Articles Religion

ਭਾਈ ਘਨੱਈਆ ਜੀ ਦੀ ਬਰਸੀ  ਤੇ ਵਿਸ਼ੇਸ਼ ਆਰਟੀਕਲ ਭਾਈ ਘਨੱਈਆ ਜੀ ਨੂੰ ਯਾਦ ਕਰਦਿਆਂ

ਭਾਈ ਘਨੱਈਆ ਜੀ ਦਾ ਜਨਮ 1648 ਈਸਵੀ ਵਿੱਚ ਪਿਤਾ ਨੱਥੂ ਰਾਮ ਦੇ ਘਰ ਤੇ ਮਾਤਾ ਸੁੰਦਰੀ ਦੀ ਕੁੱਖ ਵਿੱਚੋਂ ਗ੍ਰਹਿ ਪਿੰਡ ਸ਼ੌਦਰਾ ਜਿਲਾ ਸਿਆਲਕੋਟ ਹੁਣ ਪਾਕਿ ਵਿੱਚ ਹੋਇਆ। ਆਪ ਜੀ ਦੇ ਪਿਤਾ ਜੀ ਅਮੀਰ ਵਿਉਪਾਰੀ ਸਨ, ਪਰ ਆਪ ਜੀ ਦੀ ਬਚਪਨ ਤੋਂ ਹੀ ਲੰਗਨ ਪਰਮਾਤਮਾ ਵੱਲ ਸੀ। ਆਪ ਪਰ-ਉਪਕਾਰੀ ਦਿਆਲੂ ਦ੍ਰਿਸ਼ਟੀ ਦੇ ਮਾਲਕ ਸਨ। ਆਪ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਭਾਈ ਨੰਨਿਆਂ ਤੋ ਸੁਣ ਪ੍ਰਭਾਵਤ ਹੋਕੇ ਉਨਾ ਦੇ ਨਾਲ ਹੀ ਗੁਰੂ ਜੀ ਨੂੰ ਮਿਲਣ ਲਈ ਅਨਂਦਪੁਰ ਸਾਹਿਬ ਨੂੰ ਚਾਲੇ ਪਾ ਲਏ। ਆਪ ਜੀ ਚਿੱਟੇ ਬਸਤਰ ਪਹਿਣ ਕੇ ਬਿਨਾ ਕਿਸੇ ਵਿਤਕਰੇ ਦੇ ਪਾਣੀ ਪਿਆਈ ਜਾਂਦੇ ਸੀ। ਉਸ ਸਮੇ ਗੁਰੂ ਗੋਬਿੱਦ ਸਿੰਘ ਜੀ ਜ਼ੁਲਮਾਂ ਦੇ ਖਿਲਾਫ ਲੜਾਈਆ ਲੜ ਰਹੇ ਸਨ। ਸਿੱਖਾਂ ਨੇ ਗੁਰੂ ਜੀ ਨੂੰ ਭਾਈ ਜੀ ਦੀ ਸ਼ਕਾਇਤ ਲਗਾਈ ਕੇ ਇਹ ਦੁਸ਼ਮਨਾ ਨੂੰ ਵੀ ਪਾਣੀ ਪਿਆਈ ਜਾ ਰਹੇ ਹਨ, ਤਾਂ ਗੁਰੂ ਜੀ ਨੇ ਭਾਈ ਜੀ ਪਾਸੋ ਸਪੱਸਟੀਕਰਨ ਮੰਗਿਆ। ਗੁਰੂ ਜੀ ਦੇ ਪੁੱਛਨ ਤੇ ਘਨੱਈਆ ਜੀ ਨੇ ਕਿਹਾ ਮੈਂ ਕਿਸੇ ਹਿੰਦੂ ਜਾ ਮੁਸਲਮਾਨ ਨੂੰ ਪਾਣੀ ਨਹੀਂ ਪਿਆਉਂਦਾ ਮੈਂ ਤਾਂ ਹਰ ਪਾਸੇ ਆਪ ਜੀ ਦਾ ਹੀ ਰੂਪ ਦੇਖਦਾ ਹਾ। ਗੁਰੂ ਜੀ ਨੇ ਭਾਈ ਜੀ ਦੀ ਇਸ ਮਹਾਨ ਸੇਵਾ ਤੋ ਖੁਸ਼ ਹੋਕੇ ਮਲਮ ਦੀ ਡੱਬੀ ਤੇ ਪੱਟੀ ਦਿੰਦੇ ਹੋਏ ਭਾਈ ਜੀ ਨੂੰ ਕਿਹਾ ਪਾਣੀ ਪਿਆਉਣ ਦੇ ਨਾਲ ਜਖਮੀਆ ਨੂੰ ਮਰਮ ਪੱਟੀ ਵੀ ਤੁਸੀ ਕਰਣੀ ਹੈ। ਅੱਜ ਤੋਂ ਤੁਸੀ ਇਹ ਵੀ ਸੇਵਾ ਸੰਭਾਲਣੀ ਹੈ।ਗੁਰੂ ਨਾਨਕ ਦੇਵ ਜੀ ਨੇ ਵੀ ਆਪਸੀ ਭਾੰਈਚਾਰੇ ਦਾ ਸੰਦੇਸ਼ ਦਿੱਤਾ। ਕਿਸੇ ਨੂੰ ਵੀ ਬੇਗਾਨਾ ਨਾ ਸਮਝਿਆਂ ਜਾਵੇ। ਇੱਕ ਜਾਤ ਤੇ ਕੋਮ ਦੀ ਗੱਲ ਨਾ ਕਰਕੇ ਸਗੋਂ ਪੂਰੀ ਲੁਕਾਈ ਦੀ ਗੱਲ ਕੀਤੀ। ਬਾਬਾ ਜੀ ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚਲਦੇ ਰਹੇ। ਸਾਨੂੰ ਵੀ ਖਾਸ ਕਰ ਕੇ ਨੋਜਵਾਨ ਪੀੜੀ ਨੂੰ ਨਸ਼ਿਆ ਦਾ ਤਿਆਗ ਕਰ ਆਪਣੇ ਗੁਰੂਆਂ, ਭਗਤਾ ਦਾ ਇਤਹਾਸ ਪੜ੍ਹ ਜਿਸ ਤੇੋ ਉਹ ਪੂਰੀ ਤਰਾਂ ਅਨਜਾਨ ਹਨ ਭਾਈ ਘਨੱਈਆ ਜੀ ਦੇ ਪੂਰਨਿਆਂ ਤੇ ਚੱਲਨ ਦਾ ਸਕੰਲਪ ਲੈਣਾ ਚਾਹੀਦਾ ਹੈ। ਇਹ ਹੀ ਭਾਈ ਘਨੱਈਆ ਜੀ ਨੂੰ ਉਨਾ ਦੀ ਬਰਸੀ ਤੇ ਸੱਚੀ ਸ਼ਰਧਾਂਜਲੀ ਹੈ। ਸਰੋਮਨੀ ਗੁਰਦੁਆਰਾ ਕਮੇਟੀ ਨੂੰ ਹਰ ਸਾਲ ਭਾਈ ਜੀ ਦੀ ਬਰਸੀ ਅੰਤਰ ਰਾਸ਼ਟਰੀ ਪੱਧਰ ਤੇ ਮਨਾਉਣੀ ਚਾਹੀਦੀ ਹੈ, ਤਾਂ ਜੋ ਦੁੱਨੀਆ ਨੂੰ ਸਿੱਖ ਕੌਮ ਦੇ ਇਤਹਾਸ ਦਾ ਪਤਾ ਲੱਗੇ। ਉਹ ਕੋਮਾ ਸਦਾ ਜਿੰਦਾ ਰਹਿੰਦੀ ਹਨ, ਜੋ ਆਪਣੇ ਗੁਰੂਆ ਤੇ ਭਗਤਾ ਨੂੰ ਯਾਦ ਰੱਖਦੀਆ ਹਨ।

– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin