Breaking News India Latest News News

ਰੈਨਬੈਕਸੀ ਵਾਲੇ ਸਿੰਘ ਬ੍ਰਦਰਜ਼ ਨੂੰ ਜ਼ਮਾਨਤ ਦਿਵਾਉਣ ਦੇ ਨਾਂ ‘ਤੇ ਉਨ੍ਹਾਂ ਦੀਆਂ ਪਤਨੀਆਂ ਤੋਂ ਠੱਗੇ 204 ਕਰੋੜ ਰੁਪਏ

ਨਵੀਂ ਦਿੱਲੀ – ਰੈਨਬੈਕਸੀ ਦੇ ਸਾਬਕਾ ਪ੍ਰਮੋਟਰਜ਼ ਮਲਵਿੰਦਰ ਸਿੰਘ ਅਤੇ ਸ਼ਿਵੇਂਦਰ ਸਿੰਘ ਨੂੰ ਜ਼ਮਾਨਤ ਦਿਵਾਉਣ ਅਤੇ ਜੇਲ੍ਹ ਵਿਚ ਸੁਰੱਖਿਆ ਦੇ ਨਾਂ ’ਤੇ ਇਕ ਦਲਾਲ ਨੇ ਉਨ੍ਹਾਂ ਦੀਆਂ ਪਤਨੀਆਂ ਤੋਂ ਲਗਪਗ 204 ਕਰੋੜ ਰੁਪਏ ਠੱਗੇ ਹਨ। ਇਸ ਦੀ ਸ਼ਿਕਾਇਤ ਖੁਦ ਇਨ੍ਹਾਂ ਦੋਵੇਂ ਪ੍ਰਮੋਟਰਾਂ ਦੀਆਂ ਪਤਨੀਆਂ ਨੇ ਕੀਤੀ ਹੈ। ਇਸ ਮਾਮਲੇ ਵਿਚ ਪਹਿਲਾਂ ਵੀ ਇਕ ਮਾਮਲਾ ਦਰਜ ਹੋਇਆ ਸੀ। ਹੁਣ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਅਸਲ ਵਿਚ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਦੀ ਪਤਨੀ ਅਦਿੱਤੀ ਸਿੰਘ ਨੇ ਪਹਿਲਾ ਹੀ ਇਸ ਦੀ ਸ਼ਿਕਾਇਤ ਦਰਜ ਕਰਾਈ ਸੀ। ਹੁਣ ਦੂਜੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਦੀ ਪਤਨੀ ਜਪਨਾ ਸਿੰਘ ਨੇ ਵੀ ਪੁਲਿਸ ਵਿਚ ਅਜਿਹੀ ਸ਼ਿਕਾਇਤ ਦਰਜ ਕਰਾਈ ਹੈ।

ਸਿੰਘ ਬ੍ਰਦਰਜ਼ ਅਕਤੂਬਰ 2019 ਤੋਂ ਹੀ ਤਿਹਾੜ ਜੇਲ੍ਹ ਵਿਚ ਬੰਦ ਹੈ। ਇਨ੍ਹਾਂ ਦੋਵਾਂ ਨੂੰ ਰੈਲੀਗੇਅਰ ਫਿਨਵੈਸਟ ਅਤੇ ਇਸ ਦੀ ਪੇਰੇਂਟ ਕੰਪਨੀ ਰੈਲੀਗੇਅਰ ਐਂਟਰਪ੍ਰਾਈਜ਼ ਤੋਂ 2397 ਕਰੋਡ਼ ਰੁਪਏ ਦੇ ਗਬਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਹਿਲਾਂ ਵਾਲੇ ਮਾਮਲੇ ਵਿਚ ਦੋਸ਼ੀ ਸੁਕੇਸ਼ ਚੰਦਰ ਸ਼ੇਖਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਬ੍ਰਾਂਚ ਨੇ ਰੋਹਿਣੀ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਬ੍ਰਾਂਚ ਨੇ ਰੋਹਿਣੀ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰ ਸ਼ੇਖਰ ਖਿਲਾਫ਼ ਧੋਖਾਧਡ਼ੀ, ਰੰਗਦਾਰੀ ਤੇ ਅਪਰਾਧਿਕ ਸਾਜਿਸ਼ ਦਾ ਇਕ ਹੋਰ ਮਾਮਲਾ ਦਰਜ ਕੀਤਾ ਹੈ। ਆਰਥਕ ਅਪਰਾਧ ਸ਼ਾਖਾ ਜਾਲਸਾਜ਼ੀ ਅਤੇ ਰੰਗਦਾਰੀ ਦੇ ਦੋਸ਼ੀ ਕੈਦੀ ਸੁਕੇਸ਼ ਚੰਦਰਸ਼ੇਖਰ ਸਿੰਘ ਨਾਲ ਲਗਾਤਾਰ ਪੁੱਛਗਿੱਛ ਕਰ ਰਹੀ ਹੈ।

Related posts

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

editor