Australia

ਵਿਕਟੋਰੀਆ ‘ਚ 5ਵੀਂ ਵਾਰ ਲੌਕਡਾਉਨ ਅੱਜ ਰਾਤ ਤੋਂ

ਮੈਲਬੌਰਨ – ‘ਵਿਕਟੋਰੀਆ ਦੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਜਿਸ ਕਰਕੇ ਸਿਹਤ ਅਧਿਕਾਰੀਆਂ ਦੀ ਸਲਾਹ ‘ਤੇ ਡੈਲਟਾ ਦੇ ਦਬਾਅ ਨੂੰ ਰੋਕਣ ਲਈ ਰਾਜ ਲਈ ਪੰਜ ਦਿਨਾਂ ਦਾ ਲੌਕਡਾਉਨ ਲਗਾਇਆ ਜਾ ਰਿਹਾ ਹੈ।’

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਵਲੋਂ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਵਿਕਟੋਰੀਆ ਦੇ ਵਿੱਚ ਅੱਜ ਰਾਤ 11.59 ਵਜੇ ਤੋਂ ਅਗਲੇ 5 ਦਿਨਾਂ, 20 ਜੁਲਾਈ ਤੱਕ ਦੇ ਲਈ ਲੌਕਡਾਉਨ ਲੱਗ ਜਾਵੇਗਾ। ਸੂਬੇ ਦੇ ਵਿੱਚ ਮਾਸਕ ਦੇ ਅੱਜ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧਕੇ 18 ਹੋ ਗਈ ਹੈ ਜਿਸ ਕਰਕੇ ਸੂਬੇ ਦੇ ਵਿੱਚ ਨਵੀਂਆਂ ਪਾਬੰਦੀਆਂ ਲਾਗੂ ਹੋ ਜਾਣਗੀਆਂ।
ਪ੍ਰੀਮੀਅਰ ਨੇ ਜਰੂਰੀ ਕੰਮ ਤੋਂ ਇਲਾਵਾ ਲੋਕਾਂ ਨੂੰ ਬਾਹਰ ਨਾ ਨਿਕਲਣ ਤੇ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਘਰ ਛੱਡਣ ਦੇ ਸਿਰਫ ਪੰਜ ਕਾਰਨ ਹੋਣਗੇ ਅਤੇ ਹੁਣ ਲੋਕ ਸਿਰਫ਼ ਹੇਠ ਲਿਖੇ ਕੰਮਾਂ ਦੇ ਲਈ ਹੀ ਬਾਹਰ ਜਾ ਸਕਦੇ ਹਨ:

• ਜਰੂਰੀ ਸ਼ਾਪਿੰਗ
• ਮੈਡੀਕਲ
• ਕਸਰਤ
• ਵਰਕ ਐਂਡ ਐਜੂਕੇਸ਼ਨ

ਵਿਕਟੋਰੀਆ ਦੇ ਵਿੱਚ ਅੱਜ ਰਾਤ 11.59 ਵਜੇ ਤੋਂ ਅਗਲੇ 5 ਦਿਨਾਂ ਦੇ ਲਈ ਜੋ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

• ਘਰਾਂ ਦੇ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਬੰਦ।
• ਇੱਕ ਘਰ ਦਾ ਇੱਕ ਵਿਅਕਤੀ ਦਿਨ ‘ਚ ਇੱਕ ਵਾਰ 5 ਕਿਲੋਮੀਟਰ ਦੇ ਘੇਰੇ ਅੰਦਰ ਗਰੋਸਰੀ ਦੀ ਖਰੀਦਦਾਰੀ ਕਰ ਸਕਦਾ ਹੈ। ਇੱਕ ਸਹਾਇਤਾ ਕਰਨ ਵਾਲਾ ਵਿਅਕਤੀ ਜ਼ਰੂਰਤ ਪੈਣ ‘ਤੇ ਨਾਲ ਜਾ ਸਕਦਾ ਹੈ।
• ਕਸਰਤ ਦੋ ਘੰਟੇ ਤੱਕ, ਇਕ ਹੋਰ ਵਿਅਕਤੀ ਜਾਂ ਤੁਹਾਡੇ ਪਰਿਵਾਰ ਦੇ ਮੈਂਬਰਾਂ ਨਾਲ ਕਰ ਸਕਦੇ ਹੋ।
• ਹੋ ਸਕੇ ਤਾਂ ਘਰ ਤੋਂ ਕੰਮ ਕਰ ਸਕਦੇ ਹੋ।
• ਰੈਸਟੋਰੈਂਟ, ਕੈਫੇ ਸਿਰਫ ਟੇਕਵੇਅ ਲਈ ਖੁੱਲ੍ਹੇ ਹੋਣਗੇ।
• ਹੇਅਰ ਡਰੇਸਰ, ਸੁੰਦਰਤਾ ਅਤੇ ਨਿੱਜੀ ਦੇਖਭਾਲ ਬੰਦ ਵਾਲੀਆਂ ਥਾਵਾਂ ਬੰਦ ਰਹਿਣਗੀਆਂ।
• ਜ਼ਰੂਰੀ ਸਟੋਰ ਖੁੱਲ੍ਹੇ ਰਹਿਣਗੇ ਜਦਕਿ ਜਨਰਲ ਪ੍ਰਚੂਨ ਵੀ ਬੰਦ ਰਹੇਗਾ।
• ਘਰ ਤੋਂ ਇਲਾਵਾ ਅੰਦਰ ਤੇ ਬਾਹਰ ਮਾਸਕ ਲਾਜ਼ਮੀਂ।
• ਵਿਦਿਆਰਥੀ ਘਰਾਂ ਤੋਂ ਪੜ੍ਹਾਈ ਕਰਨਗੇ ਪਰ ਲੋੜਵੰਦ ਬੱਚਿਆਂ ਲਈ ਸਕੂਲ ਖੁੱਲ੍ਹੇ ਰਹਿਣਗੇ।
• ਅਰਲੀ ਲਰਨਿੰਗ ਸੈਂਟਰ, ਚਾਈਲਡ ਕੇਅਰ ਅਤੇ ਫੈਮਿਲੀ ਡੇਅ ਕੇਅਰ ਖੁੱਲ੍ਹੇ ਰਹਿਣਗੇ।
• ਜਨਤਕ ਇਕੱਠਾਂ ਦੀ ਆਗਿਆ ਨਹੀਂ।
• ਪੇਸ਼ੇਵਰ ਖੇਡਾਂ ਦਰਸ਼ਕਾਂ ਤੋਂ ਵਗੈਰ ਹੋਣਗੀਆਂ।
• ਅੰਤਮ ਸੰਸਕਾਰ ਦੇ ਵਿੱਚ 10 ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਹੈ।
• ਜ਼ਿੰਦਗੀ ਦੇ ਖਤਮ ਹੋਣ ਜਾਂ ਦੇਸ਼ ਨਿਕਾਲੇ ਦੇ ਕਾਰਨਾਂ ਤੋਂ ਬਿਨਾਂ ਵਿਆਹਾਂ ਦੀ ਇਜਾਜ਼ਤ ਨਹੀਂ।
• ਧਾਰਮਿਕ ਇਕੱਠ ਦੀ ਆਗਿਆ ਨਹੀਂ ਹੈ।
• ਇਨਡੋਰ ਸਪੋਰਟਸ, ਸਕੇਟ ਪਾਰਕ ਅਤੇ ਜਿੰਮ ਬੰਦ ਹਨ।
• ਨਿਲਾਮੀ ਤੇ ਘਰਾਂ ਦੀ ਜਾਂਚ ਬੰਦ ਪਰ ਰਿਮੋਟ ਨਿਲਾਮੀ ਦੀ ਆਗਿਆ ਹੈ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor