Breaking News India Latest News News

ਰਾਜਸਥਾਨ ’ਚ ਸੜਕ ਹਾਦਸਾ, 12 ਦੀ ਮੌਤ, ਧਾਰਮਿਕ ਯਾਤਰਾ ’ਤੇ ਗਏ ਲੋਕਾਂ ਦੀ ਜੀਪ ’ਚ ਟਰੱਕ ਨੇ ਮਾਰੀ ਟੱਕਰ

ਜੈਪੁਰ – ਰਾਜਸਥਾਨ ’ਚ ਨਾਗੌਰ ਜ਼ਿਲ੍ਹੇ ਦੇ ਸ਼੍ਰੀਬਾਲਾਜੀ ’ਚ ਵਾਪਰੇ ਸੜਕ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬੀਕਾਨੇਰ ਦੇ ਪੀਬੀਐੱਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲੇ ਸਾਰੇ ਲੋਕ ਮੱਧ ਪ੍ਰਦੇਸ਼ ਦੇ ਉਜੈਨ ਤੇ ਦੇਵਾਸ ਜ਼ਿਲ੍ਹੇ ਦੇ ਵਾਸੀ ਸਨ। ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਸ਼ੋਕ ਪ੍ਰਗਟਾਇਆ। ਇਸ ਦੇ ਨਾਲ ਹੀ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਮੋਦੀ ਤੇ ਸ਼ਿਵਰਾਜ ਨੇ ਪੀੜਤਾਂ ਲਈ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਹੈ।

ਪੁਲਿਸ ਮੁਤਾਬਕ ਜੀਪ ’ਚ ਸਵਾਰ ਲੋਕ ਜੈਸਲਮੇਰ ਦੇ ਰਾਮਦੇਵਰਾ ’ਚ ਦਰਸ਼ਨ ਕਰਨ ਤੋਂ ਬਾਅਦ ਪੁਸ਼ਕਰ ਜਾ ਰਹੇ ਸਨ। ਇਸ ਦੌਰਾਨ ਨਾਗੌਰ ਤੋਂ ਨੋਖਾ ਜਾਂਦੇ ਸਮੇਂ ਸ਼੍ਰੀਬਾਲਾਜੀ ਨੇੜੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੇ ਧਾਰਮਿਕ ਯਾਤਰਾ ’ਤੇ ਨਿਕਲੇ ਲੋਕਾਂ ਦੀ ਜੀਪ ਨੂੰ ਸਵੇਰੇ ਲਗਪਗ ਸੱਤ ਵਜੇ ਟੱਕਰ ਮਾਰ ਦਿੱਤੀ। ਟੱਕਰ ਏਨੀ ਜਬਰਦਸਤ ਸੀ ਕਿ ਅੱਠ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਅੱਠ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਨੋਖਾ ਦੇ ਸਰਕਾਰੀ ਹਸਪਤਾਲ ਤੇ ਫਿਰ ਬੀਕਾਨੇਰ ਦੇ ਪੀਬੀਐੱਮ ਹਸਪਤਾਲ ’ਚ ਲਿਜਾਇਆ ਗਿਆ। ਜ਼ਖ਼ਮੀਆਂ ’ਚੋਂ ਇਕ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੀ ਦਮ ਤੋੜ ਦਿੱਤਾ। ਹਸਪਤਾਲ ਪਹੁੰਚਣ ਤੋਂ ਬਾਅਦ ਤਿੰਨ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ ’ਚ ਛੇ ਪੁਰਸ਼, ਪੰਜ ਔਰਤਾਂ ਤੇ ਇਕ ਬੱਚਾ ਸ਼ਾਮਲ ਹੈ। ਉਧਰ, ਟਰੱਕ ਚਾਲਕ ਟਰੱਕ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ।

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ, ਕਿਹਾ- ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ

editor

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor