Articles Religion

‘ਮਿਸ਼ਨ’ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ !

ਵਾਹਿਗੁਰੂ ਜੀ ਕਾ ਖ਼ਾਲਸਾ ।।

ਵਾਹਿਗੁਰੂ ਜੀ ਕੀ ਫ਼ਤਿਹ ।।

ਗੁਰੂ ਰੂਪ ਸੰਗਤ ਜੀੳ, ਆਪਾਂ ਸਭ ਜਾਣਦੇ ਹਾਂ ਕਿ ਜੂਨ 1984 ਦੌਰਾਨ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ ਵਿਖੇ ਵਾਪਰੇ ਘੱਲੂਘਾਰੇ ਨੂੰ 37 ਸਾਲ ਬੀਤ ਗਏ ਹਨ। ਰਵਾਇਤੀ ਕਾਲੀਆਂ ਦੀ ਸਹਿਮਤੀ ਨਾਲ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਕਹਾਉਣ ਵਾਲੇ ਭਾਰਤ ਦੀ ਸਰਕਾਰ ਵੱਲੋਂ ਕੁੱਝ ਹੋਰ ਦੇਸ਼ਾਂ ਦੀ ਸਲਾਹ ‘ਤੇ ਸਹਾਇਤਾ ਨਾਲ ਫੌਜ ਨੂੰ ਕਿਸੇ ਦੁਸ਼ਮਣ ਦੇਸ਼ ਨਾਲ ਜੰਗ ਲਈ ਭੇਜਣ ਵਾਂਗ ਹਰ ਮਾਰੂ ਹਥਿਆਰ ਅਤੇ ਸਮਗਰੀ ਨਾਲ ਲੈਸ ਕਰਕੇ ਅਕਿਹ ‘ਤੇ ਅਸਿਹ ਜੁਲਮ ਢਾਹਿਆ ਗਿਆ। ਕੇਂਦਰ ਸਰਕਾਰ ਦੇ ਇਸ਼ਾਰਿਆਂ ਉੱਪਰ ਬੇਸ਼ੱਕ ਕਾਲੀ ਆਗੂਆਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਮਲੇ ਦੇ ਨਿਸ਼ਾਨ ਮਿਟਾਉਣ ਦੇ ਸਭ ਸੰਭਵ ਯਤਨ ਕੀਤੇ ਜਾਂਦੇ ਹਨ ਪਰ ਫਿਰ ਵੀ ਇਹ ਕਿਸੇ ਨਾਂ ਕਿਸੇ ਰੂਪ ਵਿੱਚ ਦਿਸ ਹੀ ਪੈਂਦੇ ਹਨ ਅਤੇ ਸ਼ਰਧਾਵਾਨ ਸਿੱਖਾਂ ਦੇ ਦਿਲੋ ਦਿਮਾਗਾ ਵਿੱਚ ਪੀੜ੍ਹੀ ਦਰ ਪੀੜ੍ਹੀ ਸਦੀਵੀ ਕਾਲ ਲਈ ਕਾਇਮ ਰਹਿਣਗੇ। ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ, ਬੀਬੀ ਉਪਕਾਰ ਕੌਰ ਅਤੇ ਹੋਰ ਸੂਰਬੀਰ ਯੋਧਿਆਂ ਨੇ ਚਮਕੌਰ ਸਾਹਿਬ ਜੀ ਦੀ ਗੜ੍ਹੀ ਦਾ ਇਇਹਾਸ ਦੁਹਰਾ ਦਿੱਤਾ।ਘੱਲੂਘਰੇ ਦੀ 37ਵੀਂ ਬਰਸੀ ਮੌਕੇ ਇਸ ਦੌਰਾਨ ਸ਼ਹੀਦ ਹੋਏ ਸਮੂਹ ਸਿੰਘ, ਸਿੰਘਣੀਆਂ ‘ਤੇ ਭੁਝੰਗੀਆਂ ਲਈ ਸੱਚੀ ‘ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਕੌਮ ਉਨ੍ਹਾਂ ਦੇ ਅਧੂਰੇ ਮਿਸ਼ਨ ਦੀ ਪ੍ਰਾਪਤੀ ਲਈ ਸੁਹਿਰਦਤਾ ਨਾਲ ਸੰਘਰਸ਼ ਕਰੇ, “ ਜਿਸ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਵਿੱਚ ਪੈਰ ਰੱਖਿਆ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ “ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਇਹ ਬਚਨ ਕੌਮੀ ਸੰਘਰਸ਼ ਲਈ ਮਿਸ਼ਨ ਸਟੇਟਮੈਂਟ ਹੈ। ਕੌਮ ਪੜਚੋਲ ਕਰਕੇ ਫੈਸਲਾ ਕਰੇ ਕਿ ਕੌਣ ਕਿੱਥੇ ਖੜ੍ਹਾ ਹੈ, ਅਤੇ ਜੋ ਵੀ ਜਾਤੀ ਜਾਂ ਜਮਾਤੀ ਤੌਰ ‘ਤੇ ਇਸ ਉੱਪਰ ਪਹਿਰਾ ਦੇ ਰਿਹਾ ਹੈ ਉਸਦੀ ਹਰ ਸੰਭਵ ਤਰੀਕੇ ਨਾਲ ਮੱਦਦ ਕੀਤੀ ਜਾਵੇ ਅਤੇ ਜੋ ਇਸਤੋਂ ਮੁਨਕਰ ਹੈ ਜਾਂ ਸਿਰਫ ਵਿਖਾਵਾ ਕਰ ਰਹੇ ਹਨ ੳਨ੍ਹਾਂ ਨੂੰ ਨਿਖੇੜ ਦਿੱਤਾ ਜਾਵੇ। 13 ਅਪ੍ਰੈਲ 1978 ਵਾਲੇ ਦਿਨ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ 13 ਸਿੰਘ ਸ਼ਹੀਦ ‘ਤੇ ਅਨੇਕਾਂ ਹੋਰ ਜਖ਼ਮੀ ਹੋਏ ਸਨ ਉਦੋਂ ਤੋਂ ਲੈ ਕੇ ਹੁਣ ਤੱਕ ਅਤੇ 1 ਜੂਨ 2015 ਤੋਂ ਯੋਜਨਾਬੱਧ ਢੰਗ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ, 1978 ਵਿੱਚ ਵੀ ਤੇ 2015 ਵਿੱਚ ਵੀ ਪੰਜਾਬ ਵਿੱਚ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਕਾਲੀ ਦਲ ਦੀ ਸਰਕਾਰ ਸੀ ਜੋ ਕਿ ਦਾਅਵਾ ਕਰਦਾ ਹੈ ਕਿ ਉਸਨੂੰ ਵਿਦੇਸ਼ਾਂ ਵਿੱਚ ਵੀ ਕੀੜੀ ਤੁਰੀ ਜਾਂਦੀ ਸਾਫ ਨਜ਼ਰ ਆਉਂਦੀ ਹੈ। ਭਾਖੜਾ ਡੈਮ ਤੋਂ ਪੈਦਾ ਹੁੰਦੀਂ ਬਿਜਲੀ, ਪੰਜਾਬ ਦੇ ਪਾਣੀ ‘ਤੇ ਡਾਕਾ ਮਾਰਨ ਦੀਆਂ ਸਾਜਿਸ਼ਾਂ ਤਾਂ ਚੱਲ ਹੀ ਰਹੀਆਂ ਸਨ ਕਿ ਪਿਛਲੀ ਸਦੀ ਦੇ 90ਵਿਆਂ ਦੌਰਾਨ ਕਿਸਾਨਾ ਤੋਂ ਉਨ੍ਹਾਂ ਦੀਆਂ ਜਮੀਨਾਂ ਖੋਹਣ ਲਈ ਅਪਨਾਈਆਂ ਜਾ ਰਹੀਆਂ ਨੀਤੀਆਂ ਆਪਣੀ ਚਰਮ ਸੀਮਾਂ ਉੱਪਰ ਪੁੱਜ ਗਈਆਂ ਹਨ ਛੇ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਕਿਸਾਨ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਸੈਂਕੜੇ ਕਿਸਾਨ ਇਸ ਦੌਰਾਨ ਜਾਨਾਂ ਵਾਰ ਗਏ ਹਨ, ਪਰ ਕੇਂਦਰ ਸਰਕਾਰ ਉੱਪਰ ਰਤੀ ਭਰ ਵੀ ਅਸਰ ਨਹੀਂ ਹੋ ਰਿਹਾ।

ਪੰਥ, ਪੰਜਾਬ ‘ਤੇ ਪੰਜਾਬੀਅਤ ਦੇ ਦਰਦੀਉ ਉੱਠੋ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਉਸਦੀਆਂ ਸਹਿਯੋਗੀ ਧਿਰਾਂ ਦਾ ਸਾਥ ਦਿਉ।

ਬੇਨਤੀ ਕਰਤਾ: ਪ੍ਰਧਾਨ ਸੂਬਾ ਸਿੰਘ ਲਿੱਤਰਾਂ,

ਸਕੱਤਰ ਜਨਰਲ ਸਰਬਜੀਤ ਸਿੰਘ,

ਪ੍ਰਧਾਨ ਯੂਥ ਵਿੰਗ ਸਤਿੰਦਰ ਸਿੰਘ ਮੰਗੂਵਾਲ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin