ ਉਨਾਂ ਨੂੰ ਫੋਰਨ ਦੇਸ਼ ਵਿਰੋਧੀ ਅਨਸਰ ਦੇ ਰੂਪ ਵਿੱਚ ਬ੍ਰਾਂਡੇਡ ਕੀਤਾ ਜਾਂਦਾ ਹੈ । ਇਸ ਦੇ ਨਾਲ ਹੀ ਉਨਾਂ ਨੂੰ ਭਗਤਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਉਨਾਂ ਤੇ ਮੁਕੱਦਮੇ ਦਰਜ ਕਰਦੇ ਹਨ । ਮੁੱਖ ਧਾਰਾ ਦੇ ਮੀਡੀਆ ਵਿੱਚ ਉਨਾਂ ਨੂੰ ਬਦਨਾਮ ਕਰਦੇ ਹਨ ਅਤੇ ਉਨਾਂ ਦੇ ਖਿਲਾਫ ਆਨਲਾਈਨ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ । ਹਾਲ ਹੀ ਵਿੱਚ ਆਰ.ਐਸ.ਐਫ. ਨੇ ਦੀ ਵਾਇਰ ਟਵਿੱਟਰ ਇੰਡੀਆ ਪੱਤਰਕਾਰ ਰਾਣਾ ਅਯੁਬ, ਸਬਾ ਨਕਵੀ ਅਤੇ ਮੁਹੰਮਦ ਜੁਬੈਰ ਦੇ ਖਿਲਾਫ ਗਾਜਿਆਬਾਦ ਵਿੱਚ ਇੱਕ ਮੁਸਲਿਮ ਬਜ਼ੁਰਗ ਦੇ ਖਿਲਾਫ ਹਮਲੇ ਤੇ ਟਵੀਟ ਅਤੇ ਰਿਪੋਰਟ ਦੇ ਸਬੰਧ ਵਿੱਚ ਅਪਰਾਧਿਕ ਸਾਜਿਸ਼ ਦੇ ਬੇਤੁੱਕੇ ਆਰੋਪਾਂ ਦੀ ਆਲੋਚਨਾ ਕੀਤੀ ਸੀ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin