Articles

ਬੱਤੀ ਬਾਲ ਕੇ ਬਨੇਰੇ ਉਤੇ ਰੱਖਦੀ ਹਾਂ !

ਮਿੱਟੀ ਦਾ ਦੀਵਾ ਘੁਮਿਆਰ ਦੁਆਰਾ ਮਿੱਟੀ ਤੋਂ ਤਿਆਰ ਕੀਤਾ ਜਾਦਾਂ ਹੈ। ਜ਼ਿਆਦਾ ਰੋਸ਼ਨੀ ਵਾਸਤੇ ਚਮੱਖਿਆਂ ਦੀਵਾ ਤਿਆਰ ਕੀਤਾ ਜਾਂਦਾ ਹੈ। ਦੀਵੇ ਵਿੱਚ ਚਾਰ ਵੱਟੀਆਂ ਰੂੰ ਦੀਆਂ ਸਰੋਂ ਦੇ ਤੇਲ ਵਿੱਚ ਪਾਕੇ ਜਲਾਇਆ ਜਾਂਦਾ ਸੀ। ਜਦੋਂ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟਕੇ ਆਏ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਿਹਾ ਕਰ ਕੇ ਲਿਆਏ ਤਾਂ ਲੋਕਾ ਨੇ ਖ਼ੁਸ਼ੀ ਵਿੱਚ ਦੀਵੇ ਜਗਾ ਕੇ ਦੀਪ ਮਾਲਾ ਕਰ ਕੇ ਦੀਵਾਲੀ ਮਨਾਈ ਸੀ, ਜੋ ਪ੍ਰੰਪਰਾ ਅਜੇ ਵੀ ਚਲੀ ਆ ਰਹੀ ਹੈ। ਲੋਕ ਆਪਣੇ ਘਰਾਂ ਦੇ ਵਿੱਚ ਦੀਵਾਲੀ ਵਾਲੇ ਦਿਨ ਦੀਵੇ ਜਗਾਉਂਦੇ ਹਨ, ਆਪਣੇ ਵੱਡੇ ਵਡੇਰਿਆਂ ਦੀ ਆਤਮਕ ਸ਼ਾਂਤੀ ਲਈ ਝੂਠੀ ਆਸਥਾ ਦੇ ਨਾਂ ਤੇ ਮੜ੍ਹੀਆਂ ਉੱਪਰ ਦੀਵੇ ਜਗਾਉਦੇ ਹਨ। ਲੋਕ ਪੀਰਾਂ ਫਕੀਰਾ ਦੀ ਜਗਾ ਤੇ ਵੀ ਆਸਥਾ ਦੇ ਨਾਂ ਤੇ ਵੀ ਦੀਵੇ ਜਗਾਉਂਦੇ ਹਨ,ਜੋ ਇਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਸ਼ਨੀ ਦੇ ਮੰਦਰ ਤੇ ਵੀ ਆਸਥਾ ਦੇ ਨਾਂ ਤੇ ਲੋਕ ਸ਼ਨੀਵਾਰ ਵਾਲੇ ਦਿਨ ਦੀਵਿਆਂ ਨੂੰ ਬਾਲ ਕੇ ਤੇਲ ਚੜਾਂ ਕੇ ਆਪਣੀਆਂ ਮਨੋਂਕਾਮਨਾ ਪੂਰੀਆਂ ਕਰਦੇ ਹਨ। ਗੁਰਪੁਰਬ ਵਾਲੇ ਦਿਨ ਵੀ ਦੀਵੇ ਜਗਾਏ ਜਾਂਦੇ ਹਨ। ਸ਼ੁੱਭਚਿੰਤਕ ਅਵਸਰਾਂ ਤੇ ਵਿਆਹ ਸ਼ਾਦੀਆਂ ਤੇ ਦੀਵੇ ਥਾਲ ਵਿੱਚ ਜਗਾ ਕੇ ਜਾਗੋ ਕੱਢੀ ਜਾਂਦੀ ਸੀ। ਕੜਵਾ ਚੋਥ ਤੇ ਵੀ ਸੁਹਾਗਣਾਂ ਦੀਵੇ ਇਸਤੇਮਾਲ ਕਰਦੀਆਂ ਹਨ। ਦੀਵਾਲੀ ਵਾਲੇ ਦਿਨ ਜਦੋਂ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ ਸਾਰ ਰਾਤ ਦੀਵੇ ਜਗਾਏ ਜਾਂਦੇ ਹਨ।ਇਸ ਨੂੰ ਬੜਾ ਸ਼ੁੱਭਚਿੰਤਕ ਮੰਨਿਆ ਜਾਂਦਾ ਹੈ।
ਬਜ਼ੁਰਗ ਅੋਰਤਾ ਦੀਵਾਲੀ ਵਾਲੇ ਦਿਨ ਦੀਵਾ ਬਾਲ ਕੇ ਜੋ ਉਸ ਦਾ ਲਾਟ ਜਾਂਦੀ ਸੀ ਸਿੱਪੀ ਜਾਂ ਭਾਡਾਂ ਉਹਨੀਂ ਦੂਰੀ ਤੇ ਰੱਖ ਦਿੱਤਾ ਜਾਂਦਾ ਸੀ ਤਾਂ ਜੋ ਦੀਵੇ ਦਾ ਧੂੰਆਂ ਉਸ ਉੱਪਰ ਪਵੇ।ਜੋ ਧੂੰਆਂ ਦੀ ਕਾਲਖ ਭਾਂਡੇ ਉੱਪਰ ਜੰਮ ਜਾਦੀ ਸੀ ਨੂੰ ਖਰੋਚ ਕੇ ਉਸ ਵਿੱਚ ਘਿੳ ਮਲਾ ਕੇ ਕੱਜਲ਼ ਬਣਾਇਆਂ ਜਾਂਦਾ ਸੀ, ਜੋ ਪਿਉਰ ਤੇ ਠੰਡਾ ਹੁੰਦਾਂ ਸੀ, ਜੋ ਅੱਖ ਵਿੱਚ ਪਾਉਣ ਨਾਲ ਠੰਡ ਪੈ ਜਾਂਦੀ ਸੀ। ਦੀਵੇ ਦੀ ਮਹੱਤਤਾ ਬਾਰੇ ਪੰਜਾਬੀ ਲੋਕ ਗੀਤ ਅਤੇ ਲੋਕ ਕਥਾਵਾਂ ਵੀ ਲਿਖੀਆ ਗਈਆਂ ਹਨ, ਜੋ ਕਾਫ਼ੀ ਪ੍ਰਚੱਲਤ ਵੀ ਹੋਈਆ ਹਨ:

ਬੱਤੀ ਬਾਲ ਕੇ ਬਨੇਰੇ ਉਤੇ ਰੱਖਦੀ ਹਾ, ਕਿੱਤੇ ਭੁੱਲ ਨਾਂ ਜਾਵੇ ਚੰਨ ਮੇਰਾ, ਬੱਤੀ ਬਾਲ ਕੇ ਬਨੇਰੇ ਉਤੇ ਰੱਖਦੀ ਹਾ।

ਦੀਵਾ ਬਲੇ ਸਾਧ ਦੇ ਡੇਰੇ ਤੈਨੂੰ ਕਿਵੇਂ ਆਵਾ ਮਿਲਣ ਮਿੱਤਰਾਂ।

ਦੀਵਾ ਜਗੇ ਸਾਰੀ ਰਾਤ ਮੇਰੇ ਮਹਿੰਰਮਾ

ਵੱਟੀਆ ਵਟਾ ਰੱਖਦੀ।

ਪੱਲਾ ਮਾਰ ਕੇ ਬਝਾ ਗਈ ਦੀਵਾ,
ਅੱਖ ਨਾਲ ਗੱਲ ਕਰ ਗਈ।

ਕੁੱਤੀ ਮਰੇ ਫਕੀਰ ਦੀ ਜਿਹੜੀ ਚਉਂ ਚਉਂ ਨਿੱਤ ਕਰੇ,

ਹੱਟੀ ਬਲੇ ਕਰਾਰ ਦੀ ਜਿੱਥੇ ਦੀਵਾ ਨਿੱਤ ਬੱਲੇ।

ਸੁੰਨੀਆਂ ਹੋ ਜਾਣ ਗਲ਼ੀਆਂ ਜਿੱਥੇ ਮਿਰਜ਼ਾ ਯਾਰ ਫਿਰੇ

ਜੋ ਅੱਜ ਦੇ ਜ਼ਮਾਨੇ ਵਿੱਚ ਦੀਵਿਆ ਦੀ ਜਗਾ ਚਾਈਨਾਂ ਦੀਆਂ ਬਣਾਈਆਂ ਹੋਈਆ ਬਿਜਲੀ ਨਾਲ ਚੱਲਣ ਵਾਲ਼ੀਆਂ ਚੀਜ਼ਾਂ ਨੇ ਲੈ ਲਈ ਹੈ, ਜੋ ਲੋਕਾ ਨੂੰ ਆਕਰਸ਼ਤ ਕਰ ਰਹੀਆਂ ਹਨ। ਹੌਲੀ ਹੌਲੀ ਮਿੱਟੀ ਦਾ ਦੀਵਾ ਵੀ ਅਲੋਪ ਹੋ ਰਿਹਾ ਹੈ।  ਮਿੱਟੀ ਦੇ ਦੀਵੇ ਬਨਾਉਣ ਵਾਲੇ ਵੀ ਇਸ ਤੋ ਪ੍ਰਭਾਵਿਤ ਹੋਏ ਹਨ। ਉਸ ਜਗਾ ਤੋਂ ਸਾਨੂੰ ਖਰੀਦ ਕਰਨੀ ਚਾਹੀਦੀ ਹੈ ਜੋ ਤੁਹਾਡੀ ਖਰੀਦ ਦੀ ਵਜਾ ਦੇ ਨਾਲ ਉਹ ਵੀ ਦੀਵਾਲੀ ਮਨਾ ਸਕੇ, ਕਹਿਣ ਤੋ ਭਾਵ ਜੋ ਲੋਕ ਦੀਵੇ ਬਣਾਉਦੇ ਹਨ ਉਨਾ ਪਾਸੋਂ ਦੀਵੇ ਖਰੀਦ ਕੇ ਦੀਵੇ ਜਗਾ ਕੇ ਦੀਪ ਮਾਲਾ ਕੀਤੀ ਜਾਵੇ। ਜੋ ਮਾਨਵਤਾ ਦੀ ਸੇਵਾ ਅਤੇ ਸ਼ੁੱਭਚਿੰਤਕ ਕੰਮ ਹੋਵੇਗਾ ਅਤੇ ਆਪਣੀ ਜਾ ਰਹੀ ਸੰਸਕ੍ਰਿਤੀ ਨਾਲ ਜੁੜੇ ਰਹੋਗੇ।ਦੀਵਾਲੀ ਵਾਲੇ ਦਿਨ ਅਸ਼ਤਬਾਜੀ ਨਾ ਚਲਾ ਕੇ ਦੀਵਿਆ ਦੀ ਦੀਪ ਮਾਲਾ ਕਰ ਕੇ ਪਰਦੂਸ਼ਨ ਰਹਿੱਤ ਦੀਵਾਲੀ ਮਨਾਈਏ। ਕੋਰੋਨਾਂ ਨੂੰ ਦੂਰ ਭਜਾਈਏ।

– ਗੁਰਮੀਤ ਸਿੰਘ ਵੇਰਕਾ, ਸੇਵਾ ਮੁਕਤ ਇੰਨਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin