Australia Breaking News Latest News

ਵਿਕਟੋਰੀਆ ‘ਚ 3 ਹੋਰ ਵਾਧੂ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਖੋਲ੍ਹੇ ਜਾਣਗੇ

ਮੈਲਬੌਰਨ – “ਮੈਲਟਨ ਦੇ ਵਿੱਚ ਬਨਿੰਗਜ਼ ਵਿਖੇ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਦੀ ਸਫਲਤਾ ਤੋਂ ਬਾਅਦ ਵਿਕਟੋਰੀਆ ਦੇ ਵਿੱਚ 3 ਹੋਰ ਵਾਧੂ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ ਜਿਸ ਨਾਲ ਅਗਲੇ 5 ਹਫ਼ਤਿਆਂ ਦੇ ਵਿੱਚ 1 ਮਿਲੀਅਨ ਡੋਜ਼ਾਂ ਦੇ ਟੀਚੇ ਨੂੰ ਹਾਸਲ ਕਰਨ ਦੇ ਵਿੱਚ ਮੱਦਦ ਮਿਲੇਗi।”

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਨਵੇਂ 3 ਹੋਰ ਵਾਧੂ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਬਰੌਡਮੈਡੋਜ਼ ਦੀ ਫੋਰਡ ਫੈਕਟਰੀ, ਸਪਰਿੰਗਵੇਲ ਦੇ ਸੈਨਡੋਨ ਰੇਸਕੋਰਸ ਅਤੇ ਵੈਰੀਬੀ ਦੇ ਈਗਲ ਸਟੇਡੀਅਮ ਵਿਖੇ ਖੋਲ੍ਹੇ ਜਾਣਗੇ।

ਬਰੌਡਮੈਡੋਜ਼ ਦੀ ਫੋਰਡ ਫੈਕਟਰੀ ਵਿਖੇ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਐਤਵਾਰ 22 ਅਗਸਤ ਤੋਂ ਸਵਾਗਤ ਦੇ ਤੌਰ ‘ਤੇ ਖੋਲ੍ਹ ਦਿੱਤਾ ਜਾਵੇਗਾ ਅਤੇ ਸੋਮਵਾਰ 23 ਅਗਸਤ ਤੋਂ ਬੁਕਿੰਗ ਅਪਾਇੰਟਮਿੰਟ ਵਾਲੇ ਲੋਕਾਂ ਦੇ ਲਈ ਇਸਨੂੰ ਖੋਲ੍ਹ ਦਿੱਤਾ ਜਾਵੇਗਾ।

ਸਪਰਿੰਗਵੇਲ ਦੇ ਸੈਨਡੋਨ ਰੇਸਕੋਰਸ ਵਿਖੇ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਸ਼ੁੱਕਰਵਾਰ 20 ਅਗਸਤ ਤੋਂ ਸਵਾਗਤ ਦੇ ਤੌਰ ‘ਤੇ ਖੋਲ੍ਹ ਦਿੱਤਾ ਜਾਵੇਗਾ ਅਤੇ ਸ਼ਨੀਵਾਰ 21 ਅਗਸਤ ਤੋਂ ਬੁਕਿੰਗ ਅਪਾਇੰਟਮਿੰਟ ਵਾਲੇ ਲੋਕਾਂ ਦੇ ਲਈ ਇਸਨੂੰ ਖੋਲ੍ਹ ਦਿੱਤਾ ਜਾਵੇਗਾ।

ਵੈਰੀਬੀ ਦੇ ਈਗਲ ਸਟੇਡੀਅਮ ਵਿਖੇ ਇਨਡੋਰ ਅਤੇ ਡਰਾਈਵ-ਥਰੂ ਦੋਨੋਂ ਵੈਕਸੀਨੇਸ਼ਨ ਦੀ ਸਮਰੱਥਾ ਹੈ ਅਤੇ ਇਸਨੂੰ ਵੀ ਇਸ ਵੀਕਐਂਡ ‘ਤੇ ਖੋਲ੍ਹ ਦਿੱਤਾ ਜਾਵੇਗਾ ਪਰ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਮੈਲਬੌਰਨ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 57 ਨਵੇਂ ਲੋਕਲ ਕੇਸ ਮਿਲੇ ਹਨ ਅਤੇ ਇਹਨਾਂ ਦੇ ਵਿੱਚੋਂ 44 ਪਹਿਲਾਂ ਤੋਂ ਹੀ ਇਸ ਵੇਲੇ ਕੁਆਰੰਟੀਨ ਦੇ ਵਿੱਚ ਹਨ। ਸੰਪਰਕ ਟ੍ਰੇਸਰਾਂ ਨੇ ਨਵੇਂ ਮਾਮਲਿਆਂ ਵਿੱਚੋਂ 44 ਨੂੰ ਸੂਬੇ ਦੇ ਪ੍ਰਕੋਪ ਨਾਲ ਜੋੜਿਆ ਹੈ। ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਵੇਲੇ ਸਿਸਟਮ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਕਿਉਂਕਿ ਨਵੇਂ 57 ਕੇਸਾਂ ਦੀ ਗਿਣਤੀ ਬੇਸ਼ੱਕ ਜਿਆਦਾ ਹੈ ਪਰ ਇਹਨਾਂ ਦੇ ਵਿੱਚੋਂ ਜਿਆਦਾਤਰ ਪਹਿਲਾਂ ਤੋਂ ਹੀ ਕੁਆਰੰਟੀਨ ਦੇ ਵਿੱਚ ਹਨ, ਜੋ ਕਿ ਇੱਕ ਚੰਗੀ ਗੱਲ ਹੈ। ਇਸ ਵੇਲੇ 15 ਹਜ਼ਾਰ ਮੁੱਢਲੇ ਨੇੜਲੇ ਸੰਪਰਕ ਇਸ ਵੇਲੇ ਕੁਆਰੰਟੀਨ ਦੇ ਅਧੀਨ ਹਨ। ਮੈਲਬੌਰਨ ਦੇ ਵੈਸਟਰਨ ਇਲਾਕੇ ਦੇ ਵਿੱਚ ਸਥਿਤ ਅਲ-ਟਕਵਾ ਸਕੂਲ ਦੇ ਵਿੱਚੋਂ ਪਹਿਲਾਂ ਤੋਂ ਮਿਲੇ ਕੇਸ ਕੁਆਰੰਟੀਨ ਹੋਣ ਦੇ 13ਵੇਂ ਦਿਨ ਮੁੜ ਪਾਜ਼ੇਟਿਵ ਪਾਏ ਗਏ ਹਨ।

ਵਰਨਣਯੋਗ ਹੈ ਕਿ ਮੈਲਬੌਰਨ ਦੇ ਵਿੱਚ 18 ਅਗਸਤ ਤੋਂ ਸਖਤ ਪਾਬੰਦੀਆਂ ਦੇ ਨਾਲ-ਨਾਲ ਰਾਤ ਦਾ ਕਰਫਿਊ ਨੂੰ ਮੁੜ ਲਾਗੂ ਕੀਤਾ ਗਿਆ ਹੈ ਅਤੇ ਇਸ ਨੂੰ ਰਰ ਰੋਜ਼ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਗਿਆ ਹੈ ਜੋ 2 ਸਤੰਬਰ ਤੱਕ ਜਾਰੀ ਰਹੇਗਾ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਇਸ ਸਬੰਧੀ ‘ਇੰਡੋ ਟਾਈਮਜ਼’ ਨੂੰ ਭੇਜੀ ਤਾਜ਼ਾ ਜਾਣਕਾਰੀ ਦੇ ਵਿੱਚ ਦੱਸਿਆ ਸੀ ਕਿ ਮੈਲਬੌਰਨ ਦੇ ਵਿੱਚ ਡੈਲਟਾ ਵੇਰੀਐਂਟ ਦਾ ਵਧਦੇ ਜਾ ਰਹੇ ਪ੍ਰਕੋਪ ਅਤੇ ਕੋਵਿਡ ਕੇਸਾਂ ਦੀ ਵਧਦੀ ਜਾ ਰਹੀ ਗਿਣਤੀ ਨੂੰ ਦੇਖਦਿਆਂ ਮੈਲਬੌਰਨ ਦੇ ਵਿੱਚ ਲਗਾਈਆਂ ਗਈਆਂ ਪਾਬੰਦੀ ਨੂੰ ਹੋਰ ਸਖਤ ਕੀਤਾ ਜਾ ਰਿਹਾ ਹੈ। ਮੈਲਬੌਰਨ ਦੇ ਵਿੱਚ ਰਾਤ ਦੇ ਕਰਫ਼ਿਊ ਸਮੇਤ ਨਵੀਆਂ ਪਾਬੰਦੀਆਂ 2 ਸਤੰਬਰ ਤੱਕ ਜਾਰੀ ਰਹਿਣਗੀਆਂ। ਅਜਿਹਾ ਲੋਕਾਂ ਦੀ ਆਵਾਜਾਈ ਨੂੰ ਘੱਟ ਕਰਨ ਅਤੇ ਕੋਵਿਡ-19 ਵਾਲੀਆਂ ਥਾਵਾਂ ਦੀ ਗਿਣਤੀ 530 ਤੱਕ ਅੱਪੜ ਜਾਣ ਕਰਕੇ ਸੁਰੱਖਿਆ ਦੇ ਵਜੋਂ ਕੀਤਾ ਗਿਆ ਹੈ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor