Breaking News India International News

ਸਮੂਹਿਕ ਸਮਾਰੋਹਾਂ ਲਈ ਪੂਰਨ ਟੀਕਾਕਰਨ ਦੀ ਸ਼ਰਤ ਜ਼ਰੂਰੀ, ਸਰਕਾਰ ਨੇ ਕਿਹਾ

ਨਵੀਂ ਦਿੱਲੀ – ਕੋਰੋਨਾ ਕਾਲ ‘ਚ ਸਮੂਹਿਕ ਸਮਾਰੋਹਾਂ ‘ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਪਰ ਜੇਕਰ ਇਸ ‘ਚ ਹਿੱਸਾ ਲੈਣਾ ਜ਼ਰੂਰੀ ਹੋਵੇ ਤਾਂ ਇਸ ਦੇ ਲਈ ਪੂਰਨ ਟੀਕਾਕਰਨ ਇਕ ਜ਼ਰੂਰੀ ਸ਼ਰਤ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਸਹਾਲਗੀ ਸੀਜ਼ਨ ਨੂੰ ਧਿਆਨ ‘ਚ ਰੱਖਦੇ ਹੋਏ ਵੀਰਵਾਰ ਨੂੰ ਲੋਕਾਂ ਨੂੰ ਜਾਗਰੂਕਤਾ ਲਿਆਉਣ ਤੇ ਕੋਵਿਡ ਪ੍ਰਰੋਟੋਕਾਲ ਦਾ ਪਾਲਣ ਕਰਨ ਦੀ ਬੇਨਤੀ ਕੀਤੀ ਹੈ।ਇਕ ਪ੍ਰੈੱਸ ਕਾਨਫਰੰਸ ‘ਚ ਸਰਕਾਰ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਹਾਲੇ ਖ਼ਤਮ ਨਹੀਂ ਹੋਈ ਹੈ। ਬੇਸ਼ੱਕ ਹੀ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ‘ਚ ਸਮੁੱਚੇ ਤੌਰ ‘ਤੇ ਗਿਰਾਵਟ ਦਾ ਰੁਖ਼ ਦਿਸ ਰਿਹਾ ਹੋਵੇ ਪਰ ਹਾਲਾਤ ਬਹੁਤੇ ਬਿਹਤਰ ਨਹੀਂ ਹਨ।

ਅਜਿਹੀ ਸਥਿਤੀ ‘ਚ ਲੋਕਾਂ ਨੂੰ ਘਰ ‘ਚ ਤਿਉਹਾਰ ਮਨਾਉਣਾ ਚਾਹੀਦਾ ਹੈ ਤੇ ਕੋਵਿਡ ਪ੍ਰਰੋਟੋਕਾਲ ਦਾ ਪਾਲਣ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਟੀਕਾਕਰਨ ਵੀ ਅਪਣਾਉਣਾ ਚਾਹੀਦਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਦੇ 39 ਜ਼ਿਲਿ੍ਹਆਂ ਨੇ 31 ਅਗਸਤ ਨੂੰ ਸਮਾਪਤ ਹਫ਼ਤੇ ‘ਚ 10 ਫ਼ੀਸਦੀ ਤੋਂ ਵੱਧ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ਦਰਜ ਕੀਤੀ। ਜਦਕਿ 38 ਜ਼ਿਲਿ੍ਹਆਂ ‘ਚ ਇਹ 5 ਤੋਂ 10 ਫ਼ੀਸਦੀ ਦੇ ਵਿਚਕਾਰ ਸੀ।ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੀ 16 ਫ਼ੀਸਦੀ ਬਾਲਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਮਿਲ ਗਈਆਂ ਹਨ। ਉੱਥੇ 54 ਫ਼ੀਸਦੀ ਨੂੰ ਘੱਟੋ ਘੱਟ ਇਕ ਡੋਜ਼ ਮਿਲ ਗਈ ਹੈ। ਸਰਕਾਰ ਨੇ ਕਿਹਾ, ਸਿੱਕਮ, ਦਾਦਰਾ ਤੇ ਨਗਰ ਹਵੇਲੀ ਤੇ ਹਿਮਾਚਲ ਪ੍ਰਦੇਸ਼ ‘ਚ ਸਾਰੀ ਬਾਲਗ ਆਬਾਦੀ ਨੂੰ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਮਿਲੀ ਹੈ।

ਕਰੀਬ ਦੋ ਮਹੀਨੇ ਦੇ ਵਖਵੇ ਤੋਂ ਬਾਅਦ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 47,092 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 3,28,57,937 ਹੋ ਗਈ ਹੈ। ਪਿਛਲੇ ਵਾਰ 63 ਦਿਨ ਪਹਿਲਾਂ ਪਹਿਲੀ ਜੁਲਾਈ ਨੂੰ 48,786 ਮਾਮਲੇ ਸਾਹਮਣੇ ਆਏ ਸਨ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 3,89,583 ਹੋ ਗਈ ਹੈ। ਨਵੇਂ ਮਾਮਲਿਆਂ ‘ਚ 32,097 ਕੇਸ ਇਕੱਲੇ ਕੇਰਲ ਦੇ ਹਨ। ਕੇਰਲ ‘ਚ ਹੁਣ ਤਕ 41 ਲੱਖ ਤੋਂ ਵੱਧ ਲੋਕ ਇਨਫੈਕਟਿਡ ਹੋ ਚੁੱਕੇ ਹਨ। ਕੇਰਲ ‘ਚ ਕੋਰੋਨਾ ਦੇ ਹਾਲਾਤ ਫਿਲਹਾਲ ਕਾਬੂ ਹੁੰਦੇ ਨਜ਼ਰ ਨਹੀਂ ਆ ਰਹੇ ਹਨ।

ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਵੱਲੋਂ ਹੁਣ ਤਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 64.65 ਕਰੋੜ ਤੋਂ ਵੱਧ ਟੀਕੇ ਦੀਆਂ ਡੋਜ਼ ਮੁਫ਼ਤ ਤੇ ਸਿੱਧੇ ਸੂਬਾ ਖ਼ਰੀਦ ਸ਼੍ਰੇਣੀ ਤਹਿਤ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਸੂਬਿਆਂ ਕੋਲ 4,78,94,030 ਅਣਵਰਤੀਆਂ ਡੋਜ਼ ਉਪਲਬਧ ਹਨ। ਮੰਤਰਾਲੇ ਦੇ ਬਿਆਨ ‘ਚ ਕਿਹਾ ਗਿਆ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੈਕਸੀਨ ਉਪਲਬਧਤਾ ਵਧਾਈ ਗਈ ਹੈ ਤਾਂਕਿ ਉਹ ਟੀਕਾਕਰਨ ਮੁਹਿੰਮ ਤੇਜ਼ ਕਰ ਸਕਣ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor