Breaking News India Latest News News

ਸਕੂਲ ਖੁੱਲ੍ਹਦੇ ਹੀ ਮੁਸੀਬਤ, 12 ਸੂਬਿਆਂ ’ਚ ਕੋਰੋਨਾ ਦੀ ਇਨਫੈਕਸ਼ਨ ਦਰ ਵਧੀ – ਪੰਜਾਬ ਸਿਖ਼ਰ ’ਤੇ

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੇ ਡੇਢ ਸਾਲ ਬਾਅਦ ਦੇਸ਼ ’ਚ ਸਕੂਲ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਹਨ। ਵਿਦਿਆਰਥੀ ਤੇ ਅਧਿਆਪਕ ਇਸ ਨੂੰ ਲੈ ਕੇ ਖੁਸ਼ ਹਨ ਪਰ 12 ਸੂਬਿਆਂ ’ਚ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ’ਚ ਕੋਰੋਨਾ ਦੀ ਇਨਫੈਕਸ਼ਨ ਦਰ ਵੀ ਵਧੀ ਹੈ। ਇਨ੍ਹਾਂ ’ਚੋਂ 6 ਸੂਬੇ ਅਜਿਹੇ ਹਨ ਜਿੱਥੇ ਇਨਫੈਕਟਿਡ ਬੱਚਿਆਂ ਦੀ ਗਿਣਤੀ ’ਚ ਇਕ ਫ਼ੀਸਦੀ ਤੋਂ ਵੀ ਵੱਧ ਵਾਧਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਵੀ ਸੂਬਿਆਂ ਨੂੰ ਇਕ ਵਾਰ ਫਿਰ ਸਖ਼ਤ ਕੋਵਿਡ ਨਿਯਮਾਂ ਦਾ ਪਾਲਨ ਕਰਨ ਦੇ ਲਈ ਹੁਕਮ ਜਾਰੀ ਕੀਤੇ ਹਨ। ਨਾਲ ਹੀ ਸਕੂਲਾਂ ਦੀ ਨਿਗਰਾਨੀ ਲਈ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਅੰਤਿਮ ਚਿਤਾਵਨੀ ਦਿੰਦੇ ਹੋਏ ਸਖ਼ਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਹਾਲ ਹੀ ’ਚ ਸਿਹਤ ਤੇ ਸਿੱਖਿਆ ਮੰਤਰਾਲੇ ਨੇ ਮਿਲ ਕੇ ਦਿਸ਼ਾ-ਨਿਰਦੇਸ਼ (ਐੱਸਓਪੀ) ਤਿਆਰ ਕੀਤੇ ਸਨ।

ਕੇਂਦਰੀ ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ’ਚ ਕੁਝ ਸੂਬਿਆਂ ’ਚ ਸਕੂਲ ਖੋਲ੍ਹੇ ਕਰੀਬ ਇਕ ਮਹੀਨਾ ਬੀਤ ਚੁੱਕਾ ਹੈ। ਇਨ੍ਹਾਂ ’ਚ ਪੰਜਾਬ ਸਭ ਤੋਂ ਉੱਪਰ ਹੈ ਕਿਉਂਕਿ ਇੱਥੇ ਸਭ ਤੋਂ ਪਹਿਲਾਂ ਸਕੂਲਾਂ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਬਿਹਾਰ ’ਚ ਬੀਤੀ 15 ਅਗਸਤ ਤੋਂ ਬਾਅਦ ਸਕੂਲ ਸ਼ੁਰੂ ਹੋਏ। ਇਸ ਦੌਰਾਨ ਮੱਧ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ ਆਦਿ ਸੂਬਿਆਂ ’ਚ ਵੀ ਬੱਚੇ ਸਕੂਲ ਜਾਣੇ ਲੱਗੇ ਹਨ। ਖਾਸ ਕਰ ਕੇ ਪੰਜਾਬ ਤੇ ਬਿਹਾਰ ਦੇ ਸਕੂਲਾਂ ’ਚ ਕੋਰੋਨਾ ਦੇ ਮਾਮਲੇ ਪਿਛਲੇ ਕੁਝ ਸਮੇਂ ਤੋਂ ਵੱਧ ਹਨ। ਦਰਅਸਲ ਕੋਰੋਨਾ ਦਾ ਅਸਰ ਵੱਡਿਆਂ ਵਾਂਗ ਬੱਚਿਆਂ ਨੂੰ ਵੀ ਹੁੰਦਾ ਹੈ। ਆਗਾਮੀ ਤੀਜੀ ਲਹਿਰ ਤੇ ਬੱਚਿਆਂ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ ਪਰ ਮਾਹਰਾਂ ਨੇ ਇਨ੍ਹਾਂ ਨੂੰ ਬੇਬੁਨਿਆਦ ਮੰਨਿਆ ਸੀ। ਇਨ੍ਹਾਂ ਦਾ ਕਹਿਣਾ ਹੈ ਕਿ ਮਾਸੂਮ ਬੱਚਿਆਂ ’ਚ ਕੋਰੋਨਾ ਦਾ ਖ਼ਤਰਾ ਘੱਟ ਹੈ ਕਿਉਂਕਿ ਇਨ੍ਹਾਂ ਦਾ immune system ਕਾਫੀ ਮਜਬੂਤ ਹੈ। ਇਸ ਲਈ ਸਕੂਲ ਖੋਲ੍ਹੇ ਜਾਣ ਦੀ ਸਲਾਹ ਦਿੱਤੀ ਗਈ। ਉੱਥੇ ਹੀ ਮੇਦਾਂਤਾ ਹਸਪਤਾਲ ਦੇ ਮੁਖੀ Dr. Naresh Trehan ਸਮੇਤ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਸ਼ੁਰੂ ਕਰਨ ਦੇ ਮਾਮਲੇ ’ਚ ਫਿਲਹਾਲ ਇੰਤਜ਼ਾਰ ਕਰਨਾ ਚਾਹੀਦੈ ਕਿਉਂਕਿ ਅਜੇ ਤਕ ਦੇਸ਼ ’ਚ ਬੱਚਿਆਂ ਦਾ ਕੋਵਿਡ-19 ਟੀਕਾਕਰਨ ਸ਼ੁਰੂ ਵੀ ਨਹੀਂ ਹੋਇਆ ਹੈ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor