India

ਸੁਰੱਖਿਆ ਫ਼ੋਰਸਾਂ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਘੁਸਪੈਠੀਆ ਕੀਤਾ ਢੇਰ

ਸਾਂਬਾ –  ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਅੰਤਰਰਾਸ਼ਟਰੀ ਸਰਹੱਦ ’ਤੇ ਮਾਰੇ ਗਏ ਇਕ ਘੁਸਪੈਠੀਏ ਨੂੰ ਇਲਾਕੇ ਦੀ ਜਾਸੂਸੀ ਕਰਨ ਅਤੇ ਫ਼ੌਜੀਆਂ ਦੀ ਚੌਕਸੀ ਬਾਰੇ ਪਤਾ ਲਗਾਉਣ ਲਈ ਭੇਜਿਆ ਗਿਆ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੇ ਬੁੱਧਵਾਰ ਰਾਤ ਅੰਤਰਰਾਸ਼ਟਰੀ ਸਰਹੱਦ ’ਤੇ ਸਾਂਬਾ ਦੀ ਰੀਗਲ ਪੋਸਟ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਅਤੇ ਇਕ ਘੁਸਪੈਠੀਏ ਨੂੰ ਮਾਰ ਸੁੱਟਿਆ। ਹਾਦਸੇ ਵਾਲੀ ਜਗ੍ਹਾ ਤੋਂ ਘੁਸਪੈਠੀਏ ਦੀ ਲਾਸ਼ ਵੀਰਵਾਰ ਨੂੰ ਬਰਾਮਦ ਕੀਤੀ ਗਈ। ਇਕ ਮੋਹਰੀ ਚੌਕੀ ਦੇ ਦੌਰੇ ’ਤੇ ਪਹੁੰਚੇ ਬੀ.ਐੱਸ.ਐੱਫ. ਦੇ ਇੰਸਪੈਕਟਰ ਜਨਰਲ (ਆਈਜੀ) ਡੀਕੇ ਬੂਰਾ ਨੇ ਕਿਹਾ,’’ਬੁੱਧਵਾਰ ਰਾਤ ਕਰੀਬ 8.15 ਵਜੇ ਫ਼ੌਜੀਆਂ ਨੇ ਸਰਹੱਦ ਪਾਰ ਤੋਂ ਹੱਲਚੱਲ ਦੇਖੀ, ਜਿਸ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਗਈ। ਘੁਸਪੈਠੀਆ ਪਹਿਲੇ ਸਰਹੱਦ ਦੇ ਕਰੀਬ ਪਹੁੰਚਿਆ ਅਤੇ ਫਿਰ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਿਆ। ਫ਼ੌਜੀਆਂ ਨੇ ਉਸ ਨੂੰ ਲਲਕਾਰਿਆ, ਬਾਵਜੂਦ ਇਸ ਦੇ ਉਹ ਤੇਜ਼ੀ ਨਾਲ ਅੱਗੇ ਵਧਦਾ ਰਿਹਾ। 2 ਵਾਰ ਹੋਰ ਚੁਣੌਤੀ ਦਿੱਤੀ ਗਈ ਪਰ ਉਹ ਰੁਕਿਆ ਨਹੀਂ, ਜਿਸ ਤੋਂ ਬਾਅਦ ਜਵਾਨਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ।’’ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਾਲੀ ਜਗ੍ਹਾ ਕੋਲ ਬੰਨ੍ਹ ’ਚ ਇਕ ਖੋਖਲੀ ਜਗ੍ਹਾ ਹੈ ਅਤੇ ਇਕ ਗੇਟ ਵੀ ਹੈ, ਜੋ ਆਮ ਤੌਰ ’ਤੇ ਬੰਦ ਰਹਿੰਦਾ ਹੈ। ਘੁਸਪੈਠੀਏ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਅਜਿਹੀ ਸੰਭਾਵਨਾ ਹੈ ਕਿ ਸਰਹੱਦ ਪਾਰ ਤੋਂ ਹੋਰ ਵੀ ਕੁਝ ਲੋਕ ਉਸ ਦੇ ਪਿੱਛੇ ਆ ਰਹੇ ਸਨ ਪਰ ਉਹ ਫ਼ੌਜੀਆਂ ਨੂੰ ਦਿਖਾਈ ਨਹੀਂ ਦਿੱਤੇ।

Related posts

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

editor