Australia Breaking News Latest News

ਵਿਕਟੋਰੀਆ ਦੇ ਵਿੱਚ 26 ਅਕਤੂਬਰ ਤੋਂ ਪਾਬੰਦੀਆਂ ਦੇ ‘ਚ ਢਿੱਲ ਦੇਣ ਦੇ ਲਈ ਰੋਡਮੈਪ ਦਾ ਐਲਾਨ ਅਗਲੇ ਕੁੱਝ ਦਿਨਾਂ ‘ਚ ਹੋਵੇਗਾ !

ਮੈਲਬੌਰਨ – ਵਿਕਟੋਰੀਆ ਦੇ ਵਿੱਚ 26 ਅਕਤੂਬਰ ਤੋਂ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦੇ ਲਈ ਇੱਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਜਿਸਦਾ ਐਲਾਨ ਅਗਲੇ ਕੁੱਝ ਦਿਨਾਂ ਦੇ ਵਿੱਚ ਕੀਤਾ ਜਾ ਸਕਦਾ ਹੈ। ਇਸ ਸਬੰਧੀ ਵਿਕਟੋਰਈਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਕਿਹਾ ਹੈ ਕਿ ਇਹ ਰੋਡਮੈਪ 16 ਸਾਲ ਤੋਂ ਵੱਧ ਉਮਰ ਵਾਲੇ 70 ਫੀਸਦੀ ਲੋਕਾਂ ਦੁਆਰਾ ਵੈਕਸੀਨ ਦੀ ਡੋਜ਼ ਲੈਣ ਵਾਲੇ ਮਿੱਥੇ ਗਏ ਟੀਚੇ ਦੇ ਉਪਰ ਆਧਾਰਿਤ ਹੈ ਅਤੇ ਜੇਕਰ ਵੈਕਸੀਨ ਲੈਣ ਵਾਲਿਆਂ ਦੀ ਰਫ਼ਤਾਰ ਦੇ ਵਿੱਚ ਤੇਜ਼ੀ ਆਈ ਤਾਂ ਇਸ ਰੋਡਮੈਪ ਨੂੰ ਮਿੱਥੀ ਤਰੀਕ ਤੋਂ ਪਹਿਲਾਂ ਵੀ ਲਾਗੂ ਕੀਤਾ ਜਾ ਸਕਦਾ ਹੈ।
ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 567 ਨਵੇਂ ਪਾਜ਼ੇਟਿਵ ਪਾਏ ਗਏ ਹਨ ਜਦਕਿ ਇੱਕ 70 ਸਾਲਾਂ ਦੇ ਵਿਅਕਤੀ ਦੀ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਇਸ ਵੇਲੇ ਸੂਬੇ ਦੇ ਵਿੱਚ 5676 ਐਕਟਵਿ ਕੇਸ ਹਨ ਜਿਹਨਾਂ ਦੇ ਵਿੱਚੋਂ 85 ਫੀਸਦੀ 50 ਸਾਲ ਤੋਂ ਘੱਟ ਉਮਰ ਵਾਲੇ ਹਨ। ਇਸ ਵੇਲੇ ਸੂਬੇ ਦੇ ਵਿੱਚ ਕੋਵਿਡ-19 ਤੋਂ ਪੀੜਤ 209 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹਨ ਅਤੇ ਇਹਨਾਂ ਵਿੱਚੋਂ 59 ਆਈ ਸੀ ਯੂ ਦੇ ਵਿੱਚ ਭਰਤੀ ਹਨ ਅਤੇ 40 ਵੈਂਟੀਲੇਟਰ ਦੇ ਉਪਰ ਹਨ। ਸੂਬੇ ਦੇ ਵਿੱਚ ਕੋਵਿਡ-19 ਦੇ ਨਾਲ ਹੁਣ ਤੱਕ 832 ਮੌਤਾਂ ਹੋ ਚੁੱਕੀਆਂ ਹਨ। ਵਿਕਟੋਰੀਆਂ ਦੇ ਵਿੱਚ ਕੱਲ੍ਹ ਬੁੱਧਵਾਰ ਨੂੰ 48,372 ਟੈਸਟ ਕੀਤੇ ਗਏ। ਸੂਬੇ ਦੇ ਵਿੱਚ ਕੱਲ੍ਹ 40000 ਵੈਕਸੀਨ ਲੋਕਾਂ ਨੂੰ ਦਿੱਤੇ ਗਏ। ਹੁਣ ਤੱਕ ਸੂਬੇ ਦੇ ਵਿੱਚ 72.0 ਲੋਕਾਂ ਨੇ ਪਹਿਲੀ ਡੋਜ਼ ਲੈ ਲਈ ਹੈ ਜਦਕਿ 43.9 ਫੀਸਦੀ ਲੋਕ ਦੋਨੋਂ ਵੈਕਸੀਨ ਲੈ ਚੁੱਕੇ ਹਨ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor