India

ਭਾਰਤ ਸਰਕਾਰ ਦਾ ਵੱਡਾ ਫੈਸਲਾ, ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਹਵਾਈ ਸੈਨਾ ‘ਚ ਮਿਰਾਜ ਤੇ ਜੈਗੁਆਰ ਦੀ ਥਾਂ ਲੈਣਗੇ, ਰਾਫੇਲ ਨੂੰ ਦੇਵੇਗੀ ਟੱਕਰ

ਨਵੀਂ ਦਿੱਲੀ – ਸਵਦੇਸ਼ੀ ਲੜਾਕੂ ਜਹਾਜ਼ ਤੇਜਸ (LCA ਮਾਰਕ 2) ਦੀ ਸਫਲਤਾ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ ਬੁੱਧਵਾਰ ਨੂੰ LCA ਮਾਰਕ 2 ਲੜਾਕੂ ਜਹਾਜ਼ ਦੇ ਵਧੇਰੇ ਪ੍ਰਭਾਵਸ਼ਾਲੀ ਮਾਡਲ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਜਹਾਜ਼ ਭਾਰਤੀ ਹਵਾਈ ਸੈਨਾ ਦੇ ਮਿਰਾਜ 2000, ਜੈਗੁਆਰ ਅਤੇ ਮਿਗ-29 ਲੜਾਕੂ ਜਹਾਜ਼ਾਂ ਦੀ ਥਾਂ ਲਵੇਗਾ।
ਮੈਗਾ ਪ੍ਰੋਜੈਕਟ 2027 ਤੱਕ ਪੂਰਾ ਹੋਵੇਗਾ ਸਰਕਾਰ ਨੇ ਐੱਲਸੀਏ ਮਾਰਕ 2 ਲੜਾਕੂ ਜਹਾਜ਼ ਵਿਕਾਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਡਿਜ਼ਾਈਨਰਾਂ ਲਈ ਇੱਕ ਉੱਨਤ 17.5 ਟਨ ਸਿੰਗਲ ਇੰਜਣ ਵਾਲਾ ਜਹਾਜ਼ ਵਿਕਸਤ ਕਰਨ ਦਾ ਰਾਹ ਖੁੱਲ੍ਹ ਗਿਆ ਹੈ। ਏਅਰੋਨਾਟਿਕਲ ਡਿਵੈਲਪਮੈਂਟ ਏਜੰਸੀ (ਏਡੀਏ) ਦੇ ਮੁਖੀ ਗਿਰੀਸ਼ ਦੇਵਧਰੇ ਨੇ ਪ੍ਰੋਜੈਕਟ ਬਾਰੇ ਦੱਸਿਆ ਕਿ ਨਵੇਂ ਜਹਾਜ਼ ਦਾ ਵਿਕਾਸ 2027 ਤੱਕ ਪੂਰਾ ਹੋ ਜਾਵੇਗਾ।

ਪ੍ਰੋਟੋਟਾਈਪ ਦੇ ਵਿਕਾਸ ਦੀ ਪ੍ਰਵਾਨਗੀ ਦੇਵਧਰ ਨੇ ਕਿਹਾ ਕਿ ਇਹ ਪ੍ਰੋਜੈਕਟ ਐਲਸੀਏ ਮਾਰਕ 1ਏ ਪ੍ਰੋਗਰਾਮ ਵਿੱਚ ਹੋਈ ਪ੍ਰਗਤੀ ਤੋਂ ਲਾਭ ਉਠਾਏਗਾ ਅਤੇ ਪੰਜਵੀਂ ਪੀੜ੍ਹੀ ਦੇ ਉੱਨਤ ਮੱਧਮ ਲੜਾਕੂ ਜਹਾਜ਼ ਪ੍ਰੋਜੈਕਟ ਦੇ ਵਿਕਾਸ ਵਿੱਚ ਵੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰੋਟੋਟਾਈਪਾਂ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਪਹਿਲਾ ਕੰਮ ਇੱਕ ਸਾਲ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਵਿਆਪਕ ਫਲਾਈਟ ਟੈਸਟਾਂ ਅਤੇ ਹੋਰ ਸਬੰਧਤ ਕੰਮਾਂ ਤੋਂ ਬਾਅਦ ਪ੍ਰੋਜੈਕਟ ਨੂੰ ਸਾਲ 2027 ਤਕ ਪੂਰਾ ਕਰਨ ਦਾ ਟੀਚਾ ਹੈ। ਤੇਜਸ ਦਾ ਮੁਕਾਬਲਾ ਰਾਫੇਲ ਨਾਲ ਹੋਵੇਗਾ ਡੀਆਰਡੀਓ ਮੁਤਾਬਕ ਇਹ ਜਹਾਜ਼ ਐਵੀਓਨਿਕਸ ਅਤੇ ਸਮਰੱਥਾ ਦੇ ਲਿਹਾਜ਼ ਨਾਲ ਰਾਫੇਲ ਜਹਾਜ਼ਾਂ ਦੀ ਸ਼੍ਰੇਣੀ ਵਿੱਚ ਹੋਵੇਗਾ ਪਰ ਭਾਰ ਵਿੱਚ ਹਲਕਾ ਹੋਵੇਗਾ। ਸਰਕਾਰ ਨੇ ਇਹ ਵੀ ਮਨਜ਼ੂਰੀ ਦਿੱਤੀ ਹੈ ਕਿ ਸ਼ੁਰੂਆਤੀ ਵਿਕਾਸ ਪੜਾਅ ਤੋਂ ਬਾਅਦ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਇੰਜਣਾਂ ਨੂੰ ਭਾਰਤ ਵਿੱਚ ਬਣਾਇਆ ਜਾਣਾ ਚਾਹੀਦਾ ਹੈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor