Articles Literature

ਸ਼ਬਦਾਂ ਦੇ ਜਾਦੂਗਰ – ਸਾਹਿਰ ਲੁਧਿਆਣਵੀ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਤੰੂ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ।
ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ॥ -ਸਾਹਿਰ ਲੁਧਿਆਣਵੀ
ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ, 1921 ਵਿਚ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ, ਪਿਤਾ ਚੌਧਰੀ ਫਜ਼ਲ ਮੁਹੰਮਦ ਦੇ ਘਰ ਹਇਆ ਸੀ। ਉਸਦਾ ਅਸਲ ਨਾਮ ਅਬਦੁੱਲ ਹੈ ਫਜ਼ਲ ਮੁਹੰਮਦ ਸੀ ਅਤੇ ‘ਸਾਹਿਰ’ ਛਵੀ ਨਾਮ ਸੀ। ਮੌਲਾਨਾ ਫੈਜ਼ ਹਰਬੰਵੀ ਦੀ ਰਹਿਨੁਮਾਈ ਹੇਠ ਉਰਦੂ ਅਤੇ ਫਾਰਸੀ ਦੇ ਜ਼ੂਬਾਨ ਸਿੱਖਣ ਤੋਂ ਬਾਅਦ ਜਲਦੀ ਹੀ ਮਹਾਰਤ ਹਾਸਲ ਕਰਕੇ ਬਚਪਨ ਵਿਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਸਟੂਡੈਂਟ ਲਾਈਫ ਦੌਰਾਣ ਦੇਸ਼ ਦੀਆਂ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਨੇ ਸਾਹਿਰ ਨੂੰ ਕਾਫੀ ਪ੍ਰਭਾਵਿਤ ਕੀਤਾ। ਸਾਹਿਰ ਨੇ ਕਾਲਜ ਛੱਡਣ ਤੋਂ ਬਾਅਦ, ਮਸ਼ਹੂਰ ਉਰਦੂ ਰਸਾਲੇ ਅਦਾਬ-ਏ-ਲਤੀਫ, ਸ਼ਾਹਕਰ ਅਤੇ ਸਵੇਰਾ ਨੂੰ ਸੰਪਾਦਿਤ ਕੀਤਾ। ਆਜਾਦੀ ਤੋਂ ਬਾਅਦ ਸਾਹਿਰ ਨੇ ਆਪਣੀ ਜ਼ਿੰਦਗੀ ਫਿਲਮ ਇੰਡਸਟਰੀ ਨੂੰ ਸਮਰਪਿਤ ਕਰ ਦਿੱਤੀ। ਸਾਹਿਰ ਦੀਆਂ ਮੁੱਖ ਰਚਨਾਵਾਂ Aao ki koi khwab bunen, Bachche man ke sachche, Dharti ke aansu, Gata jaye banjara, Kulliyat-e-Sahir, Sahir ludhianvi ka ghair matbua kalam, Talkhiyan, Tanhaiyan, Maika fisky, Parchhaiyan ਅੱਜ ਵੀ ਮਸ਼ਹੂਰ ਹਨ।
ਸ਼ਬਦਾਂ ਦੇ ਜਾਦੂਗਰ ਲੋਕ ਸ਼ਾਇਰ ਸਾਹਿਰ ਲੁਧਿਆਣਵੀ ਸ਼ਬਦ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ:
• ਮੈਂ ਪਲ ਦੋ ਪਲ ਕਾ ਸ਼ਾਇਰ ਹੂੰ।
ਪਲ ਦੋ ਪਲ ਮੇਰੀ ਕਹਾਣੀ ਹੈ
ਪਲ ਦੋ ਪਲ ਮੇਰੀ ਮਸਤੀ ਹੈ
ਪਲ ਦੋ ਪਲ ਮੇਰੀ ਜਵਾਨੀ ਹੈ॥
• ਬਰਬਾਦੀਓਂ ਕਾ ਸੋਗ ਮਨਾਨਾ ਫਜ਼ੂਲ ਥਾ।
ਬਰਬਾਦੀਓਂ ਕਾ ਜਸ਼ਨ ਮਨਾਤਾ ਚਲਾ ਗਿਆ॥
• ਤੰਗ ਆ ਚੁਕੇ ਹੈਂ ਕਸ਼ਮਕਸ਼-ਏ-ਜ਼ਿੰਦਗੀ ਸੇ ਹਮ।
ਠੁਕਰਾ ਨਾ ਦੇਂ ਜਹਾਂ ਕੋ ਕਹੀਂ ਬੇਦਿਲੀ ਸੇ ਹਮ॥
• ਹਮ ਤੋ ਸਮਝੇ ਥੇ ਕਿ ਹਮ ਭੂਲ ਗਏ ਹੈਂ ਉਨਕੋ।
ਕਿਆ ਹੁਆ ਯੇ ਕਿਸ ਬਾਤ ਪੇ ਰੋਣਾ ਆਇਆ॥
• ਅਭੀ ਜ਼ਿੰਦਾ ਹੂੰ ਲੇਕਿਨ ਸੋਚਤਾ ਰਹਿਤਾ ਹੂੰ ਖਲਵਟ ਮੇਂ।
ਕਿ ਅਬ ਤੱਕ ਕਿਸ ਤਮਨਨਾ ਕੇ ਸਹਾਰੇ ਜੀ ਲਿਆ ਮੈਨੇ॥
• ਹਰ ਏਕ ਦੌਰ ਕਾ ਮਜ਼ਹਬ ਨਵਾਂ ਖੁਦਾ ਲਾਇਆ।
ਕਰੇਂ ਤੋ ਹੁਮ ਭੀ ਮਗਰ ਕਿਸ ਖੁਦਾ ਕੀ ਬਾਤ ਕਰੇਂ॥
• ਦੇਖਾ ਹੈ ਜ਼ਿੰਦਗੀ ਕੋ ਕੁੱਛ ਇਤਨੇ ਕਰੀਬ ਸੇ।
ਚੇਹਰੇ ਤਮਾਮ ਲਗਨੇ ਲਗੇ ਹੈਂ ਅਜੀਭ ਸੇ॥
• ਗਮ ਔਰ ਖੁਸ਼ੀ ਮੇਂ ਫਰਕ ਨਾ ਮਹਿਸੂਸ ਹੋ ਜਹਾਂ।
ਮੈਂ ਦਿਲ ਕੋ ਉਸ ਮੁਕਾਮ ਪੇ ਲਾਤਾ ਚਲਾ ਗਿਆ॥
• ਫਿਰ ਖੋ ਨਾਂ ਜਾਏਂ ਹਮ ਦੂਨੀਆ ਕੀ ਭੀੜ ਮੇਂ।
ਮਿਲਤੀ ਹੈ ਪਾਸ ਆਨੇ ਕੀ ਮੋਹਲਤ ਕਭੀ ਕਭੀ॥
• ਦੇਖਾ ਹੈ ਜ਼ਿੰਦਗੀ ਕੋ ਕੁੱਛ ਇਤਨੇ ਕਰੀਬ ਸੇ।
ਚੇਹਰੇ ਤਮਾਮ ਲਗਨੇ ਲਗੇ ਹੈਂ ਅਜੀਬ ਸੇ॥
• ਜਾਗਨੇ ਕੀ ਭੀ, ਜਗਾਨੇ ਕੀ ਭੀ ਆਦਤ ਹੋ ਜਾਏ।
ਕਾਸ਼ ਤੁਝਕੋ ਕਿਸੀ ਸ਼ਾਇਰ ਸੇ ਮੋਹੱਬਤ ਹੋ ਜਾਏ॥
• ਕੌਣ ਰੋਤਾ ਹੈ ਕਿਸੀ ਔਰ ਕੀ ਖਾਤਿਰ ਏ ਦੋਸਤ।
ਸਬਕੋ ਆਪਨੀ ਹੀ ਕਿਸੀ ਬਾਤ ਪੇ ਰੋਣਾ ਆਇਆ॥
ਅਦੀਬ ਇੰਟਰਨੇਸ਼ਨਲ ਸੰਸਥਾ (ਲੁਧਿਆਣਾ) ਦੁਆਰਾ ਹਰ ਸਾਲ 8 ਮਾਰਚ, ਦੇ ਦਿਨ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ’ਤੇ ਜਸ਼ਨੇ-ਸਾਹਿਰ ਇੰਟਰਨੇਸ਼ਨਲ ਪੱਧਰ ‘ਤੇ ਮੁਸ਼ਾਇਰਾ ਕਰਾਇਆ ਜਾਂਦਾ ਹੈ, ਜਿਸ ਵਿੱਚ ਦੁਨੀਆ ਭਰ ਦੇ ਮਸ਼ਹੂਰ ਸ਼ਾਇਰ ਹਿੱਸਾ ਲੈਂਦੇ ਹਨ। ਕਰੀਬਨ 45 ਸਾਲਾਂ ਤੋਂ ਲਗਾਤਾਰ ਇਹ ਅਦਬੀ ਮੁਸ਼ਾਇਰਾ ਮਸ਼ਹੂਰ ਲੇਖਕ, ਸਾਹਿਤਕਾਰ ਡਾ. ਕੇਵਲ ਧੀਰ ਦੀ ਅਦਬੀ ਟੀਮ ਦੇ ਯਤਨਾਂ ਨਾਲ ਕਾਮਯਾਬ ਹੁੰਦਾ ਹੈ। ਰਾਤ ਭਰ ਜਾਰੀ ਰਹਿਣ ਵਾਲੇ ਇਸ ਮੁਸ਼ਾਇਰੇ ਦੀ ਉਡੀਕ ਹਰ ਸ਼ੌਕੀਨ ਨੂੰ ਰਹਿੰਦੀ ਹੈ। ਮੁੰਬਈ ਵਿਖੇ ਸ਼ਬਦਾਂ ਦੇ ਜਾਦੂਗਰ ਸਾਹਿਰ ਲੁਧਿਆਣਵੀ 28 ਅਕਤੂਬਰ, 1980 ਦੇ ਦਿਨ ਦੂਨੀਆ ਨੂੰ ਅਲਵਿਦਾ ਕਹਿ ਗਏ। ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin