International

ਲਾਸ ਏਂਜਲਸ ਦੇ ਮੇਅਰ ਗਾਰਸੇਟੀ ਬਣਨਗੇ ਭਾਰਤ ’ਚ ਅਮਰੀਕੀ ਰਾਜਦੂਤ

ਵਾਸ਼ਿੰਗਟਨ – ਅਮਰੀਕੀ ਕਾਂਗਰਸ ਦੀ ਇਕ ਅਹਿਮ ਕਮੇਟੀ ਨੇ ਭਾਰਤ ’ਚ ਅਮਰੀਕਾ ਦੇ ਰਾਜਦੂਤ ਦੇ ਤੌਰ ’ਤੇ ਲਾਸ ਏਂਜਲਸ ਦੇ ਮੇਅਰ ਏਰਿਕ ਐੱਮ ਗਾਰਸੇਟੀ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗਾਰਸੇਟੀ ਤੋਂ ਇਲਾਵਾ ਸੈਨੇਟ ਦੀ ਸ਼ਕਤੀਸ਼ਾਲੀ ਵਿਦੇਸ਼ ਸਬੰਧੀ ਕਮੇਟੀ ਨੇ ਬੁੱਧਵਾਰ ਨੂੰ 11 ਹੋਰ ਰਾਜਦੂਤਾਂ ਦੀ ਨਾਮਜ਼ਦਗੀ ਨੂੰ ਵੀ ਮਨਜ਼ੂਰੀ ਦਿੱਤੀ। ਇਨ੍ਹਾਂ ’ਚ ਜਰਮਨੀ ’ਚ ਅਮਰੀਕਾ ਦੇ ਰਾਜਦੂਤ ਦੇ ਤੌਰ ’ਤੇ ਏਮੀ ਗੁਟਮੈਨ, ਪਾਕਿਸਤਾਨ ’ਚ ਡੋਨਾਲਡ ਆਰਮਿਨ ਬਲੋਮ ਤੇ ਹੋਲੀ ਸੀ ’ਚ ਜੋਏ ਡੋਨੇਲੀ ਦੇ ਨਾਂ ਸ਼ਾਮਲ ਹਨ। ਹੁਣ ਇਨ੍ਹਾਂ ਨਾਵਾਂ ਨੂੰ ਅੰਤਮ ਮਨਜ਼ੂਰੀ ਲਈ ਸੈਨੇਟ ਦੇ ਮੇਜ਼ ’ਤੇ ਰੱਖਿਆ ਜਾਵੇਗਾ। ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਦੇ ਪ੍ਰਧਾਨ ਸੈਨੇਟਰ ਬਾਬ ਮੈਨੇਂਦੇਜ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਕਿ ਕਮੇਟੀ ਦੇ ਸਾਹਮਣੇ 55 ਨਾਮਜ਼ਦਗੀਆਂ ਹਾਲੇ ਵੀ ਪੈਂਡਿੰਗ ਹਨ ਤੇ ਦੁਨੀਆ ਭਰ ’ਚ ਕਈ ਚੁਣੌਤੀਆਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਮੈਂ ਇਸ ਕਮੇਟੀ ਤੇ ਸੈਨੇਟ ਦੇ ਸਾਹਮਣੇ ਕਈ ਵਾਰੀ ਕਿਹਾ ਹੈ ਕਿ ਲੰਬੇ ਸਮੇਂ ਤਕ ਅਹੁਦਿਆਂ ਨੂੰ ਖਾਲੀ ਰੱਖਣ ਸਾਡੇ ਹਿੱਤ ’ਚ ਨਹੀਂ ਹੈ। ਬੁੱਧਵਾਰ ਨੂੰ ਸੁਣਵਾਈ ਦੀ ਅਗਵਾਈ ਨਿਊਜਰਸੀ ਦੇ ਸੈਨੇਟਰ ਸੈਨ ਮੈਨੇਂਡੇਜ ਨੇ ਕੀਤੀ। ਦੱਸਣਯੋਗ ਹੈ ਕਿ ਕਮੇਟੀ 22 ਸੈਨੇਟਰਾਂ ਤੋਂ ਬਣੀ ਹੈ, ਜਿਸ ਵਿਚ ਡੈਮੋਕ੍ਰੇਟ ਤੇ ਰਿਪਬਲਿਕਨ ਸੈਨੇਟਰਾਂ ਦੀ ਬਰਾਬਰੀ ਦੀ ਹਿੱਸੇਦਾਰੀ ਰਹੀ। ਰਾਸ਼ਟਰਪਤੀ ਜੋਅ ਬਾਇਡਨ ਨੇ ਨੌ ਜੁਲਾਈ ਨੂੰ ਗਾਰਸੈਟੀ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਸੀ। ਏਰਿਕ ਐੱਮ ਗਾਰਸੇਟੀ 2013 ਤੋਂ ਲਾਸ ਏਂਜਲਸ ਦੇ 42ਵੇਂ ਮੇਅਰ ਰਹੇ ਹਨ। ਉਹ 12 ਸਾਲਾਂ ਤਕ ਸਿਟੀ ਕੌਂਸਲ ਦੇ ਮੈਂਬਰ ਵੀ ਰਹੇ ਹਨ। ਇਸ ਵਿਚ ਕੌਂਸਲ ਦੇ ਪ੍ਰਧਾਨ ਦੇ ਤੌਰ ’ਤੇ ਛੇ ਵਾਰੀ ਉਨ੍ਹਾਂ ਨੇ ਸੇਵਾ ਦਿੱਤੀ ਹੈ। 50 ਸਾਲਾ ਗਾਰਸੇਟੀ ਨੂੰ 2013 ’ਚ ਲਾਸ ਏਂਜਲਸ ਦੇ ਮੇਅਰ ਵਜੋਂ ਚੁਣਿਆ ਗਿਆ ਸੀ ਤੇ 2017 ’ਚ ਉਹ ਇਸ ਅਹੁਦੇ ’ਤੇ ਮੁੜ ਚੁਣੇ ਗਏ। ਉਹ ਸ਼ਹਿਰ ਦੇ ਪਹਿਲੇ ਚੁਣੇ ਹੋਏ ਯਹੂਦੀ ਮੇਅਰ ਹਨ ਤੇ ਇਸਦੇ ਲਗਾਤਾਰ ਦੂਜੇ ਮੈਕਸੀਕਨ ਅਮਰੀਕੀ ਮੇਅਰ ਹਨ। ਮੇਅਰ ਦੀ ਵੈੱਬਸਾਈਟ ਦੇ ਮੁਤਾਬਕ, ਲਾਸ ਏਂਜਲਸ ਸ਼ਹਿਰ ਦੇ ਵਿਸ਼ਵ ਸਬੰਧਾਂ ਦਾ ਵਿਸਥਾਰ ਕਰਨ ਲਈ ਉਨ੍ਹਾਂ ਨੂੁੰ ਅੰਤਰਰਾਸ਼ਟਰੀ ਮਾਮਲਿਆਂ ਲਈ ਲਾਸ ਏਂਜਸਲਸ ਦਾ ਪਹਿਲਾ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਸੀ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor