Breaking News India Latest News News

ਰੋਨਾ ਦੀ ਤੀਸਰੀ ਲਹਿਰ ਆਉਣ ਸਬੰਧੀ AIIMS ਡਾਇਰੈਕਟਰ ਗੁਲੇਰੀਆ ਦਾ ਆਇਆ ਵੱਡਾ ਬਿਆਨ

ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਲਗਾਤਾਰ ਕਮਜ਼ੋਰ ਪੈ ਰਹੀ ਹੈ। ਉੱਥੇ ਹੀ ਦੁਨੀਆ ਦੀ ਸਭ ਤੋਂ ਵੱਡੀ ਟੀਕਕਰਨ ਮੁਹਿੰਮ ਵੀ ਭਾਰਤ ਵਿਚ ਜਾਰੀ ਹੈ। ਇਸ ਦੌਰਾਨ ਦਿੱਲੀ ਸਥਿਤ ਸਰਬ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੱਡਾ ਬਿਆਨ ਦਿੱਤਾ ਹੈ। ਡਾ. ਗੁਲੇਰੀਆ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਰੋਨਾ ਦੀ ਤੀਸਰੀ ਲਹਿਰ ਨਹੀਂ ਆਵੇਗੀ। ਜਲਦ ਹੀ ਕੋਰੋਨਾ ਇਨਫੈਕਸ਼ਨ ਆਮ ਸਰਦੀ-ਜ਼ੁਕਾਮ ਤੇ ਖਾਂਸੀ ਵਾਂਗ ਹੋ ਜਾਵੇਗਾ। ਮੀਡੀਆ ਰਿਪੋਰਟਸ ਮੁਤਾਬਕ ਡਾ. ਗੁਲੇਰੀਆ ਨੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਹੁਣ ਮਹਾਮਾਰੀ ਨਹੀਂ ਰਹਿ ਗਈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਸਾਵਧਾਨੀ ਵਰਤਣਾ ਛੱਡ ਦਿਉ। ਜਦੋਂ ਤਕ ਦੇਸ਼ ਦੇ ਹਰੇਕ ਨਾਗਰਿਕ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਉਦੋਂ ਤਕ ਚੌਕਸ ਰਹਿਣ ਦੀ ਜ਼ਰੂਰਤ ਹੈ। ਤਿਉਹਾਰਾਂ ‘ਤੇ ਭੀੜ-ਭੜੱਕੇ ਤੋਂ ਬਚਣਾ ਜ਼ਰੂਰੀ ਹੈ। ਮਾਸਕ ਲਗਾਉਣ ਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਡਾ. ਗੁਲੇਰੀਆ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗੀ। ਇਹ ਆਮ ਸਰਦੀ-ਜ਼ੁਕਾਮ ਤੇ ਵਾਇਰਲ ਬੁਖਾਰ ਦੇ ਰੂਪ ‘ਚ ਬਣੀ ਰਹੇਗੀ। ਜਿਵੇਂ-ਜਿਵੇਂ ਟੀਕਾਕਰਨ ਹੋਰ ਵਧੇਗਾ, ਕੋਰੋਨਾ ਦੇ ਨਵੇਂ ਕੇਸ ਘਟਦੇ ਚਲੇ ਜਾਣਗੇ। ਲੋਕਾਂ ‘ਚ ਕੋਰੋਨਾ ਖਿਲਾਫ਼ ਇਮਿਊਨਿਟੀ ਡਿਵੈੱਲਪ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਹੁਣ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਵੀ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਡਾ. ਗੁਲੇਰੀਆ ਮੁਤਾਬਕ ਇਹ ਜ਼ਰੂਰੀ ਹੈ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਕੋਰੋਨਾ ਰੋਕੂ ਟੀਕਾ ਲੱਗੇ। 18 ਸਾਲ ਤੋਂ ਜ਼ਿਆਦਾ ਉਮਰ ਦੀ ਆਬਾਦੀ ਨੂੰ ਦੋ ਡੋਜ਼ ਲੱਗਣ ਤੋਂ ਬਾਅਦ ਬੱਚਿਆਂ ਦਾ ਨੰਬਰ ਆਵੇਗਾ। ਬੱਚਿਆਂ ਦਾ ਵੀ ਟੀਕਾਕਰਨ ਓਨਾ ਹੀ ਜ਼ਰੂਰੀ ਹੈ। ਇਸ ਤੋਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਬੂਸਟਰ ਡੋਜ਼ ਬਾਰੇ ਫ਼ੈਸਲਾ ਕੀਤਾ ਜਾਵੇਗਾ। ਡਾ. ਗੁਲੇਰੀਆ ਨੇ ਇਹ ਖਦਸ਼ਾ ਵੀ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ‘ਚ ਕੋਰੋਨਾ ਰੂਪ ਬਦਲ ਕੇ ਮੁੜ ਹਾਵੀ ਹੋ ਸਕਦਾ ਹੈ, ਉਦੋਂ ਬੂਸਟਰ ਡੋਜ਼ ਲਗਾਉਣ ਦੀ ਜ਼ਰੂਰਤ ਪੈ ਸਕਦੀ ਹੈ। ਸਹੀ ਸਮੇਂ ‘ਤੇ ਇਸ ਦਾ ਫ਼ੈਸਲਾ ਹੋਵੇਗਾ।

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ, ਕਿਹਾ- ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ

editor

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor