Punjab

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਰਤ ਸਰਕਾਰ ਵਲੋ ਦਿੱਤੀ ਜੈਡ ਸੁਰਖਿਆ ਵਾਪਸ ਕਰਨ ਦਾ ਫੈਸਲਾ ਲਿਆ

ਅੰਮ੍ਰਿਤਸਰ – ਕੇਂਦਰ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜੈਡ ਸੁਰਖਿਆ ਦੇਣ ਦਾ ਫੈਸਲਾ ਲਿਆ ਹੈ।ਪੰਜਾਬ ਸਰਕਾਰ ਨੇ ਬੀਤੇ ਦਿਨੀ ਜਥੇਦਾਰ ਦੀ ਸੁਰਖਿਆ ਵਿਚ ਕਟੌਤੀ ਕਰ ਦਿੱਤੀ ਸੀ, ਜਿਸ ਤੋ ਬਾਅਦ ਅੱਜ ਸਾਰਾ ਦਿਨ ਮੀਡੀਆ ਤੇ ਇਹ ਚਰਚਾ ਰਹੀ ਕਿ ਕੇਂਦਰ ਸਰਕਾਰ ਨੇ ਜਥੇਦਾਰ ਨੂੰ ਜੈਡ ਸੁਰਖਿਆ ਦਿੱਤੀ ਹੈ। ਹਾਲਾਂ ਕਿ ਸਰਕਾਰੀ ਤੌਰ ਤੇ ਅਤੇ ਜਥੇਦਾਰ ਵਲੋ ਇਸ ਗਲ ਦੀ ਪੁਸ਼ਟੀ ਨਹੀ ਕੀਤੀ ਗਈ ਪਰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜੈਡ ਸੁਰਖਿਆ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ। ਭਾਰਤ ਸਰਕਾਰ ਵਲੋ ਖਤਰੇ ਨੂੰ ਧਿਆਨ ਵਿਚ ਰਖ ਕੇ ਧਾਰਮਿਕ ਮੁਖੀਆਂ ਨੂੰ ਢੁਕਵੀ ਸੁਰਖਿਆ ਪ੍ਰਦਾਨ ਕਰਨਾ ਸ਼ਲਾਘਾਯੋਗ ਹੈ। ਇਸ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਤੇ ਉਨਾਂ ਦਸਿਆ ਕਿ ਉਨਾਂ ਨੇ ਕੇਂਦਰ ਸਰਕਾਰ ਕੋਲੋ ਸੁਰਖਿਆ ਦੀ ਮੰਗ ਹੀ ਨਹੀ ਕੀਤੀ ਫਿਰ ਬਿਨਾ ਮੰਗੇ ਸੁਰਖਿਆ ਕਿਵੇ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨਾ ਅਗੇ ਕਿਹਾ ਕਿ ਮੇਰੇ ਨਾਲ ਕਿਸੇ ਨੇ ਸੰਪਰਕ ਨਹੀ ਕੀਤਾ। ਮੈਨੂੰ ਵੀ ਸਿਰਫ ਮੀਡੀਆ ਤੋ ਹੀ ਜਾਣਕਾਰੀ ਮਿਲ  ਰਹੀ ਹੈ।ਉਨਾਂ ਕਿਹਾ ਕਿ ਮੈ ਸਰਕਾਰੀ ਸੁਰਖਿਆ ਕਿਉ ਲਵਾਂਗਾ ਮੇਰੀ ਸੁਰਖਿਆ ਲਈ ਪੰਥ ਦੇ ਨੌਜਵਾਨ ਹੀ ਕਾਫੀ ਹਨ। ਪਤਾ ਲਗਾ ਹੈ ਕਿ ਜਥੇਦਾਰ ਅੱਜ ਸਵੇਰੇ ਦਮਦਮਾ ਸਾਹਿਬ ਤੋ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਵਿਚ ਇਕ ਸਮਾਂਗਮ ਵਿਚ ਭਾਗ ਲੈਣ ਲਈ ਬਗੈਰ ਸਰਕਾਰੀ ਸੁਰਖਿਆ ਤੋ ਬੇਗੋਵਾਲ ਪੁੱਜੇ ਸਨ ਉਨਾਂ ਦੇ ਨਾਲ ਸ਼ੋ੍ਰਮਣੀ ਕਮੇਟੀ ਵਲੋ ਦਿੱਤੇ ਅਸਲਾਧਾਰੀ ਨੌਜਵਾਨ ਹੀ ਸਨ।ਜ਼ਿਕਰਯੋਗ ਹੈ  ਕੇਂਦਰ ਸਰਕਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ੈੱਡ ਸੁਰੱਖਿਆ ਦੇਣ  ਸਬੰਧੀ ਫੈਸਲਾ ਉਨ੍ਹਾਂ ਨੂੰ ਖਤਰੇ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਗਿਆ ਹੈ।  ਸੀਆਰਪੀਐੱਫ ਦੇ ਕਮਾਂਡੋ ਉਨ੍ਹਾਂ ਦੀ ਸੁਰੱਖਿਆ ਦਾ ਕੰਮ ਦੇਖਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਨ੍ਹਾਂ 424 ਵੀਆਈਪੀਜ਼ ’ਚ ਸ਼ਾਮਲ ਸਨ ਜਿਨ੍ਹਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਘਟਾਈ ਸੀ। ਹਾਲਾਂਕਿ ਉਨ੍ਹਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।ਜ਼ੈੱਡ ਸੁਰੱਖਿਆ ਦੇ ਤਹਿਤ ਕਰੀਬ 16 ਤੋਂ 20 ਕਮਾਂਡੋ ਵੱਖ ਵੱਖ ਸ਼ਿਫਟਾਂ ’ਚ 24 ਘੰਟੇ ਤਾਇਨਾਤ ਰਹਿੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਇਕ ਪਾਇਲਟ ਤੇ ਇਕ ਐਸਕਾਰਟ ਗੱਡੀ ਵੀ ਸੁਰੱਖਿਆ ਲਈ ਦਿੱਤੀ ਜਾਵੇਗੀ। ਹੁਣ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇਗੀ।
ਉਧਰ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ   ਦੱਸਿਆ  ਭਾਰਤ ਸਰਕਾਰ ਵਲੋ ਦਿੱਤੀ ਜੈਡ ਸੁਰਖਿਆ ਵਾਪਸ ਕਰਨ ਦਾ ਫੈਸਲਾ ਲਿਆ ਹੈ। ਜਥੇਦਾਰ ਨੇ ਦੇਰ ਸ਼ਾਮ ਨੂੰ ਜਾਰੀ ਇਕ ਵੀਡੀਓ ਵਿਚ ਭਾਰਤ ਸਰਕਾਰ ਦਾ ਧਨਵਾਦ ਕਰਦਿਆਂ ਕਿਹਾ ਕਿ ਮੈਨੂੰ ਇਹ ਮੀਡੀਆ ਰਾਹੀ ਜਾਣਕਾਰੀ ਮਿਲੀ ਹੈ ਕਿ ਮੈਨੂੰ ਜੈਡ ਸੁਰਖਿਆ ਦਿੱਤੀ ਜਾ ਰਹੀ ਹੈ। ਸਰਕਾਰ ਕੋਲ ਮੇਰੀ ਸੁਰਖਿਆ ਨੂੰ ਲੈ ਕੇ ਕੀ ਜਾਣਥਾਰੀ ਹੈ ਮੈ ਨਹੀ ਜਾਣਣਾ। ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਵਜੋ ਜੋ ਮਾਣ ਤਾਣ ਦਿੱਤਾ ਹੈ ਮੈ ਇਸ ਲਈ ਸਰਕਾਰ ਦਾ ਧਨਵਾਦੀ ਹਾਂ।  ਮੇਰਾ ਕਾਰਜਖੇਤਰ ਦੇਸ਼ ਵਿਦੇਸ਼ ਵਿਚ ਗੁਰਮਤਿ ਦਾ ਪ੍ਰਚਾਰ ਕਰਨਾ ਹੈ।ਸਿੱਖ ਸਿਧਾਂਤ , ਸਿੱਖ ਧਰਮ ਤੇ ਸਿੱਖ ਮਰਿਯਾਦਾ ਦਾ ਪ੍ਰਚਾਰ ਕਰਨਾ ਮੇਰਾ ਫਰਜ ਹੈ।ਜੈਡ ਸੁਰਖਿਆ ਨਾਲ ਸੰਗਤਾਂ ਤੇ ਮੇਰੇ ਵਿਚਕਾਰ ਦੂਰੀ ਪੈਦਾ ਹੋਵੇਗੀ।ਮੈ ਭਾਰਤ ਸਰਕਾਰ ਦੀਆਂ ਭਾਵਨਾਵਾਂ ਦਾ ਖਿਆਲ ਰਖਦਾ ਹਾਂ ਕਿ ਉਨਾਂ ਮੇਰਾ ਫਿਕਰ ਕੀਤਾ। ਇਸ ਸੁਰਖਿਆ ਨਾਲ ਮੇਰੇ ਪ੍ਰਚਾਰ ਦੇ ਖੇਤਰ ਵਿਚ ਦਿਕਤਾਂ ਆ ਸਕਦੀਆਂ ਹਨ।ਸੰਗਤ ਮੈਨੂੰ ਪਿਆਰ ਕਰਦੀ ਹੈ ਤੇ ਮੈ ਵੀ ਸੰਗਤਾਂ ਨੂੰ ਪਿਅਰ ਕਰਦਾ ਹਾਂ।

Related posts

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ

editor