Punjab

ਸਿੱਧੂ ਦੇ ਮਾਪਿਆਂ ਨੇ ਕੀਤਾ ਵੱਡਾ ਐਲਾਨ, ਕਿਹਾ – ਇਨਸਾਫ਼ ਨਾ ਮਿਲਿਆ ਤਾਂ ਠੀਕ ਨਹੀਂ… ਹਰ ਪਿੰਡ ‘ਚ ਕਰਾਂਗੇ ਕੈਡਲ ਮਾਰਚ

ਮਾਨਸਾ – ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਹਰ ਐਤਵਾਰ ਦੁੱਖ ਸਾਂਝਾ ਕਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿਚ ਪਹੁੰਚ ਰਹੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਸ ਦਾ ਪੁੱਤ ਭਗਤ ਪੁੱਤਰ ਸੀ ਤੇ ਉਸ ਦਾ ਕਾਇਰ ਲੋਕਾਂ ਨੇ ਇਕੱਠੇ ਹੋ ਕੇ ਕਤਲ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਲੋਕ ਉਸਨੂੰ ਸ਼ੇਰਨੀ ਮਾਂ ਕਹਿੰਦੇ ਹਨ, ਪਰ ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸ਼ੇਰਨੀ ਮਾਂ ਬਣੀ ਹੋਈ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਲੁੱਟਣ ਵਾਲੇ ਵੀ ਬਹੁਤ ਲੋਕ ਸਨ ਤੇ ਕਈ ਵਿਦੇਸ਼ਾਂ ਦੇ ਵਿਚ ਬੈਠੇ ਹਨ ਤੇ ਉਨ੍ਹਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਸਿੱਧੂ ਦੀ ਮਾਤਾ ਚਰਨ ਕੌਰ ਨੇ ਇਹ ਵੀ ਕਿਹਾ ਕਿ ਅਗਲੇ ਐਤਵਾਰ ਤਕ ਉਹ ਸਰਕਾਰ ਵੱਲ ਦੇਖਣਗੇ। ਜੇਕਰ ਸਿੱਧੂ ਨੂੰ ਇਨਸਾਫ਼ ਮਿਲ ਗਿਆ ਤਾਂ ਠੀਕ ਐ ਨਹੀਂ ਤਾਂ ਹਰ ਪਿੰਡ ਵਿਚ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਕੈਂਡਲ ਮਾਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਨਾਲ ਲੋਕ ਜੁੜੇ ਹੋਏ ਹਨ ਤੇ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਲਈ ਸਾਡਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਢਿੱਲੇ ਪੈ ਗਏ ਤਾਂ ਸਰਕਾਰ ਵੀ ਅਵੇਸਲੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਹੁਣ ਬੇਸ਼ੱਕ ਸਾਨੂੰ ਦੋਨਾਂ ਨੂੰ ਕਿਉਂ ਨਾ ਬੈਠਣਾ ਪਵੇ, ਪਰ ਜਦੋਂ ਤਕ ਪੁੱਤਰ ਨੂੰ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰੱਖਾਂਗੇ।

Related posts

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

editor

ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ‘ਆਪ’ ਨੂੰ ਮਿਲਿਆ ਹੁਲਾਰਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਥਾਪਰ ‘ਆਪ’ ‘ਚ ਸ਼ਾਮਲ

editor