Articles Health & Fitness

ਵਿਸ਼ਵ ਬਾਈ-ਸਾਈਕਲ ਦਿਹਾੜੇ ‘ਤੇ ਵਿਸ਼ੇਸ: ਮਹਿੰਗੀ ਮੋਟਰ ਤੋਂ ਸਸਤਾ ਸਾਈਕਲ ਚੰਗਾ

ਅਜੋਕੇ ਸਮੇਂ ਵਿੱਚ ਜੀਵਨ ਸ਼ੈਲੀ ਦਾ ਵਿਗਾੜ ਮੋਟਾਪੇ ਦੇ ਨਾਲ ਨਾਲ ਸਿਹਤ ਦੀਆਂ ਕਈ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ। ਅਜਿਹੀ ਸਥਿਤੀ ਵਿਚ ਇਨ੍ਹਾਂ ਸਮੱਸਿਆਵਾਂ ਤੋਂ ਬਚਾਅ ਲਈ ਸ਼ਰੀਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਟੀਵਿਟੀ ਜ਼ਰੂਰੀ ਸ਼ਾਮਿਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਕੁਝ ਸਰੀਰ ਨੂੰ ਸਿਹਤਯਾਬ ਰੱਖਣ ਵਿਚ ਮੱਦਦ ਮਿਲ ਸਕੇ। ਅਜਿਹੀ ਸਥਿਤੀ ਵਿੱਚ, ਸਾਈਕਲਿੰਗ ਇੱਕ ਬਹੁਤ ਵਧੀਆ ਗਤੀਵਿਧੀ ਸਾਬਤ ਹੋ ਸਕਦੀ ਹੈ। ਸਾਈਕਲਿੰਗ ਦੁਆਰਾ ਆਪਣੇ ਸਰੀਰ ਨੂੰ ਕਿਰਿਆਸ਼ੀਲ ਅਤੇ ਤੰਦਰੁਸਤ ਬਣਾਉਣਾ ਆਸਾਨ ਹੋ ਸਕਦਾ ਹੈ। ਸਾਈਕਲਿੰਗ ਖਾਸਕਰ ਉਮਰਦਰਾਜ਼ ਲੋਕਾਂ ਲਈ ਐਰੋਬੀਕ ਫਿੱਟਨੈੱਸ ਸ੍ਰੇਣੀ ਦੀ ਸਭ ਤੋਂ ਵਧੀਆ ਕਸਰਤ ਮੰਨੀ ਗਈ ਹੈ।  ਰੋਜ਼ਾਨਾ ਚਾਲੀ ਮਿੰਟ ਤੋਂ ਇੱਕ ਘੰਟਾ ਸਾਈਕਲਿੰਗ ਕਰਨ ਨਾਲ ਸਾਡੇ ਸ਼ਰੀਰ ਨੂੰ ਕਈ ਕਿਸਮ ਦੇ ਫ਼ਾਇਦੇ ਹੋ ਸਕਦੇ ਹਨ।

ਕਾਰਡੀਓਰੈਸਪੀਰੇਟਰੀ ਫਿੱਟਨੈੱਸ ਵਿੱਚ ਵਾਧਾ

ਸਾਈਕਲਿੰਗ ਦੌਰਾਨ ਦਿਲ ਦੀ ਧੜਕਣ ਵਧਦੀ ਹੈ, ਜੋ ਦਿਲ ਦੀ ਸਿਹਤ ਚੰਗੀ ਕਸਰਤ ਹੈ। ਇਸ ਨਾਲ ਫੇਫੜਿਆਂ ਦੀ ਸਾਹ ਖਿੱਚਣ ਦੀ ਯੋਗਤਾ ਵਿੱਚ ਵੀ ਵਾਧਾ ਹੁੰਦਾ ਹੈ। ਇੱਕ ਅਧਿਐਨ ਦੇ ਅਨੁਸਾਰ, ਸਾਈਕਲਿੰਗ ਦਿਲ ਅਤੇ ਖੂਨ ਦੀਆਂ ਨਾੜੀਆਂ ਦੇ ਕਾਰਡੀਓਵੈਸਕੁਲਰ ਜੋਖਮ ਨੂੰ ਘਟਾਉਂਦੀ ਹੈ ਅਤੇ ਸਾਡੇ ਕੈਲਿਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਦੀ ਹੈ। ਇਸ ਖੋਜ ਲਈ ਅੱਧਖੜ ਉਮਰ ਦੇ ਲੋਕ ਸੈਂਪਲ ਦੇ ਤੌਰ ਤੇ ਸ਼ਾਮਲ ਕੀਤੇ ਗਏ ਸਨ। ਖੋਜ ਵਿੱਚ ਪਾਇਆ ਗਿਆ ਕਿ ਉਹ ਲੋਕ ਜੋ ਸਾਈਕਲਿੰਗ ਕਰਦੇ ਸਨ ਉਨ੍ਹਾਂ ਲੋਕਾਂ ਨੂੰ ਦਿਲ ਸੰਬੰਧੀ ਰੋਗਾਂ, ਸਟ੍ਰੋਕ, ਕੈਂਸਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਉਹਨਾਂ ਲੋਕਾਂ ਦੇ ਮੁਕਾਬਲੇ ਘੱਟ ਪਾਇਆ ਗਿਆ ਜੋ ਕਿਸੇ ਕਿਸਮ ਦੀ ਕਸਰਤ ਨਹੀਂ ਸਨ ਕਰਦੇ ਸਨ।

ਭਾਰ ਪ੍ਰਬੰਧਨ ਵਿੱਚ ਮੱਦਦ

ਸਾਈਕਲਿੰਗ ਬਹੁਤ ਸਾਰੀਆਂ ਕੈਲੋਰੀ ਬਰਨ ਕਰਨ ਵਿੱਚ ਸਹਾਇਤਾ ਕਰਦਾ ਹੈ, ਸਾਡੀ ਪਾਚਕ ਕਿਰਿਆ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ। ਸਾਈਕਲਿੰਗ ਸਾਡੇ ਸਰੀਰ ਦੇ ਪੁੰਜ ਸੂਚਕਾਂਕ (BMI) ਵਿੱਚ ਸੁਧਾਰ ਵੀ ਕਰਦਾ ਹੈ। ਨਿਯਮਿਤ ਤੌਰ ‘ਤੇ ਕਾਰਡੀਓ ਅਭਿਆਸ ਕਰਨਾ ਨਾਲ ਸਾਡੇ ਭਾਰ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਵੀ ਮੱਦਦ ਮਿਲਦੀ ਹੈ।  ਸਾਈਕਲਿੰਗ ਕਰਨ ਨਾਲ ਸਾਡਾ ਸ਼ਰੀਰ ਸਾਰਾ ਦਿਨ ਕਿਰਿਆਸ਼ੀਲ ਰਹਿੰਦਾ ਹੈ।

ਟਾਈਪ -2 ਸ਼ੂਗਰ ਦੇ ਮਰੀਜਾਂ ਲਈ ਲਾਹੇਵੰਦ

ਸਾਈਕਲਿੰਗ ਟਾਈਪ -2 ਸ਼ੂਗਰ ਦੇ ਜੋਖਮ ਨੂੰ ਘਟਾਉਣ ਵਿਚ ਵੀ ਮਦਦ ਕਰਦੀ ਹੈ। ਐਨਸੀਬੀਆਈ ਦੀ ਸਾਈਟ ‘ਤੇ ਪ੍ਰਕਾਸ਼ਤ ਖੋਜ ਦੇ ਅਨੁਸਾਰ, ਬਾਲਗ ਜੋ ਨਿਯਮਤ ਤੌਰ’ ਤੇ ਸਾਈਕਲਿੰਗ ਕਰਦੇ ਹਨ ਉਹਨਾਂ ਵਿੱਚ ਦੂਜੇ ਬਾਲਗਾਂ ਦੇ ਮੁਕਾਬਲੇ ਟਾਈਪ 2 ਡਾਇਬਟੀਜ਼ ਹੋਣ ਦਾ ਗੁੰਜਾਇਸ਼ ਕਾਫ਼ੀ ਘੱਟ ਜਾਂਦੀ ਹੈ। ਸਾਈਕਲਿੰਗ ਨਾਲ ਸਾਡਾ ਇੰਸੂਲੀਨ ਨਿਯਮਤ ਮਾਤਰਾ ਵਿੱਚ ਰਿਲੀਜ਼ ਹੁੰਦਾ ਰਹਿੰਦਾ ਹੈ ਜਿਸ ਨਾਲ ਮਧੂਮੇਹ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।

ਇਮੀਊਨ ਸਿਸਟਮ ਲਈ ਲਾਹੇਵੰਦ

ਨਿਯਮਤ ਸਾਈਕਲਿੰਗ ਇਮੀਊਨ ਸਿਸਟਮ ਨੂੰ ਮਜਬੂਤ ਕਰਦੀ ਹੈ। ਕੈਰੋਲਿਨਾ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਪਾਇਆ ਗਿਆ ਕਿ ਜੋ ਲੋਕ ਹਫ਼ਤੇ ਵਿੱਚ ਘੱਟੋ ਘੱਟ ਪੰਜ ਦਿਨ ਅੱਧੇ ਘੰਟੇ ਤੋਂ ਜ਼ਿਆਦਾ ਸਾਈਕਲਿੰਗ ਕਰਦੇ ਹਨ, ਉਨ੍ਹਾਂ ਦੇ ਬਿਮਾਰ ਪੈਣ ਦੀ ਸੰਭਾਵਨਾ ਵਿੱਚ 50 ਪ੍ਰਤੀਸ਼ਤ ਦੀ ਕਮੀ ਆਉਂਦੀ ਹੈ।

ਤਣਾਅ ਤੋਂ ਛੁਟਕਾਰਾ

ਵੱਖ ਵੱਖ ਅਧਿਐਨਾਂ ਵਿੱਚ ਪਾਇਆ ਹੈ ਕਿ ਨਿਯਮਤ ਤੌਰ ਤੇ ਆਪਣੇ ਹਮ ਉਮਰਾਂ ਨਾਲ ਗਰੁੱਪ ਵਿੱਚ ਕੀਤੀ ਜਾਣ ਵਾਲੀ ਸਾਈਕਲਿੰਗ ਮਾਨਸਿਕ ਸਿਹਤ ਲਈ ਵੀ ਚੰਗੀ ਹੈ। ਸਾਈਕਲਿੰਗ ਕਰਨ ਨਾਲ ਸਾਡੇ ‘ਹੈਪੀ ਹਾਰਮੋਨ’ ਡੋਪਾਮਿਨ, ਸੇਰੋਟੋਨਿਨ, ਓਕੱਸੀਟੋਸਿਨ ਅਤੇ ਐਂਡੋਰਫਿਨ ਭਰਭੂਰ ਮਾਤਰਾ ‘ਚ ਬਣਦੇ ਹਨ ਜਿਸ ਨਾਲ ਤਣਾਅ ਅਤੇ ਉਦਾਸੀ ਤੋਂ ਛੁੱਟਕਾਰਾ ਮਿਲਦਾ ਹੈ। ਇਹ ਸਾਡੇ ਕੋਰਟੀਸੋਲ ਹਾਰਮੋਨ ਨੂੰ ਕੰਟਰੋਲ ਵਿੱਚ ਰੱਖਦਾ ਹੈ ਜੋ ਚਿੰਤਾ ਦਾ ਮੁੱਖ ਕਾਰਣ ਹੈ।

ਜਵਾਨ ਦਿੱਖ ਲਈ ਲਾਹੇਵੰਦ

ਤੂਸੀਂ ਬਾਜ਼ਾਰੂ ਕ੍ਰਿਮਾਂ ਲਾਉਣ ਨਾਲ ਨਹੀਂ ਸਗੋਂ ਸਾਈਕਲਿੰਗ ਕਰਨ ਨਾਲ ਜਵਾਨ ਦਿਖ ਸਕਦੇ ਹੋ। ਸਾਈਕਲਿੰਗ ਖ਼ੂਨ ਦੇ ਸੈੱਲਾਂ ਅਤੇ ਚਮੜੀ ਨੂੰ ਕਾਫ਼ੀ ਆਕਸੀਜਨ ਪ੍ਰਦਾਨ ਕਰਦੀ ਹੈ. ਇਹ ਤੁਹਾਡੀ ਚਮੜੀ ਨੂੰ ਵਧੇਰੇ ਚਮਕਦਾਰ  ਬਣਾਉਂਦਾ ਹੈ। ਤੂਸੀਂ ਆਪਣੀ ਉਮਰ ਨਾਲੋਂ ਜਵਾਨ ਦਿਖਦੇ ਹੋ। ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਸਰੀਰ ਵਿੱਚ ਤਾਕਤ ਵਧੀ ਹੈ ਅਤੇ ਸਰੀਰ ਵਿੱਚ ਨਵੀਂ ਊਰਜਾ ਅਤੇ ਤਾਕਤ ਦਾ ਸੰਚਾਰ ਹੋ ਰਿਹਾ ਹੈ।

ਗੋਡਿਆਂ ਦੇ ਦਰਦ ਦਾ ਰਾਮਬਾਣ ਇਲਾਜ

ਸਾਈਕਲਿੰਗ ਕਰਨ ਨਾਲ ਸਾਡੇ ਗੋਡਿਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਜਿਸ ਨਾਲ ਉਹਨਾਂ ਵਿੱਚ ਵੱਧਦੀ ਉਮਰ ਵਿੱਚ ਗੋਡਿਆਂ ਦੀਆਂ ਆਉਣ ਵਾਲੀਆਂ ਸਮਸਿਆਵਾਂ ਤੋਂ ਨਿਜ਼ਾਦ ਮਿਲਦੀ ਹੈ। ਤਜ਼ਰਬੇਕਾਰ ਹੱਡੀਆਂ ਦੇ ਡਾਕਟਰ ਅਤੇ ਫੀਜ਼ੀਓ ਵੀ ਗੋਡੇ ਦੀਆਂ ਸੱਮਸਿਆ ਨਾਲ ਜੂਝ ਰਹੇ ਮਰੀਜਾ ਨੂੰ ਸਾਈਕਲਿੰਗ ਕਰਨ ਦੀ ਸਲਾਹ ਦਿੰਦੇ ਹਨ।

ਸੰਤੁਲਨ ਵਿੱਚ ਮਦਦ

ਸਾਈਕਲਿੰਗ ਕਰਨ ਨਾਲ ਸਾਡਾ ਨਿਊਰੋ-ਮਸਕੁਲਰ ਕੋਰਡੀਨੇਸ਼ਨ ਜਿਸ ਨਾਲ ਸਰੀਰ ਦੇ ਸਾਰੇ ਹਿੱਸਿਆਂ ਦੇ ਵਿਚਕਾਰ ਚੰਗਾ ਤਾਲਮੇਲ ਸਥਾਪਤ ਕਰਨ ਵਿੱਚ ਮੱਦਦ ਮਿਲਦੀ ਹੈ ਉਸਦੇ ਲਈ ਸਾਈਕਲਿੰਗ ਸਭ ਤੋਂ ਪਹਿਲੀ ਪੌੜੀ ਹੈ ਜਦ ਕੋਈ ਬੱਚਾ ਸਾਈਕਲ ਸਿੱਖਦਾ ਹੈ ਤਾਂ ਉਹ ਬੈਲੰਸ ਬਨਾਉਣ ਲੱਗਿਆਂ ਹੱਥ, ਪੈਰ, ਅੱਖਾਂ ਇਨ੍ਹਾਂ ਸਭ ਦੇ ਵਿਚਕਾਰ ਤਾਲਮੇਲ ਰੱਖਣ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਸਰੀਰ ਦੇ ਸਮੁੱਚੇ ਸੰਤੁਲਨ ਵਿੱਚ ਸੁਧਾਰ ਹੁੰਦਾ ਹੈ। ਸਿਰਫ ਇਹ ਹੀ ਨਹੀਂ, ਜੇ ਤੁਸੀਂ ਸਾਈਕਲ ਜਾਂ ਸਕੂਟੀ ਚਲਾਉਣਾ ਸਿੱਖਣਾ ਚਾਹੁੰਦੇ ਹੋ, ਤਾਂ ਸਾਈਕਲਿੰਗ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ।

ਸਾਈਕਲਿੰਗ ਵਾਤਾਵਰਨ ਲਈ ਲਾਹੇਵੰਦ

ਸਾਈਕਲਿੰਗ ਨਾਲ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਅਤੇ ਗਲੋਬਲ ਜਲਵਾਯੂ ਪ੍ਰਬੰਧਨ ਵਿੱਚ ਸਹਾਇਤਾ ਮਿਲਦੀ ਹੈ। ਇਹ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨੂੰ ਘਟਾਉਂਦਾ ਹਸਾਈਕਲਿੰਗ ਨਾਲ ਟ੍ਰੈਫਿਕ ਦੀ ਸੱਮਸਿਆ ਤੋਂ ਵੀ ਨਿਜਾਦ ਪਾਈ ਜਾ ਸਕਦੀ ਹੈ।

ਆਓ ਅੱਜ ਵਿਸ਼ਵ ਬਾਈ-ਸਾਈਕਲ ਦਿਹਾੜੇ ਤੇ ਅਸੀਂ ਸਾਰੇ ਇਹ ਅਹਿਦ ਕਰੀਏ ਕੇ ਸਾਈਕਲਿੰਗ ਨੂੰ ਅਸੀਂ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਵਾਂਗੇ ਤਾਂ ਜੋ ਅਸੀਂ ਅਤੇ ਸਾਡਾ ਸਮਾਜ ਸਿਹਤਮੰਦ ਰਹਿੰਦੇ ਹੋਏ ਕੁਦਰਤ ਦੀ ਦਿੱਤੀ ਇਸ ਅਨਮੋਲ ਜਿੰਦਗੀ ਦਾ ਆਨੰਦ ਮਾਣ ਸਕੀਏ।

– ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਸਰੀਰਿਕ ਸਿਖਿਆ ਵਿਭਾਗ,

ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin