International

ਸ਼ੰਘਾਈ ‘ਚ ਲਾਕਡਾਊਨ ‘ਚ ਢਿੱਲ, ਚੀਨ ਨੇ ਗਵਾਂਗਝਾਊ ਨੂੰ ਪੂਰੀ ਤਰ੍ਹਾਂ ਕੀਤਾ ਬੰਦ

ਬੀਜਿੰਗ – ਚੀਨ ਦੇ ਵਿੱਤੀ ਸ਼ਹਿਰ ਸ਼ੰਘਾਈ ‘ਚ ਕੋਰੋਨਾ ਇਨਫੈਕਸ਼ਨ ਦੇ ਸਿਖਰ ‘ਤੇ ਹੋਣ ਦੇ ਬਾਵਜੂਦ ਲਾਕਡਾਊਨ ‘ਚ ਢਿੱਲ ਦੇ ਦਿੱਤੀ ਗਈ ਹੈ। ਜਦਕਿ ਇਕ ਹੋਰ ਸ਼ਹਿਰ ਗਵਾਂਗਝਾਊ ‘ਚ ਵੀ ਸੋਮਵਾਰ ਤੋਂ ਹੀ ਬਾਹਰ ਦੇ ਲੋਕਾਂ ਨੂੰ ਆਉਣ ਤੋਂ ਰੋਕ ਦਿੱਤਾ ਗਿਆ ਹੈ। ਗਵਾਂਗਝਾਊ ਸ਼ਹਿਰ ਚੀਨ ਦੀਆਂ ਨਿਰਮਾਣ ਕੰਪਨੀਆਂ ਦਾ ਗੜ੍ਹ ਕਿਹਾ ਜਾਂਦਾ ਹੈ।

ਚੀਨ ਦੇ ਮੇਨਲੈਂਡ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1164 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ‘ਚੋਂ 914 ਮਾਮਲੇ ਸ਼ੰਘਾਈ ‘ਚ ਹੀ ਹਨ। ਸ਼ੰਘਾਈ ‘ਚ 2.6 ਕਰੋੜ ਦੀ ਆਬਾਦੀ ਪੂਰੇ ਲਾਕਡਾਊਨ ‘ਚ ਹੈ। ਚੀਨ ਦੇ ਵੱਡੇ ਪੂਰਬੀ ਸ਼ਹਿਰ ਇਸ ਵੇਲੇ ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਹਾਲਾਂਕਿ ਗਵਾਂਗਝਾਊ ਸ਼ਹਿਰ ‘ਚ ਹਾਲੇ ਤਕ ਲਾਕਡਾਊਨ ਨਹੀਂ ਲਾਇਆ ਗਿਆ ਹੈ ਪਰ ਇਸ ਸ਼ਹਿਰ ‘ਚ ਬਾਹਰ ਦੇ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਇਸ ਸ਼ਹਿਰ ‘ਚ ਚੀਨ ਦੀਆਂ ਕਈ ਵੱਡੀਆਂ ਕੰਪਨੀਆਂ ਹਨ ਤੇ ਚੀਨ ਦਾ ਸਭ ਤੋਂ ਮਸਰੂਫ ਹਵਾਈ ਅੱਡਾ ਵੀ ਸਥਿਤ ਹੈ। ਚੀਨ ਨੇ ਜ਼ੀਰੋ-ਕੋਵਿਡ ਦੀ ਰਣਨੀਤੀ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor