Pollywood

ਮਨਮੋਹਨ ਵਾਰਿਸ ਨੂੰ ਗਾਇਕੀ ਦੇ ਪੱਚੀ ਸਾਲ ਪੂਰੇ ਕਰਨ ਤੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ

ਸੈਕਰਾਮੈਂਟੋ- ਪੰਜਾਬੀ ਗਾਇਕੀ ਨੂੰ ਨਵੇਂ ਦਿਸਹੱਦਿਆਂ ਤੇ ਪਹੁੰਚਾਉਣ ਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸੇ ਪੰਜਾਬੀਆਂ ਤੱਕ ਆਪਣੀ ਸੁਰੀਲੀ, ਦਮਦਾਰੀ ਤੇ ਵਿਲੱਖਣ ਗਾਇਕੀ ਦੇ ਰਾਹੀਂ ਪੰਜਾਬੀਅਤ ਦਾ ਸੰੰਦੇਸ ਦੇਣ ਵਾਲੇ ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ 2018 ਅਮਰੀਕਾ ਦਾ ਦੌਰਾ ਬਹੁਤ ਸਫਲਤਾ ਨਾਲ ਚੱਲ ਰਿਹਾ ਹੈ । ਇਸੇ ਤਹਿਤ ਵਾਰਿਸ ਭਰਾਵਾਂ ਨੇ ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿੱਚ ਫਲੋਰਨ ਰੋਡ ਤੇ ਸਥਿਤ ਲੂਥਰ ਬਰਬੈਂਕ ਸਕੂਲ ਦੇ ਹਾਲ ਵਿੱਚ ਪੰਜਾਬੀ ਭਾਈਚਾਰੇ ਦੀ ਸੰਗੀਤਕ ਭੁੱਖ ਨੂੰ ਪੂਰਾ ਕੀਤਾ। ਸ਼ੋਅ ਦੇ ਪਰਬੰਧ ਕਰਤਾ ਬਲਵੀਰ ਢੀਂਡਸਾ, ਨਰਿੰਦਰ ਥਾਂਦੀ, ਨਰਿੰਦਰ ਔਜਲਾ, ਬੱਬੀ ਗਿੱਲ ਤੇ ਦੀਪ ਸੂਚ ਵੱਲੋਂ ਕਰਵਾਇਆ ਗਿਆ ਇਹ ਸ਼ੋਅ ਬਹੁਤ ਯਾਦਗਾਰੀ ਤੇ ਪ੍ਰਭਾਵਸ਼ਾਲੀ ਰਿਹਾ। ਇਸ ਪਰਿਵਾਰਕ ਸ਼ੋਅ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਇਕੱਠੇ ਸਟੇਜ ਤੇ ਲਗਾਤਾਰ ਤਿੰਨ ਚਾਰ ਗੀਤ ਗਾ ਕੇ ਕੀਤੀ, ਜਿੱਥੇ ਭਰਾਵਾਂ ਦੀ ਗਾਇਕੀ ਚੰਗੀ ਗਾਇਕੀ ਨੂੰ ਪੇਸ਼ ਕਰਦੀ ਹੈ, ਉਥੇ ਸਾਂਝੇ ਪਰਿਵਾਰ ਦੀ ਇਥ ਕਾਮਯਾਬ ਉਦਾਹਰਣ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦੀ ਹੈ। ਉਸ ਉਪਰੰਤ ਸੰਗਤਾਰ ਨੇ ਆਪਣੇ ਹਿੱਟ ਗੀਤ ਈਮੇਲਾਂ ਨਾਲ ਸਰੋਤਿਆਂ ਨੂੰ ਸਟੇਜ ਦੇ ਲਾਗੇ ਕੀਤਾ। ਨੌਜਵਾਨਾਂ ਗਾਇਕਾਂ ਲਈ ਸਾਫ ਸੁਥਰੀ ਗਾਇਕੀ ਪ੍ਰਤੀ ਸਬਕ ਬਣੇ ਤੇ ਬੇਹੱਦ ਸੁਰੀਲੇ ਗਾਇਕ ਕਮਲ ਹੀਰ ਦੀ ਗਾਇਕੀ ਨਾਲ ਸਟੇਜ ਦੀ ਹਾਜ਼ਰੀ ਸਰੋਤਿਆਂ ਦੇ ਮਨੋਰੰਜਨ ਦਾ ਸਿਖਰ ਹੋ ਨਿੱਬੜੀ, ਕਮਲ ਹੀਰ ਨੇ ਆਪਣੇ ਹਿੱਟ ਗੀਤ ਕੈਂਠੇ ਵਾਲਾ, ਚਰਖਾ ਕੱਤਦੀ ਕੱਤਦੀ ਨਾਲ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਦੇ ਸਨਮਾਨ ਤੋਂ ਬਾਅਦ ਪਲਾਜ਼ਮਾ ਰਿਕਾਰਡਜ਼ ਦੇ ਦੀਪਕ ਬਾਲੀ ਨੇ ਮੰਚ ਤੋਂ ਪੰਜਾਬੀਅਤ ਨਾਲ ਲਬਰੇਜ ਸ਼ਬਦਾਂ ਤੇ ਸ਼ਾਇਰੀ ਨਾਲ ਸਟੇਜ ਦੀ ਸ਼ਾਨ ਰੱਖੀ। ਮਨਮੋਹਨ ਵਾਰਿਸ ਜੋ ਆਪਣੀ ਗਾਇਕੀ ਦੇ ਪੱਚੀਵੇਂ ਵਰ੍ਹੇ ਨੂੰ ਹੰਢਾ ਰਹੇ ਹਨ, ਬਹੁਤ ਸਹਿਜਤਾ ਨਾਲ ਸਟੇਜ ਤੇ ਆਉਂਦਿਆਂ ਸਭ ਤੋਂ ਪਹਿਲਾਂ ਉਹ ਗੀਤ ‘ਦੋ ਤਾਰਾ ਵੱਜਦਾ ਵੇ’ ਪੇਸ਼ ਕੀਤਾ। ਸੈਕਰਾਮੈਂਟੌ ਦਾ ਇਹ ਪੰਜਾਬੀ ਵਿਰਸਾ ਸ਼ੌਅ ਬੇਹੱਦ ਸਫਲ ਹੋਇਆ। ਇਸ ਦੌਰਾਨ ਸ਼ੋਅ ਦੇ ਮੱਧ ‘ਚ ਸਪਾਂਸਰਾਂ ਨੂੰ ਪਲੈਕਾਂ ਦੇ ਕੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor