Sport

ਭਾਰਤ ਨੇ ਪਾਕਿ ਨੂੰ ਦਿੱਤਾ 152 ਦੌੜਾਂ ਦਾ ਟੀਚਾ

ਦੁਬਈ –  ਭਾਰਤ ਤੇ ਪਾਕਿਸਤਾਨ ਦਰਮਿਆਨ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਟੀ-20 ਵਰਲਡ ਕੱਪ ਦਾ ਮਹਾਮੁਕਾਬਲਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਅੱਜ ਸ਼ਾਮ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਜ਼ੀਰੋ ਦੇ ਨਿੱਜੀ ਸਕੋਰ ‘ਤੇ ਪਾਕਿਸਤਾਨ ਦੇ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਹੱਥੋਂ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਭਾਰਤ ਦਾ ਦੂਜਾ ਵਿਕਟ ਕੇ. ਐੱਲ. ਰਾਹੁਲ ਦੇ ਤੌਰ ‘ਤੇ ਡਿੱਗਾ। ਰਾਹੁਲ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਸ਼ਾਹੀਨ ਅਫ਼ਰੀਦੀ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਭਾਰਤ ਦਾ ਤੀਜਾ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ ‘ਤੇ ਡਿੱਗਿਆ। ਸੂਰਯਕੁਮਾਰ 11 ਦੌੜਾਂ ਦੇ ਨਿੱਜੀ ਸਕੋਰ ‘ਤੇ ਹਸਨ ਅਲੀ ਦੀ ਗੇਂਦ ‘ਤੇ ਰਿਜ਼ਵਾਨ ਨੂੰ ਕੈਚ ਦੇ ਕੇ ਆਊਟ ਹੋ ਗਏ। ਭਾਰਤ ਦੀ ਚੌਥੀ ਵਿਕਟ ਪੰਤ ਦੇ ਤੌਰ ’ਤੇ ਡਿਗੀ, ਉਹ 39 ਦੌੜਾਂ ਬਣਾ ਕੇ ਆਊਟ ਹੋਇਆ। ਵਿਰਾਟ ਕੋਹਲੀ ਅਰਧ ਸੈਂਕੜਾ ਲਗਾ ਕੇ 57 ਦੌੜਾਂ ‘ਤੇ ਆਊਟ ਹੋਏ। ਭਾਰਤ ਨੇ ਪਾਕਿਸਤਾਨ ਨੂੰ 152 ਦੌੜਾਂ ਦਾ ਟੀਚਾ ਦਿੱਤਾ।ਜੇਕਰ ਕਪਤਾਨ ਟਾਸ ਜਿੱਤ ਕੇ ਟੀਚੇ ਦਾ ਪਿੱਛਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਤ੍ਰੇਲ ਦਾ ਵੱਡਾ ਯੋਗਦਾਨ ਹੋਣ ਦੀ ਸੰਭਾਵਨਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ .ਐੱਲ.) ਟੀਮ (ਸੀ. ਐੱਸ. ਕੇ.) ਵਲੋਂ ਆਈ. ਪੀ. ਐੱਲ. ਫਾਈਨਲ ਜਿੱਤਣ ਦੇ ਬਾਵਜੂਦ ਆਈ. ਪੀ. ਐੱਲ. 2021 ‘ਚ 13 ‘ਚੋਂ 9 ਮੈਚਾਂ ‘ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਸੀ। ਵਿਰਾਟ ਨੇ ਸੰਕੇਤ ਦਿੱਤਾ ਹੈ ਕਿ ਸ਼ਾਰਜਾਹ ਨੂੰ ਛੱਡ ਕੇ ਦੁਬਈ ਤੇ ਆਬੂ ਧਾਬੀ ਦੀਆਂ ਪਿੱਚਾਂ ਆਈ. ਪੀ. ਐੱਲ. ਦੇ ਮੁਕਾਬਲੇ ਬਿਹਤਰ ਖੇਡਣਗੀਆਂ।
ਭਾਰਤ ਤੇ ਪਾਕਿਸਤਾਨ ਦਰਮਿਆਨ 2007 ਤੋਂ ਹੁਣ ਤਕ 8 ਮੈਚ ਖੇਡੇ ਗਏ ਜਿਸ ‘ਚ ਭਾਰਤ ਨੇ 7 ਵਾਰ ਜਿੱਤ ਦਰਜ ਕੀਤੀ ਹੈ ਜਿਸ ‘ਚ ਬਾਊਲ-ਆਊਟ ਜਿੱਤ ਵੀ ਸ਼ਾਮਲ ਹੈ। ਜਦਕਿ ਪਾਕਿਸਤਾਨ ਨੇ ਸਿਰਫ਼ ਇਕ ਵਾਰ ਹੀ ਜਿੱਤ ਦਾ ਸਵਾਦ ਚਖਿਆ ਹੈ।
ਵਿਰਾਟ ਕੋਹਲੀ ਪਾਕਿਸਤਾਨ ਦੇ ਖ਼ਿਲਾਫ਼ ਟੀ-20 ਵਰਲਡ ਕੱਪ ‘ਚ ਆਊਟ ਨਹੀਂ ਹੋਏ ਹਨ। ਉਨ੍ਹਾਂ ਦੇ ਸਕੋਰ 78, 36 ਤੇ 55 ਰਿਹਾ ਹੈ। ਮੁਹੰਮਦ ਰਿਜ਼ਵਾਨ ਤੇ ਬਾਬਰ ਆਜ਼ਮ 2021 ‘ਚ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।

Related posts

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor

ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਤਵਿਕ-ਚਿਰਾਗ

editor

ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਦਾ ਕਮਾਲ, ਰਿਕਾਰਡ 29 ਵੀਂ ਵਾਰ ਮਾਊਂਟ ਐਵਰੈਸਟ ਕੀਤਾ ਸਰ

editor