Articles

ਸਭ ਨੂੰ ਰਲ ਮਿਲ ਸਮਝਾਓ ਤੰਬਾਕੂ ਨੂੰ ਹੱਥ ਨਾ ਲਾਓ !

ਤੰਬਾਕੂ ਇੱਕ ਨਸ਼ੀਲਾ ਪਦਾਰਥ ਹੈ ਜਿਸ ਨੂੰ ਬਹੁਤ ਸਾਰੇ ਲੋਕ ਛੋਟੀ ਉਮਰ ਵਿੱਚ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ। ਕਿਸ਼ੋਰ ਅਵਸਥਾ ਵਿੱਚ ਉਮਰ ਨਾਲੋਂ ਵੱਡਾ ਦਿਖਣ ਦੀ ਚਾਹਤ ਜਾਂ ਪ੍ਰਯੋਗ ਦੇ ਤੌਰ ਤੇ ਸਾਥੀਆਂ ਵਿੱਚ ਤੰਬਾਕੂ ਦੀ ਆਦਤ ਜਾਂ ਤਣਾਅਪੂਰਨ ਸਥਿਤੀ ਵਿੱਚ ਆਪਣੇ ਸਾਥੀਆਂ ਵਿੱਚ ਸਮਾਜਿਕ ਮਹੱਤਵ ਦੀ ਇੱਛਾ, ਤੰਬਾਕੂ ਦਾ ਸੇਵਨ ਸ਼ੁਰੂ ਕਰਨ ਨਾਲ ਜੁੜੇ ਕੁਝ ਕਾਰਨ ਹਨ। ਤੰਬਾਕੂ ਦਾ ਸੇਵਨ ਧੂੰਏ ਵਾਲਾ ਜਾਂ ਧੂੰਆਂ ਰਹਿਤ ਰੂਪ ਵਿੱਚ ਕੀਤਾ ਜਾਂਦਾ ਹੈ।
• ਧੂੰਆਂ ਰਹਿਤ ਤੰਬਾਕੂ ਦਾ ਸੇਵਨ ਚਬਾ ਕੇ ਚੂਸ ਕੇ ਜਾਂ ਮਸੂੜਿਆਂ ਵਿੱਚ ਲਾ ਕੇ ਕੀਤਾ ਜਾਂਦਾ ਹੈ। ਜਿਵੇਂ- ਗੁੱਟਕਾ,ਜਰਦਾ,ਮਾਵਾਂ,ਪਾਨ ਮਸਾਲਾ।
• ਸਿਗਰਟ ਬੀੜੀ, ਹੁੱਕਾ ਪਾਈਪ, ਸਿਗਾਰ ਆਦਿ ਸਿਗਰਟ ਨੋਸ਼ੀ ਦੀਆਂ ਵਿਭਿੰਨ ਵਿਧੀਆਂ ਹਨ ਇਨ੍ਹਾਂ ਵਿੱਚੋਂ ਬੀੜੀ ਦੀ ਵਰਤੋਂ ਸਿਗਰਟਨੋਸ਼ੀ ਦਾ ਸਭ ਤੋਂ ਵੱਧ ਪ੍ਰਚੱਲਤ ਰੂਪ ਹੈ।

ਤੰਬਾਕੂ ਦੇ ਦੁਸ਼ਪ੍ਰਭਾਵ

ਤੰਬਾਕੂ ਦੇ ਸੇਵਨ ਨਾਲ ਮੂੰਹ ਗੱਲਾਂ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ ਕਿਉਂਕਿ ਇਸ ਵਿੱਚ ਨਿਕੋਟੀਨ ਸਹਿਤ 4000 ਜ਼ਹਿਰੀਲੇ ਤੱਤ ਪਾਏ ਜਾਂਦੇ ਹਨ।ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬੀਪੀ, ਗੁਰਦੇ ਦੀ ਬੀਮਾਰੀ, ਸ਼ੂਗਰ ਆਦਿ ਇਸ ਦੇ ਕਾਰਨ ਹੋ ਸਕਦੇ ਹਨ। ਮਰਦਾਂ ਵਿੱਚ ਨਿਪੁੰਨਸੱਕਤਾ ਅਤੇ ਪ੍ਰਜਨਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ ।ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ।

ਤੰਬਾਕੂ ਬਾਰ ਹੈਰਾਨੀਜਨਕ ਤੱਥ

• ਭਾਰਤ ਵਿੱਚ ਕਰੀਬ 35 ਫੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ,ਜਿਨ੍ਹਾਂ ਵਿੱਚੋਂ ਨੂੰ 9 ਫਸੀਦੀ ਬੀੜੀ ਸਿਗਰਟ ਪੀਂਦੇ ਹਨ,21 ਫਸੀਦੀ ਖਾਣ ਵਾਲਾ ਤੰਬਾਕੂ ਵਰਤਦੇ ਹਨ ਅਤੇ 5 ਫ਼ੀਸਦੀ ਲੋਕ ਬੀੜੀ ਸਿਗਰਟ ਪੀਣ ਦੇ ਨਾਲ ਨਾਲ ਖਾਣ ਵਾਲਾ ਤੰਬਾਕੂ ਵੀ ਵਰਤਦੇ ਹਨ।
• ਭਾਰਤ ਵਿੱਚ ਤੰਬਾਕੂ ਦੀ ਵਰਤੋਂ ਕਰਨ ਦੀ ਔਸਤ ਉਮਰ 17 ਸਾਲ 8ਮਹੀਨੇ ਹੈ ਜਦਕਿ ਇੱਕ ਬੱਚਾ ਬਾਲਗ ਵੀ ਨਹੀਂ ਹੋਇਆ ਹੁੰਦਾ।
• ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਵਰਤੋਂ ਕਰਨ ਵਾਲਾ ਦੇਸ਼ ਹੈ।
• ਹਰ ਸਾਲ 10 ਲੱਖ ਭਾਰਤੀ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ।
• ਕਰੀਬ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ।
ਭਾਰਤ ਦਾ ਤੰਬਾਕੂ ਸੈਂਸੇਸ਼ਨ ਪ੍ਰੋਗਰਾਮ
ਭਾਰਤ ਵਿੱਚ ਸਾਲ 2003 ਵਿੱਚ ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ ਕੋਟਪਾ ਪਾਸ ਕੀਤਾ ਗਿਆ,ਜਿਸ ਦੇ ਅਧੀਨ:
• ਸਰਵਜਨਕ ਸਥਾਨਾਂ ਜਿਵੇਂ ਹਸਪਤਾਲ, ਟਰਾਂਸਪੋਰਟ ਬੱਸ, ਰੇਲ ਗੱਡੀ, ਟੈਕਸੀ, ਸਕੂਲ, ਕਾਲਜ, ਪਾਰਕ ਆਦਿ ਥਾਵਾਂ ਉੱਤੇ ਸਿਗਰਟ ਬੀੜੀ ਪੀਣਾ ਕਾਨੂੰਨੀ ਤੌਰ ਤੇ ਮਨ੍ਹਾ ਕਰ ਦਿੱਤਾ ਗਿਆ ਹੈ। ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਜੁਰਮਾਨਾ ਹੋਵੇਗਾ।
• 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਦੀਆਂ ਚੀਜ਼ਾਂ ਨਹੀਂ ਵੇਚੀਆਂ ਜਾ ਸਕਦੀਆਂ। ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਦਾ ਚਲਾਨ ਕੱਟਿਆ ਜਾਵੇਗਾ।
• ਕਿਸੇ ਵੀ ਸਿੱਖਿਆ ਸੰਸਥਾ ਸਕੂਲ ਕਾਲਜ ਤੋਂ ਮੀਟਰ ਦੇ ਅੰਦਰ ਅੰਦਰ ਸਿਗਰਟ ਅਤੇ ਹੋਰ ਤੰਬਾਕੂ ਵਾਲੀਆਂ ਚੀਜ਼ਾਂ ਨਹੀਂ ਵੇਚੀਆਂ ਜਾ ਸਕਦੀਆਂ।
• ਹੁੱਕਾ ਬਾਰ ਲਈ 50000 ਜੁਰਮਾਨਾ ਅਤੇ 3 ਸਾਲ ਦੀ ਸਜ਼ਾ
• ਇ-ਸਿਗਰੇਟ ਲਈ 50000 ਜੁਰਮਾਨਾ ਅਤੇ 6 ਸਾਲ ਦੀ ਜੇਲ
ਸ਼ਰਾਬ ਬੁਰੀ ਹੈ, ਭੰਗ ਇੱਕ ਪੀੜ੍ਹੀ ਨੂੰ ਤਬਾਹ ਕਰਦੀ ਹੈ ਪਰ ਤੰਬਾਕੂ ਸਾਰੀਆਂ ਪੀੜੀਆਂ ਨੂੰ ਤਬਾਹ ਕਰ ਦਿੰਦਾ ਹੈ। ਸਭ ਨੂੰ ਰਲ ਮਿਲ ਸਮਝਾਓ ਤੰਬਾਕੂ ਨੂੰ ਹੱਥ ਨਾ ਲਾਓ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin