Breaking News India Latest News News

ਰਾਸ਼ਟਰੀ ਪਾਰਟੀਆਂ ਨੂੰ 2019-20 ’ਚ ਅਣਜਾਣ ਸ੍ਰੋਤਾਂ ਤੋਂ ਮਿਲੇ 3377 ਕਰੋੜ

ਨਵੀਂ ਦਿੱਲੀ – ਰਾਸ਼ਟਰੀ ਪਾਰਟੀਆਂ ਨੂੰ ਵਿੱਤੀ ਸਾਲ 2019-20 ਦੌਰਾਨ ਅਣਜਾਣ ਸ੍ਰੋਤਾਂ ਤੋਂ 3377.41 ਕਰੋੜ ਰੁਪਏ ਮਿਲੇ ਜੋ ਉਨ੍ਹਾਂ ਉਨ੍ਹਾਂ ਦੀ ਕੁੱਲ ਆਮਦਨ ਦਾ 70.98 ਫ਼ੀਸਦੀ ਹਿੱਸਾ ਹੈ। ਅਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਇਹ ਜਾਣਕਾਰੀ ਦਿੱਤੀ। ਏਡੀਆਰ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਭਾਜਪਾ ਨੇ ਅਣਜਾਣ ਸ੍ਰੋਤਾਂ ਤੋਂ 2642.63 ਕਰੋੜ ਰੁਪਏ ਦੀ ਆਮਦਨ ਦਾ ਐਲਾਨ ਕੀਤਾ, ਜੋ ਕਾਂਗਰਸ, ਰਾਕਾਂਪਾ, ਭਾਕਪਾ, ਮਾਕਪਾ, ਤ੍ਰਿਣਮੂਲ ਕਾਂਗਰਸ ਤੇ ਬਸਪਾ ਸਮੇਤ ਰਾਸ਼ਟਰੀ ਪਾਰਟੀਆਂ ਵਿਚਾਲੇ ਸਭ ਤੋਂ ਵੱਧ ਰਾਸ਼ੀ ਹੈ. ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2019-210 ਦੌਰਾਨ ਭਾਜਪਾ ਨੇ ਅਣਜਾਣ ਸ੍ਰੋਤਾਂ ਤੋਂ 2642.63 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਣ ਦਾ ਐਲਾਨ ਕੀਤਾ ਜੋ ਅਣਜਾਣ ਸ੍ਰੋਤਾਂ ਤੋਂ ਰਾਸ਼ਟਰੀ ਪਾਰਟੀਆਂ ਦੀ ਕੁੱਲ ਆਮਦਨ ਦਾ 78.24 ਫ਼ੀਸਦੀ ਹੈ। ਏਡੀਆਰ ਨੇ ਕਿਹਾ ਕਿ ਕਾਂਗਰਸ ਨੇ ਅਣਜਾਣ ਸ੍ਰੋਤਾਂ ਤੋਂ 526 ਕਰੋੜ ਰੁਪਏ ਮਿਲਣ ਦਾ ਐਲਾਨ ਕੀਤਾ ਜੋ ਰਾਸ਼ਟਰੀ ਪਾਰਟੀਆਂ ਦੀ ਕੁੱਲ ਆਮਦਨ ਦਾ 15.57 ਫ਼ੀਸਦੀ ਹਿੱਸਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਦਲਾਂ ਦੀ ਅਣਜਾਣ ਸ੍ਰੋਤਾਂ ਤੋਂ ਪ੍ਰਾਪਤ 3377.41 ਕਰੋੜ ਰੁਪਏ ’ਚੋਂ ਚੋਣ ਸਬੰਧੀ ਬਾਂਡਾਂ ਤੋਂ ਪ੍ਰਾਪਤ ਆਮਦਨ 2993.826 ਕਰੋੜ ਰੁਪਏ ਹੈ ਜੋ 88.64 ਫ਼ੀਸਦੀ ਬਣਦੀ ਹੈ। ਏਡੀਆਰ ਨੇ ਕਿਹਾ ਕਿ 2004-05 ਤੇ 2019-20 ਵਿਚਾਲੇ ਰਾਸ਼ਟਰੀ ਦਲਾਂ ਨੇ ਅਣਜਾਣ ਸ੍ਰੋਤਾਂ ਤੋਂ 14651.53 ਕਰੋੜ ਰੁਪਏ ਹਾਸਲ ਕੀਤੇ। 2004-05 ਤੇ 2019-20 ਵਿਚਾਲੇ ਕਾਂਗਰਸ ਤੇ ਰਾਕਾਂਪਾ ਨੂੰ ਕੂਪਨਾਂ ਦੀ ਵਿਕਰੀ ਤੋਂ ਕੁੱਲ 4096.725 ਕਰੋੜ ਰੁਪਏ ਦੀ ਆਮਦਨ ਹੋਈ। ਦੱਸਣਯੋਗ ਹੈ ਕਿ ਅਣਜਾਣ ਸ੍ਰੋਤ ਅਜਿਹੀ ਆਮਦਨ ਹੈ ਜਿਸ ਦਾ ਐਲਾਨ ਇਨਕਮ ਟੈਕਸ ਰਿਟਰਨ ’ਚ ਕੀਤਾ ਤਾਂ ਜਾਂਦਾ ਹੈ ਪਰ 20,000 ਤੋਂ ਘੱਟ ਦੇ ਚੰਦੇ ਦਾ ਬਿਓਰਾ ਨਹੀਂ ਹੁੰਦਾ। ਅਜਿਹੇ ਅਣਜਾਣ ਸ੍ਰੋਤਾਂ ’ਚ ਚੋਣਾਂ ਸਬੰਧੀ ਬਾਂਡਾਂ ਤੋਂ ਚੰਦਾ, ਕੂਪਨਾਂ ਦੀ ਵਿਕਰੀ, ਰਾਹਤ ਫੰਡ, ਸਵੈ-ਇੱਛਾ ਨਾਲ ਕੀਤਾ ਗਿਆ ਦਾਨ ਤੇ ਬੈਠਕਾਂ/ਮੋਰਚਿਆਂ ਤੋਂ ਹਾਸਲ ਚੰਦਾ ਆਦਿ ਸ਼ਾਮਲ ਹੈ। ਸਵੈ-ਇੱਛਾ ਨਾਲ ਦਾਨ ਵਾਲੇ ਅਜਿਹੇ ਦਾਨੀਆਂ ਦਾ ਬਿਓਰਾ ਜਨਤਕ ਨਹੀਂ ਕੀਤਾ ਜਾਂਦਾ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor