Punjab

ਭਾਰਤ ਸਰਕਾਰ ਦੇ ਯਤਨਾਂ ਸਦਕਾ ਪਾਕਿਸਤਾਨ ਨੇ ਦੋ ਭਾਰਤੀ ਕੈਦੀ ਕੀਤੇ ਰਿਹਾਅ, 32 ਤੇ 11 ਸਾਲ ਦੀ ਸਜ਼ਾ ਕੱਟ ਕੇ ਵਤਨ ਪਰਤੇ

ਅੰਮ੍ਰਿਤਸਰ – ਭਾਰਤ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅੱਜ ਦੋ ਭਾਰਤੀ ਨਾਗਰਿਕਾਂ ਕੁਲਦੀਪ ਕੁਮਾਰ ਅਤੇ ਸ਼ੰਭੂ ਨਾਥ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਕਰਵਾ ਦਿੱਤਾ। ਇਹ ਦੋਵੇਂ ਕੈਦੀ ਭਾਰਤ ਪਾਕਿ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਰੇਂਜਰਾਂ ਨੇ ਜ਼ੀਰੋ ਲਾਈਨ ‘ਤੇ ਦੋਵੇਂ ਭਾਰਤੀ ਨੌਜਵਾਨਾਂ ਨੂੰ ਬੀਐਸਐਫ ਦੇ ਹਵਾਲੇ ਕਰ ਦਿੱਤਾ। ਅਟਾਰੀ ਸਰਹੱਦ ਵਿਖੇ ਆਪਣੇ ਵਤਨ ਪੁੱਜਣ ‘ਤੇ ਗੱਲਬਾਤ ਕਰਦਿਆਂ ਦੋਵੇਂ ਕੈਦੀਆਂ ਕੁਲਦੀਪ ਕੁਮਾਰ ਤੇ ਸ਼ੰਭੂ ਨਾਥ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਬਹੁਤ ਲੰਮੀਆਂ ਸਜ਼ਾਵਾਂ ਕੱਟ ਚੁੱਕੇ 14 ਦੇ ਕਰੀਬ ਭਾਰਤੀ ਕੈਦੀ ਲਾਹੌਰ ਦੀ ਕੋਟ ਲੱਖਪੱਤ ਜੇਲ੍ਹ ਵਿਖੇ ਬੰਦ ਹਨ, ਜੋ ਕਿ ਵੱਖ-ਵੱਖ ਬਿਮਾਰੀਆਂ ਦੇ ਵੀ ਸ਼ਿਕਾਰ ਹਨ ਤੇ ਉਨ੍ਹਾਂ ਦਾ ਮੈਡੀਕਲ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਥਿਤ ਭਾਰਤੀ ਦੂਤਘਰ ਦੇ ਅਧਿਕਾਰੀ ਸਜ਼ਾਵਾਂ ਪੂਰੀਆਂ ਹੋਣ ਵਾਲੇ ਭਾਰਤੀ ਕੈਦੀਆਂ ਨੂੰ ਛੁਡਵਾਉਣ ਲਈ ਲਗਾਤਾਰ ਕੋਟ ਲੱਖਪਤ ਜੇਲ੍ਹ ਲਾਹੌਰ ਪਾਕਿਸਤਾਨ ਵਿਖੇ ਆਉਂਦੇ ਹਨ ਤੇ ਮਗਰ ਲਾਹੌਰ ਜੇਲ੍ਹ ਦੇ ਅਧਿਕਾਰੀਆਂ ਦੇ ਸਿਰ ‘ਤੇ ਜੂੰ ਤਕ ਨਹੀਂ ਸਰਕਦੀ। ਉਹ ਭਾਰਤੀ ਅਧਿਕਾਰੀਆਂ ਨੂੰ ਵਾਪਸ ਕੋਈ ਨਾ ਕੋਈ ਬਹਾਨਾ ਲਗਾ ਕੇ ਭੇਜ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਭਾਰਤ ਸਰਕਾਰ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ 32 ਸਾਲ ਤੇ 11 ਸਾਲ ਲੰਮੀਆਂ ਸਜ਼ਾਵਾਂ ਕੱਟਣ ਤੋਂ ਬਾਅਦ ਪਾਕਿਸਤਾਨੀ ਜੇਲ੍ਹ ਵਿੱਚੋਂ ਆਜ਼ਾਦ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਰੇਂਜਰਾਂ ਪਾਕਿਸਤਾਨ ਪੁਲਿਸ ਨੇ ਉਨ੍ਹਾਂ ‘ਤੇ ਵੱਖ-ਵੱਖ ਥਾਈਂ ਭਾਰਤ ਲਈ ਜਾਸੂਸੀ ਕਰਨ ਦੇ ਕੇਸ ਪਾਏ ਸਨ। ਪਾਕਿਸਤਾਨ ਵੱਲੋਂ ਰਿਹਾਅ ਹੋ ਕੇ ਵਤਨ ਪੁੱਜੇ ਦੋਵੇਂ ਕੈਦੀ ਇਕ ਗੁਜਰਾਤ ਤੇ ਦੂਸਰਾ ਜੰਮੂ ਦੇ ਸ਼ੰਭੂ ਇਲਾਕੇ ਤੋਂ ਹੈ, ਜੋ ਆਪਣੇ ਵਤਨ ਆਉਣ ‘ਤੇ ਅੱਜ ਬੇਹੱਦ ਖ਼ੁਸ਼ ਪਾਏ ਗਏ ਸਨ।

Related posts

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

editor

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

editor

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor