Poetry Geet Gazal

ਸੁਰਜੀਤ ਸਿੰਘ ਫਲੋਰਾ

 

 

 

 

 

ਗਜ਼ਲ਼

ਛੱਡ ਗਏ ਨੇ ਯਾਰ ਸਾਰੇ ਦੋਸਤੋ|

ਟੁਟ ਗਏ ਨੇ ਸਭ ਹੀ ਸਹਾਰੇ ਦੋਸਤੋ |

ਮਰ ਰਿਹੈ ਭੁੱਖ ਨਾਲ ਲਾਲੋ ਮਿਹਨਤੀ ,

ਲੁਟ ਰਿਹਾ ਭਾਗੋ ਨਜ਼ਾਰੇ ਦੋਸਤੋ|

ਖਾ ਰਹੇ ਹੋ ਸੁੰਹ ਫਿਰ ਕਲ੍ਹ ਆਂਉਣ ਦੀ ,

ਲਾ ਰਹੇ ਹੋ ਫੇਰ ਲਾਰੇ ਦੋਸਤੋ|

ਢਾਰਿਆਂ ਵਿੱਚ ਦਮ ਸੁਖਾਲਾਂ ਮੈਂ ਲਵਾਂ,

ਧਮ ਮਿਰਾ ਘੁੱਟਨ ਚੁਬਾਰੇ ਦੋਸਤੋ|

ਹਾਲ ਪੁੱਛਦੇ ਹੋ ਕੀ ਹੁਣ ਸੁਰਜੀਤ ਦਾ,

ਕਟ ਰਿਹੈ ਦਿਨ ਗ਼ਮ ਸਹਾਰੇ ਦੋਸਤੋ |

———————00000———————

ਆਪਣੇ ਪਰਾਏ

ਜਦ ਤੋਂ ਤੈਨੂੰ ਆਪਣੀ ਜਿੰæਦਗੀ ਦਾ ਹਮਰਾਜ਼ ਬਣਾਇਆ ਸੀ।

ਖੁਦ ਨੂੰ ਪਰਾਇਆਂ ਆਪਣੇ ਹੀ ਪਰ ਪਾਇਆ ਸੀ ।।

ਚਿਹਰੇ ਦੀ ਮੁਸ਼ਕਾਨ ,ਤੇ ਆਪਣੇ ਦਿਲ ਦੇ ਚਾਵਾਂ ਦਾ ,

ਬੁਜ਼ਦਿਲ ਬਣ ਆਪਣੇ ਹੀ ਸੀਂਨੇ ਦਫ਼ਨਾਇਆ ਸੀ ।

ਹੰਝੂ ਅੱਖਾਂ ਦੇ, ਤੇਰੇ ਕਾਤਿਲ ਵਾਰਾਂ ਨੇ ਸੁਕਾ ਨੇ ਦਿੱਤੇ ਹੁਣ

ਬੇਰਹਿਮ,ਜਾਲਿਮ ਤੈਨੂੰ ਆਪਣੀ ਜਿੰਦਗੀ ‘ਚ ਪਾਇਆ ਸੀ ।

ਭਟਕਦਾ ਰਿਹਾ ਹਾਂ ਕਾਲੀ ਹਨੇਰੀ’ਚ, ਭਾਲ ਹੈ ਰੋਸ਼ਨੀ ਦੀ ,

ਤੇਰੇ ਦਿੱਤੇ ਗ਼ਮ ਤੇ ਪੀੜਾਂ ਦਾ ਤਨ ਤੇ ਜ਼ਾਲ ਵਿਛਾਇਆ ਸੀ।

ਦੋਸਤਾਂ ਦੀ ਦੁਸ਼ਮਣੀ ਦੇ ਦਗੇ ਤੋਂ ਡਰਦਾ ਸਾਂ ਮੈਂ ਕਦੇ “ਫਲੋਰਾ”

ਹੁਣ ਤਾਂ ਘਰ ਹੀ ਬਣ ਗਿਆ ਖੌਫ਼ਨਾਕ ਮੌਂਤ ਦਾ ਸਾਇਆ ਸੀ।

———————00000———————

ਗਰੀਬ ਦੀ ਫਰਿਆਦ

ਜਦ ਧੀ ਜਵਾਨ ਹੋ ਜਾਂਦੀ ਹੈ

ਤਾਂ ਫਿਰ ਗਰੀਬ ਵਿਚਾਰਾ

ਅੰਦਰੋਂ -ਅੰਦਰੀ ਹੀ

ਗਮ ਸਮੇਟੀ ਜਾਂਦਾ ਰਹਿੰਦਾ ਹੈ

ਲੁਕ -ਲੁਕ ਹੰਝੂ ਵਹਾਂਦਾ ਰਹਿੰਦਾ ਹੈ

ਦਿੱਲ ਵਿਚ ਇਹ ਆਸ ਕਰਕੇ

ਇੱਕ ਲੰਮਾ ਹੌਕ ਭਰਕੇ

ਸੋਚਦਾ ਹੈ ਕਿ ਮੈਂ ਦਾਜ ਕਿਥੋਂ ਦੇਵਾਂਗਾ ?

ਇਹੋ ਸੋਚ ਨਾਲ ਉਹਦਾ ਚਿਹਰਾ

ਫੁੱæਲ ਵਾਂਗ ਮੁਰਝਾ ਜਾਂਦਾ ਹੈ ,

ਇਹ ਦਾਜ ਦੇ ਲਾਲਚੀ ਲੋਕ !

ਮਾਸ ਖਾਣਿਆਂ ਗਿਰਝਾਂ ਵਾਂਗ

ਝਾਕਦੇ ਨੇ ਗਰੀਬ ਦੇ ਹੱਥਾਂ ਵੱਲ

ਕਿ ਕਿੰਨਾਂ ਕੁ ਦਾਜ ਦੇਵਦੇ ਨੇ,

ਬਹੁਤ ਜ਼ਿਆਦਾ ! ਘਰ ਭਰ ਦੇਣਗੇ !!

ਨਹੀਂ ਬਹੁਤ ਘੱਟ !!

ਉਹ ਮੇਰੇ ਰੱਬਾ ! ਇਹਨਾਂ ਲਾਲਚੀ ਲੋਕਾਂ ਨੂੰ

ਆ  ਜਾਏ ਕਿਸੇ ਦੀ ਆਈ

ਜਿਹੜੇ ਵਿਚਾਰੇ ਗਰੀਬ ਦੀ ਜਿੰæਦਗੀ ਨੂੰ

ਹੰਝੂਆਂ ਭਰੀ ਅੱਗ’ਚ ਸੜਨ ਲਈ

ਮਜ਼ਬੂਰ ਕਰਦੇ ਨੇ ,

ਨਾ ਤੇਰੇ ਭਾਣੇ ਤੋਂ ਡਰਦੇ ਨੇ

ਫਿਰ ਉਸ ਦੀ ਇਹ ਹਾਲਤ ਦੇਖ ਕੇ

ਹੱਸਦੇ ਨੇ ਤਾੜੀਆਂ ਮਾਰ ਮਾਰ ਕੇ |

ਪਰ ਗਰੀਬ ਵਿਚਾਰਾਂ ਤਾਂ

ਇਕ ਡੰਗ ਦੀ ਰੋਟੀ ਤੋਂ ਵੀ ਮਜ਼ਬੂਰ ਹੁੰਦਾ ਹੈ |

‘ਤੇ ਉਹ ਆਪਣੀ ਜਵਾਨ ਧੀ ਨੂੰ

ਕਿਥੋਂ ਦੇਵੇਗਾ ਦਾਜ ?

ਕਿਵੇਂ ਦੇਵੇਗਾ ਦਾਜ ?

ਹਾੜਾ ਉਹ ਲੋਕੋਂ !

ਉਹ ਲੋਕੋਂ ,

ਨਾ ਮੰਗੋ ਇਹ ਦਾਜ,

ਭੁਲ ਜਾਵੋਂ ਇਹ ਰਿਵਾਜ਼|

ਖ਼ਤਮ ਕਰ ਦਿਉ ਇਸ ਕੋਹੜ ਨੂੰ

ਆਪ ਜੀਉ ਤੇ ਗਰੀਬ ਨੂੰ ਵੀ ਜੀਣ ਦਿਉ|

———————00000———————

ਵੱਸ ਇਕ ਕਿਸਾਨ ਹਾਂ

ਵੱਸ ਇਕ ਕਿਸਾਨ ਹਾਂ,

ਸਾਦਾ ਅਤੇ ਸਰਲ
ਧਰਤੀ ਦਾ ਇੱਕ ਕਾਮਾ ਹਾਂ।

ਧੰਨ-ਦੌਲਤ ਬਾਰੇ ਨਹੀਂ ਪਤਾ
ਪਰ ਇਸ ਦੀ ਬਜਾਏ,
ਅਨੰਦ ਅਤੇ ਦੁਖ ਦਾ ਪਤਾ ਹੈ।

ਚੰਗੇ ਅਤੇ ਬੁਰੇ ਦਾ ਪਤਾ ਹੈ।
ਖੁਸ਼ੀ ਅਤੇ ਉਦਾਸੀ ਵਾਰੇ ਪਤਾ ਹੈ।
ਭਾਵਨਾਵਾਂ ਵਾਲਾ ਕਿਸਾਨ ਹਾਂ।

ਇਕ ਉਹ ਕਿਸਾਨ

ਜੋ ਇਸ ਧਰਤੀ ਨੂੰ ਪਿਆਰ ਕਰਦਾ ਹੈ,
ਅਤੇ ਇਸ ਮਿੱਟੀ ਦੀ ਖੁਸ਼ਬੋ ਅਤੇ ਸੁੰਦਰਤਾæ
ਬਸੰਤ ਦੇ ਤਾਜ਼ਾ ਵਹਾਅ ਨੂੰ ਮਹਿਸੂਸ ਕਰਨ ਵਾਲਾ
ਅਤੇ ਪਤਝੜ ਦੀ ਸੁਨਹਿਰੀ ਚਮਕ ਵਰਗਾ।

ਇਕ ਉਹ ਕਿਸਾਨ ਹਾਂ

ਜੋ ਆਪਣੇ ਖ਼ੇਤਾਂ ਨੂੰ ਪਿਆਰ ਕਰਦਾ ਹੈ
ਅਤੇ ਜਿਹੜੀ ਜ਼ਿੰਦਗੀ ਮੈਂ ਜੀਉਂਦੀ ਹਾਂ।

ਆਪਣੇ ਬੱਚਿਆਂ ਦਾ ਪੇਟ ਪਾਲਦਾ ਹੈ

ਇਸ ਦੇ ਨਾਲ ਹੀ ਬਾਬੇ ਨਾਨਕ ਦੇ ਆਲਮ ਨੂੰ

ਮਿਹਨਤ ਮਜ਼ਦੂਰੀ ਕਰਕੇ ਪਾਲਦਾ ਹਾਂ,
ਵੱਸ ਇਕ ਆਦਮੀ ਹਾਂ ਜੋ ਰੱਬ ਦਾ ਬੰਦਾ ਹਾਂ।

ਗੁਰੂ ਨਾਨਕ ਦੇ ਦੇ ਮਾਰਗ ਤੇ ਚੱਲਦਿਆਂ

ਕਿਰਤ ਕਰਦਾ ਹਾਂ।

ਮੈਂ ਵੱਸ ਇਕ ਕਿਸਾਨ ਹਾਂ
ਸਾਦਾ ਅਤੇ ਸਰਲ।

ਖੋਖਲੀ ਸਰਕਾਰ ਕਲਿਆਣ ਦੀ ਘੰਟੀ ਵਜਾ ਕੇ
ਸਾਡੇ ਦੁੱਖ ਅਤੇ ਦਰਦ ਨਾਲ ਖੇੜਦੀ ਹੈ
ਆਪਣੇ ਫਾਇਦੇ ਲਈ ਦਹਿਸ਼ਤ ਫੈਲਾ ਕੇ

ਸਾਡੇ ਖੂਨ ਨਾਲ ਹੌæਲੀ ਖ਼ੇਡਦੀ ਹੈ

ਪੁਲਿਸ ਤੋਂ ਲਾਠੀ ਚਾਰਜ਼ ਕਰਵਾਉਂਦੀ ਹੈ
ਕਈ ਕਿਸਾਨ ਜਾਨਾਂ ਵਾਰ ਜਾਂਦੇ ਹਨ

ਪਰ ਝੁਕਦੇ ਨਹੀਂ ,

ਜਿਹਨਾਂ ਨੂੰ ਧਰਮੀ ਮਾਂ

ਆਪਣੀ ਗੋਦ ਵਿਚ ਲੈ ਕੇ

ਸਲਾਮਾਂ ਕਰਦੀਆਂ ਹੈ।

———————00000———————

ਮੈਂ ਇਕ ਸ਼ੀਸ਼ਾ ਹਾਂ

ਮੈਂ ਸੱਚ ਨੂੰ ਦਿਖਾਉਣ ਦਾ ਕੰਮ ਕਰਦਾ ਹਾਂ,
ਮੈਂ ਸਿਰਫ ਇਹ ਪ੍ਰਦਰਸ਼ਿਤ ਕਰਦਾ ਹਾਂ ,
ਤੁਸੀਂ … ਬਾਹਰੋਂ ,ਤੇ ਅੰਦਰੋਂ ਕੀ ਹੋ?
ਤੁਹਾਡੇ ਅੰਦਰ ਦੀ ਆਤਮਾ…ਕੀ ਹੈ?
ਜੋ ਇੰਨਸਾਨ ਸਦਾ ਬਾਹਰ ਭਾਲਦਾ ਰਹਿੰਦਾ ਹੈ
ਮੈਂ ਉਹ ਸੱਚ ਤੁਹਾਨੂੰ ਆਪਣੇ ਵਿਚ ਦਿਖਾ ਦਿੰਦਾ ਹਾਂ।
ਮੈਂ ਸਿਰਫ਼ ਇਕ ਸ਼ੀਸ਼ਾ ਹਾਂ,
ਜੋ ਤੁਹਾਡੀ ਕੰਧ ਤੇ ਲਟਕਿਆਂ ਰਹਿੰਦਾ ਹਾਂ,
ਜਿਸ ਵਿਚੋਂ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਵੇਖਦੇ ਹੋ,
ਵੇਖਣ ਤੇ …
ਮੈਂ ਝੂਠ ਨਹੀਂ ਬੋਲਦਾ
ਮੈਂ ਕੋਈ ਰਿਸ਼ਵਤ ਲੈ ਕੇ ਕੁਝ ਬਦਲ ਨਹੀਂ ਦਿੰਦਾ ,
ਮੈਂ ਚਾਪਲੂਸੀ ਨਹੀਂ ਕਰਦਾ,
ਨਾ ਕੁਝ ਘੱਟ , ਨਾ ਕੁਝ ਵੱਧ
ਮੈਂ ਦਿਖਾਉਂਦਾ ਹਾਂ,
ਨਾ ਮੈਂ ਕਿਸੇ ਅਮੀਰ -ਗਰੀਬ ਵਿਚ ਫ਼ਰਕ ਕਰਦਾ ਹੈ,
ਨਾ ਮੈਂ ਭਿਖ਼ਾਰੀ ਤੇ ਰਾਜੇ ਰੰਕ ਵਿਚ ਫਰਕ ਕਰਦਾ ਹਾਂ।
ਤੁਸੀਂ ਮੈਨੂੰ ਮਹਿੰਗੇ ਫ਼ਰੇਮ ਵਿਚ ਜੜਾਉ ਜਾਂ ਸਸਤੇ ਵਿਚ
ਮੈਂ ਸਿਰਫ ਉਸ ਇੱਕ ਦਾ ਪ੍ਰਤੀਬਿੰਬ ਦਿੰਦਾ ਹਾਂ
ਜੋ ਮੇਰੇ ਸਾਮ੍ਹਣੇ ਹੁੰਦਾ ਹੈ,
ਮੈਂ ਨਿਰਣਾ ਨਹੀਂ ਕਰਦਾ

ਨਾ ਕੋਈ ਮਾਪ ਡੰਡ
ਮੈਂ ਨਫ਼ਰਤ ਜਾਂ ਈਰਖ਼ਾ ਨਹੀਂ ਕਰਦਾ
ਮੈਂ ਆਲੋਚਨਾ ਜਾਂ ਸ਼ਿਕਾਇਤ ਨਹੀਂ ਕਰਦਾ

ਮੈਂ ਦੋਸ਼ ਜਾਂ ਸ਼ਰਮ ਨਹੀਂ ਕਰਦਾ
ਮੈਂ ਪ੍ਰਭਾਵਤ ਨਹੀਂ ਹੁੰਦਾ

ਮੈਂ ਬਦਸੂਰਤੀ ‘ਤੇ ਚੀਕਦਾ ਨਹੀਂ

ਮੈਂ ਸੁੰਦਰਤਾ ਨਾਲ ਖੁਸ਼ ਵੀ ਨਹੀਂ ਹੁੰਦਾ
ਮੈਨੂੰ ਗੁੱਸਾ ਨਹੀਂ ਆਉਂਦਾ

ਨਾ ਮੈਂ ਕਿਸੇ ਨਾਲ ਨਰਾਜ਼ ਹੁੰਦਾ ਹਾਂ,
ਜੋ ਮੈਂ ਆਪਣੇ ਸਾਹਮਣੇ ਵੇਖਦਾ ਹਾਂ

ਉਹ ਹੀ ਸਭ ਨੂੰ ਦਿਖਾਉਂਦਾ ਹਾਂ
ਕਿਉਂਕਿ ਮੈਂ ਇਕ ਸ਼ੀਸ਼ਾ ਹਾਂ

ਬਹੁਤ ਹੀ ਸ਼ਾਤ ਸੁਭਾਅ ਦਾ
ਮੇਰੇ ਫਰੇਮ ਨੂੰ ਪਾਲਿਸ਼ ਕਰ ਸਕਦੇ ਹੋ…
ਤੁਸੀਂ ਮੈਨੂੰ ਚਮਕਦਾਰ ਤੇ ਖੂਬਸੂਰਤ ਬਣਾ ਸਕਦੇ ਹੋ

ਪਰ ਫਿਰ ਵੀ ਮੈਂ ਸੱਚ ਦੀ ਮੂਰਤ ਬਣ ਕੇ
ਤੂਹਾਨੂੰ ਜੋ ਤੁਹਾਡੇ ਅੰਦਰ ਹੈ ਉਹ ਵੀ ਦਿਖਾਵਾਂਗਾ।
ਆਪਣੇ ਗੁਨਾਹਾ ਦਾ ਸੱਚ ਦੇਖ ਕੇ
ਭਾਵੇਂ ਮੈਨੂੰ ਤੋੜ ਦਿਉ,
ਮੇਰੇ ਟੁਕੜੇ ਟੁਕੜੇ ਕਰ ਦਿਉ…
ਪਰ ਹਰ ਮੇਰਾ ਟੁਟਿਆਂ ਹੋਇਆ ਟੁਕੜਾ
ਤੂਹਾਨੂੰ ਸੱਚ ਦੀ ਮੂਰਤ ਬਣ ਕੇ
ਸਚਾਈ ਦੀ ਮੂਰਤ ਹੀ ਦਿਖਾਵੇਗਾ।
ਕਿਉਂਕਿ ਮੈਂ ਇਕ ਸਿਰਫ਼ ਸ਼ੀਸਾ ਹਾਂ
ਤੇ ਸਿਰਫ਼ ਉਹ ਹੀ ਵਿਖਾਅ ਸਕਦਾ ਹਾਂ
ਜੋ ਮੇਰੇ ਸਾਹਮਣੇ ਹੋਵੇਗਾ।
ਇਹ ਹੀ ਮੇਰਾ ਸੱਚ ਹੈ।

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin