Punjab

ਬ੍ਰਾਜ਼ੀਲ ਦੇ ਰਾਜਦੂਤ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

ਚੰਡੀਗੜ੍ਹ,ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਬ੍ਰਾਜ਼ੀਲ ਦੇ ਰਾਜਦੂਤ ਐਚ.ਈ. ਸ੍ਰੀ ਕੈਨੇਥ ਐਚ. ਡਾ ਨੋਬਰੇਗਾ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਰਾਜਪਾਲ ਨੇ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਬ੍ਰਾਜ਼ੀਲ ਤੇ ਪੰਜਾਬ ਦਰਮਿਆਨ ਦੁਵੱਲੇ ਸਬੰਧਾਂ ਤੇ ਸਹਿਯੋਗ ਦੇ ਮੌਕਿਆਂ ਨੂੰ ਵਧਾਉਣ ਵਾਸਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।ਰਾਜਪਾਲ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੇ ਆਰਥਿਕ ਲੈਂਡਸਕੇਪ ਵਿੱਚ ਮਹੱਤਵਪੂਰਨ ਤਬਦੀਲੀ ਨੂੰ ਉਜਾਗਰ ਕਰਦਿਆਂ ਨਿਵੇਸ਼ਕ-ਪੱਖੀ ਪਹੁੰਚ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬ੍ਰਾਜ਼ੀਲ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਆਪਸੀ ਲਾਭ ਵਾਲੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀ ਇੱਛਾ ਜ਼ਾਹਿਰ ਕੀਤੀਇਸ ਤੋਂ ਬਾਅਦ, ਬ੍ਰਾਜ਼ੀਲ ਦੇ ਰਾਜਦੂਤ ਨੇ ਪੰਜਾਬ ਵਿੱਚ ਸਹਿਯੋਗ ਅਤੇ ਨਿਵੇਸ਼ ਦੇ ਮੌਕਿਆਂ ਦਾ ਪਤਾ ਲਗਾਉਣ ਵਿੱਚ ਬ੍ਰਾਜ਼ੀਲ ਦੀ ਡੂੰਘੀ ਦਿਲਚਸਪੀ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਬ੍ਰਾਜ਼ੀਲ ਨੇ ਗੱਲਬਾਤ ਨੂੰ ਅੱਗੇ ਵਧਾਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਲਈ ਠੋਸ ਸੰਭਾਵਨਾਵਾਂ ਬਾਰੇ ਪਤਾ ਲਗਾਉਣ ਲਈ ਇੱਕ ਵਰਕਿੰਗ ਗਰੁੱਪ ਦਾ ਗਠਨ ਕੀਤਾ ਹੈ।ਰਾਜਦੂਤ ਨੇ ਖੇਤੀਬਾੜੀ ਸਮੇਤ ਕਈ ਮੁੱਖ ਖੇਤਰਾਂ ਵਿੱਚ ਬ੍ਰਾਜ਼ੀਲ ਦੀ ਡੂੰਘੀ ਦਿਲਚਸਪੀ ਉਜਾਗਰ ਕੀਤੀ, ਜਿਸ ਵਿੱਚ ਫ਼ਸਲੀ ਵਿਭਿੰਨਤਾ, ਡੇਅਰੀ ਫਾਰਮਿੰਗ ਵਿੱਚ ਜੈਨੇਟਿਕ ਸਮੱਗਰੀ, ਕਪਾਹ ਉਤਪਾਦਨ, ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਈਥਾਨੌਲ ਦੀ ਵਰਤੋਂ ਦੇ ਨਾਲ-ਨਾਲ ਉੱਚ ਸਿੱਖਿਆ ਤੇ ਖੋਜ ਵਿੱਚ ਸਹਿਯੋਗ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।ਪੰਜਾਬ ਅਤੇ ਬ੍ਰਾਜ਼ੀਲ ਦਰਮਿਆਨ ਭਾਈਵਾਲੀ ਲਈ ਉਤਸ਼ਾਹ ਜ਼ਾਹਰ ਕਰਦਿਆਂ, ਰਾਜਪਾਲ ਨੇ ਨਿਵੇਸ਼ ਅਤੇ ਸਹਿਯੋਗ ਲਈ ਅਨੁਕੂਲ ਮਾਹੌਲ ਸਿਰਜਣ ਲਈ ਪੰਜਾਬ ਦੀ ਵਚਨਬੱਧਤਾ ਉਜਾਗਰ ਕੀਤੀ। ਰਾਜਪਾਲ ਨੇ ਕਿਹਾ ਕਿ ਵਰਕਿੰਗ ਗਰੁੱਪ ਦੀ ਸਥਾਪਨਾ ਬ੍ਰਾਜ਼ੀਲ ਅਤੇ ਪੰਜਾਬ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ, ਵਿਆਪਕ ਸਹਿਯੋਗ ਅਤੇ ਆਪਸੀ ਖੁਸ਼ਹਾਲੀ ਲਈ ਨਵੇਂ ਰਾਹ ਖੋਲ੍ਹਣ ਵਾਸਤੇ ਇੱਕ ਮਹੱਤਵਪੂਰਨ ਕਦਮ ਹੈ।ਇਸ ਮੌਕੇ ਬ੍ਰਾਜ਼ੀਲ ਦੇ ਰਾਜਦੂਤ ਦੇ ਨਾਲ ਉਹਨਾਂ ਦੇ ਮੁੱਖ ਸਲਾਹਕਾਰ ਅਤੇ ਬ੍ਰਾਜ਼ੀਲ ਦੂਤਾਵਾਸ ਦੇ ਵਪਾਰ ਮੰਡਲ ਦੇ ਮੁਖੀ ਸ੍ਰੀ ਵੈਗਨਰ ਐਂਟੂਨਸ ਅਤੇ ਬ੍ਰਾਜ਼ੀਲ ਦੂਤਾਵਾਸ ਦੇ ਐਗਰੀਕਲਚਰ ਅਟੈਚ ਸ੍ਰੀ ਐਂਜੇਲੋ ਮੌਰੀਸੀਓ ਅਤੇ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ ਵੀ ਹਾਜ਼ਰ ਸਨ।

Related posts

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

editor

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਲਈ ਸਿੱਖ ਮਿਸ਼ਨ ਕੀਤਾ ਗਿਆ ਕਾਰਜਸ਼ੀਲ

editor

ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਕਰਕੇ ਵਿੱਤੀ ਵੈਂਟੀਲੇਟਰ ‘ਤੇ ਸੁੱਟਿਆ- ਮਜੀਠੀਆ

editor