India

ਮੈਜਿਸਟਰੇਟ ਦੇ ਭਰੋਸਾ ਤੇ ਪਰਿਵਾਰ ਵਾਲੇ ਨੇ ਕੀਤਾ ਦੋਵੇ ਸਕੀਆਂ ਭੈਣਾਂ ਦਾ ਸਸਕਾਰ

ਲਖਨਊ – ਲਖੀਮਪੁਰ ਖੇੜੀ ਵਿੱਚ ਬੁੱਧਵਾਰ ਨੂੰ ਦੋ ਸਕੀਆਂ ਭੈਣਾਂ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ, ਦੋਵਾਂ ਦਾ ਵੀਰਵਾਰ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਜ਼ਿਲ੍ਹਾ ਮੈਜਿਸਟਰੇਟ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਤਿੰਨ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਵੀਰਵਾਰ ਸਵੇਰੇ ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਦਿਨ ਭਰ ਸਿਆਸਤ ਹੁੰਦੀ ਰਹੀ। ਪੁਲੀਸ ਨੇ ਇਸ ਮਾਮਲੇ ਵਿੱਚ ਸਾਰੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਦੋਵਾਂ ਭੈਣਾਂ ਨਾਲ ਪਹਿਲਾਂ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸ ਤੋਂ ਬਾਅਦ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਫਿਰ ਲਾਸ਼ਾਂ ਨੂੰ ਦਰੱਖਤ ਨਾਲ ਲਟਕਾਇਆ ਗਿਆ।

ਐਸਸੀ/ਐਸਟੀ ਕਮਿਸ਼ਨ ਨੇ ਲਖੀਮਪੁਰ ਖੇੜੀ ਦੇ ਨਿਘਾਸਨ ਵਿੱਚ ਦੋ ਭੈਣਾਂ ਦੇ ਸਮੂਹਿਕ ਬਲਾਤਕਾਰ ਅਤੇ ਕਤਲ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ, ਡੀਜੀਪੀ, ਜ਼ਿਲ੍ਹਾ ਮੈਜਿਸਟਰੇਟ ਲਖੀਮਪੁਰ ਖੇੜੀ ਅਤੇ ਐਸਪੀ ਲਖੀਮਪੁਰ ਤੋਂ ਰਿਪੋਰਟ ਮੰਗੀ ਹੈ।

Related posts

ਮੋਦੀ ਦੀ ਧਾਕੜ ਸਰਕਾਰ ਨੇ ਸੁੱਟ ਦਿੱਤੀ ਧਾਰਾ 370 ਦੀ ਕੰਧ : ਪ੍ਰਧਾਨ ਮੰਤਰੀ

editor

ਯੋਗੀ ਦਾ ਬੁਲਡੋਜ਼ਰ ਰਾਖਵਾਂਕਰਨ ਦੇ ਖ਼ਿਲਾਫ਼: ਕਾਂਗਰਸ

editor

ਮਾਲੀਵਾਲ ਕੁੱਟਮਾਰ ਮਾਮਲਾ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਰਿਹਾਇਸ਼ ਤੋਂ ਬਿਭਵ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ

editor