Story

ਵਿੱਸਰਦੇ ਰਿਸ਼ਤੇ

ਲੇਖਕ: ਬਲਜੀਤ ਕੋਰ ਗਿੱਲ, ਮੈਲਬੌਰਨ

ਬੀਤ ਚੁੱਕੇ ਕੱਲ ਵਾਲੇ ਦਿਨ ਜਿੰਨਾ ਮਨੋਹਰ  ਲਾਲ ਖੁਸ਼ ਸੀ ।ੳਸ ਤੋਂ ਕਿਤੇ ਜ਼ਿਆਦਾ ਅੱਜ ਮਾਯੂਸ ਤੇ ਦੁਖੀ ਹੋ ਗਿਆ ।ਕੱਲ ਵਾਲੇ ਦਿਨ ਦੀ ਸੱਚਾਈ ਜਾਣ ਕੇ ਕਿ ਉਸ ਨਾਲ ਜੋ ਕੱਲ ਹੋਇਆਂ ਉਹ ਤਾਂ ਬੱਸ ਵਿਖਾਵਾ ਹੀ ਸੀ ।ਤੇ ਉਹ ਸੋਚ ਰਿਹਾ ਸੀ ਕਿ ਉਸਨੂੰ ਏਨੀ ਜਲਦੀ ਸੱਚ ਨਾਂ ਪਤਾ ਲੱਗਦਾ ਤਾਂ ਕਿੰਨਾ ਚੰਗਾ ਹੁੰਦਾ ,ਕਿੳ ਕਿ ਉਹ ਤਾਂ ਹਾਲੇ ਮਨ ਹੀ ਮਨ ਖੁਸ਼ ਹੋ ਰਿਹਾ ਸੀ ਤੇ ਹਾਲੇ ਹੁਣੇ ਤਾਂ ਉਹ ਆਪਣੇ ਦੋਸਤਾਂ ਨੂੰ ਆਪਣੀ ਸਾਰੀ ਕੱਲ ਵਾਲੀ ਕਹਾਣੀ ਦੱਸ ਕੇ ਉਹਨਾਂ ਦੇ ਮਨਾਂ ਵਿੱਚੋਂ ਵੀ ਔਲਾਦ ਨਾਲ ਹੋ ਰਹੇ ਗਿਲੇ ਸ਼ਿਕਵਿਆਂ ਨੂੰ ਦੂਰ ਕਰਨ ਦੀ ਹਦਾਇਤਾਂ ਦੇ ਕੇ ਆਇਆ ਸੀ ।ਕਿੱਦਾਂ ਉਹ ਸਮਝਾ ਕੇ ਆਇਆ ਕਿ ਬੱਚੇ ਸਾਡੀ ਪ੍ਰਵਾਹ ਤਾਂ ਬਹੁਤ ਕਰਦੇ ਹਨ ।ਬੱਸ ਜਤਾਉਣ ਦਾ ਟਾਇਮ ਨਹੀਂ ਹੁੰਦਾ ਉਹਨਾਂ ਕੋਲ ,ਦਿਲੋਂ ਸਤਿਕਾਰ ਤਾਂ ਕਰਦੇ ਨੇ ਤੇ ਹੋਰ ਵੀ  ਪਤਾ ਨਹੀਂ ਕੀ ਕੀ … ਪਰ ਆਹ ਕੀ ?ਮਨੋਹਰ ਲਾਲ ਜਦ ਘਰ ਦੇ ਅੰਦਰ ਦਾਖਲਿ ਹੁੰਦਾ ਹੈ ਤਾਂ ਉਸਦੇ ਪੁੱਤਰ ਦੁਆਰਾਂ ਫ਼ੋਨ ਤੇ ਆਪਣੀ ਪਤਨੀ ਨਾਲ ਬਹਿਸ ਹੋ ਰਹੀ ਹੈ ।ਮਨੋਹਰ ਲਾਲ ਆਪਣੇ ਬੇਟੇ ਨੂੰ ਚੁੱਪ ਕਰਾਉਣ ਲਈ ਅੱਗੇ ਵੱਧਣ ਲੱਗਦਾ ਹੈ ਕਿ ਆਪਣਾ ਜ਼ਿਕਰ ਹੋਣ ਕਾਰਨ ਆਪਣੇ ਕਦਮ ਰੋਕ ਲੈਂਦਾ ਹੈ ।”ਦੇਖ ਯਾਰ ਤੂੰ ਗੱਲ ਸਮਝਣ ਦੀ ਕੋਸ਼ਿਸ਼ ਕਰ ਕੱਲ ਮੈ ਤੈਨੂੰ ਲੈਣ ਵਾਸਤੇ ਤਾਂ ਨਹੀਂ ਆ ਸਕਿਆਂ ।ਕਿੳ ਕਿ ਕੱਲ ਫਾਦਰ ਡੇ ਸੀ ।ਤੇ ਕੱਲ ਮੈਨੂੰ ਨਾਂ ਚਾਹੁੰਦੇ ਹੋਏ ਵੀ ਸਾਰਾ ਦਿਨ ਭਾਪਾ ਜੀ ਨਾਲ ਗੁਜ਼ਾਰਨਾ ਪਿਆ ਉਹ ਵਲੋਗ ਜੋ ਬਣਾਉਣਾ ਸੀ ,ਤੇ ਸੋਸ਼ਲ ਮੀਡੀਆ ਤੇ ਪਾੳਣਾ ਸੀ ਤਾਂ ਸਭ ਨੂੰ ਪਤਾ ਲੱਗੇ ਕਿ ਅਸੀਂ ਕਿੰਨਾ ਪਿਆਰ ,ਸਤਿਕਾਰ ਦੇਣੇ ਆ ,ਆਪਣਾ ਟਾਈਮ ਦੇਣੇ ਆ ਏਸੇ ਕਰਕੇ ਕੱਲ ਮੈ ਸਵੇਰ ਤੋਂ ਹੀ ਬਰੇਕ ਫਾਸਟ ਤੋਂ ਲੈ ਕੇ ਡਿਨਰ ਤੱਕ ਸਭ ਕੁਝ ਭਾਪਾ ਜੀ ਦੀ ਪਸੰਦ ਦਾ ਕਰਕੇ ਲਾਇਵ ਰਿਹਾ ।ਤੇ ਪੂਰੀ ਵਾਹ ਵਾਹ ਕਰਾਈ ਸੋਸਲ ਮੀਡੀਆ ਤੇ ਤੂੰ ਚੈੱਕ ਤਾਂ ਕਰ ਕਿੰਨੇ ਕੁਮੈਟ ,ਕਿੰਨੇ ਲਾਇਕ ਆਏ ਆ ਨਾਲੇ ਕਿੰਨੇ ਲੋਕ ਹੋਰ ਜੁੜ ਗਏ ਆਪਣੇ ਨਾਲ ।ਬੱਸ ਕਰ ਗ਼ੁੱਸਾ ਛੱਡ ਦੇ ਹੁਣ ਮੈ ਹੋਰ ਥੌੜੇ ਸਮੇ ਤੱਕ ਤੁਰਦਾ ਘਰੋਂ ਤੈਨੂੰ ਤੇਰੇ ਪੇਕਿਆਂ ਤੋਂ ਲੈਣ ਲਈ ਤੂੰ ਤਿਆਰ ਰਹੀ ਆਪਾ ਬਾਹਰ ਹੀ ਡਿਨਰ ਕਰਾਂਗੇ ,ਫ਼ਿਲਮ ਵੇਖਾਂਗੇ ਤੇ ਦੇਰ ਰਾਤ ਘਰ ਆਵਾਂਗੇ ।”ਉਹ ਤੂੰ ਛੱਡ ਭਾਪੇ ਨੂੰ ਆਪੇ ਖਾ ਲਵੇਗਾ ਜੋ ਘਰ ਹੋਵੇਗਾ ਨਹੀਂ ਤਾਂ ਗੁਰਦਵਾਰੇ ਚਲਿਆਂ ਜਾਵੇਗਾ ।”ਚੱਲ ਫ਼ੋਨ ਰੱਖ ਹੁਣ ਮੈ ਤਿਆਰ ਹੋਣਾ ਏ “ ਕੀ ਕਿਹਾ ?ਉਹ ਚੰਗਾ ਨਹੀਂ ਕਰਦਾ ਅੱਗੇ ਤੋਂ ਖ਼ਰਚਾ ਨਾਲੇ ਮੈ ਕਿਹੜਾ ਰੋਜ ਲੈ ਕੇ ਦੇਣੇ ਗਿਫਟ ਉਹ ਤਾਂ ਵੀਡਿੳ ਬਣਾੳਣ ਲਈ ਤਾਂ ਬਣਦਾ ਸੀ ।ਚੱਲ ਬਾਏ ਆਖ ਮਨੋਹਰ ਲਾਲ ਦੇ ਬੇਟੇ ਵੱਲੋਂ ਫ਼ੋਨ ਕੱਟ ਦਿੱਤਾ ਜਾਂਦਾ ਹੈ ।ਤੇ ਨਾਲ ਹੀ ਕੱਲ ਵਾਲੀ ਪਾਈ ਵੀਡਿੳ ਤੇ ਝਾਤੀ ਮਾਰਦਾ ਹੋਇਆਂ ਖੁਸ਼ ਹੋ ਰਿਹਾ ਹੈ ।ਕਿੳ ਕਿੰਨੇ ਹੋਰ ਲੋਕਾਂ ਨੇ ੳਸਦੇ ਵਿਵਹਾਰ ਦੀ ਸ਼ਲਾਘਾ ਕੀਤੀ ਗਈ ਤੇ ਨਾਲ ਹੀ ਜਵਾਬ ਵਿੱਚ ਉਹ ਸਾਰਿਆ ਨੂੰ ਧੰਨਵਾਦ ਕਰਦਾ ਹੈ ਤੇ ਆਪਣਾ ਫਰਜ ਦੱਸਦਾ ਹੈ ,ਮਾਂ ਪਿੳ ਨੂੰ ਸਭ ਤੋਂ ਪਿਆਰੇ ਦੱਸਦਾ ਹੋਇਆਂ ਤੇ ਸਾਰਿਆ ਦੀ ਵਾਹ -ਵਾਹ ਲੈਂਦਾ ਖੁਸ਼ ਹੁੰਦਾ ਏ ।ਆਪਾ ਤਾਂ ਬੱਸ ਸੋਸਲ ਮੀਡੀਆ ਤੇ ਵੱਧ ਤੋਂ ਵੱਧ ਜੁੜਨਾ ਪੂਰੀ ਬੱਲੇ ਬੱਲੇ ਕਰਵਾਉਣੀ ਆਖ ਉਹ ਬਾਥਰੂਮ ਵੱਲ ਚੱਲਿਆਂ ਜਾਂਦਾ ਏ ।ਤੇ ਇਹ ਸਭ ਸੁਣਨ ਤੋਂ ਬਾਅਦ ਮਨੋਹਰ ਲਾਲ ਦੀਆ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ ।ਤੇ ਉਸਦੇ ਅੱਗੇ ਕੱਲ ਵਾਲਾ ਸਾਰਾ ਦਿਨ ਘੁੰਮਣ ਲੱਗ ਜਾਂਦਾ ਏ ਕਿਵੇਂ ਉਸਦੇ ਬੇਟੇ ਵੱਲੋਂ ਸਾਰਾ ਦਿਨ ੳਸਦੇ ਨਾਲ ਬਿਤਾਇਆ ਗਿਆ , ਕਿਵੇਂ ਸਾਰਾ ਦਿਨ ਉਸ  ਨਾਲ ਗੱਲਾਂ ਕੀਤੀਆ ,ਇੱਕਠੇ ਖਾਣਾ ਖਾਧਾ ਕੇਕ ਕੱਟਿਆਂ ,ਤੋਹਫ਼ੇ ਦਿੱਤੇ ।ਪਰ ਮਨੋਹਰ ਲਾਲ ਇੰਨਾਂ ਚੀਜ਼ਾਂ ਤੋਂ ਸਭ ਤੋਂ ਕਮੀਤੀ ਜੋ ਸਮਾ ਉਸਦੇ ਬੇਟੇ ਨੇ ਬਿਤਾਇਆ ਉਹ ਸੀ । ਪਰ ਹੁਣ ਜਦ ਉਸਨੂੰ ਪਤਾ ਲੱਗਾ ਕਿ ਇਹ ਸਭ ਕੁਝ ਤਾਂ ੳਸਨੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ,ਉਹਨਾਂ ਨੂੰ ਖੁਸ਼ ਕਰਨ ਲਈ ਕੀਤਾ ਜੋ ਕਦੇ ਨਾਂ ਤਾਂ ਉਸਦੇ ਸੀ ਤੇ ਨਾਂ ਅੱਗੇ ਜਾ ਉਸਦੇ ਹੋਣਗੇ ,ਪਰ ਮਾਂ ਤਾਂ ਉਸਦੀ ਬਹੁਤ ਪਹਿਲਾ ਹੀ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਸੀ ਤੇ ਮਨੋਹਰ ਲਾਲ ਨੇ ਹੀ ਮਾਂ ਤੇ ਪਿੳ ਦੀ ਜਿੰਮੇਵਾਰੀ ਨਿਭਾਈ ਸੀ ।ਤੇ ਅੱਜ ਜਦੋਂ ੳਸਨੂੰ ਔਲਾਦ ਦੇ ਸਾਥ ਦੀ ਤੇ ਪਿਆਰ ਦੀ ਲੋੜ ਏ ਤੇ ੳਹਨਾ ਕੋਲ ਮਾਪਿਆ ਲਈ ਸਮਾ ਨਹੀਂ ਹੈ । ਤੇ ਮਨੋਹਰ ਲਾਲ ਆਪਣੀਆਂ ਅੱਖਾਂ ਪੂੰਝਦਾ ਹੋਇਆ ਆਪਣੇ ਕਮਰੇ ਵੱਲ ਵੱਧਦਾ ਹੈ ਤੇ ਹਾਲੇ ਵੀ ੳਸਦੇ ਕੰਨਾ ਵਿੱਚ ਬੇਟੇ ਵੱਲੋਂ ਆਖੇ ਗਏ ਸ਼ਬਦ ਗੂੰਜ ਰਹੇ ਹਨ ।”ਆਪਾ ਤਾਂ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੈ”ਠੀਕ ਪੁੱਤਰ ਕਰੋ ਦਿਲ-ਆਈਆਂ ਨਵੇਂ ਲੋਕਾਂ ਨਾਲ ਜੁੜਨਾ ਮਾੜਾ ਨਹੀਂ ਪਰ ਆਪਣੇ ਰਿਸ਼ਤੇ ਦਿਲੋਂ ਵਿਸਾਰ ਦੇਣੇ ਤੇ ਕਿਸੇ ਨੂੰ ਵਿਖਾਉਣ ਲਈ ਰਿਸ਼ਤਿਆਂ ਨੂੰ ਵਰਤਣਾ ਵੀ ਤਾਂ ਠੀਕ ਨਾਂ ਹੋਇਆਂ “।ਏਨਾ ਆਖ ਉਹ ਦੁਖੀ ਮਨ ਨਾਲ ਦਰਵਾਜ਼ਾ ਬੰਦ ਕਰ ਲੈਂਦਾ ਦੇ ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin