India

ਸੱਤ ਮਹੀਨਿਆਂ ‘ਚ ਸਰਗਰਮ ਮਾਮਲੇ ਸਭ ਤੋਂ ਘੱਟ 2.46 ਲੱਖ

ਨਵੀਂ ਦਿੱਲੀ – ਦੇਸ਼ ‘ਚ ਕਰੀਬ ਸੱਤ ਮਹੀਨਿਆਂ ‘ਚ ਪਹਿਲੀ ਵਾਰ ਸਰਗਰਮ ਮਾਮਲੇ ਸਭ ਤੋਂ ਘੱਟ 2,46,687 ਪੱਧਰ ‘ਤੇ ਆ ਗਏ ਹਨ, ਜਿਹੜੇ ਕੁੱਲ ਮਾਮਲਿਆਂ ਦਾ 0.73 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਸਰਗਰਮ ਮਾਮਲਿਆਂ ‘ਚ ਛੇ ਹਜ਼ਾਰ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਇਕੱਲੇ ਕੇਰਲ ‘ਚ ਅੱਧੇ ਤੋਂ ਜ਼ਿਆਦਾ 1,25,030 ਸਰਗਰਮ ਮਾਮਲੇ ਹਨ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਮਹਾਰਾਸ਼ਟਰ ਹੈ ਜਿੱਥੇ ਸਰਗਰਮ ਮਾਮਲਿਆਂ ਦੀ ਗਿਣਤੀ 36,744 ਹੈ। ਤਾਮਿਲਨਾਡੂ ‘ਚ 16,749 ਐਕਟਿਵ ਕੇਸ ਹਨ। ਇਨ੍ਹਾਂ ਤਿੰਨਾਂ ਸੂਬਿਆਂ ਨੂੰ ਛੱਡ ਕੇ ਬਾਕੀ ਸੂਬਿਆਂ ਵਿਚ ਸਰਗਰਮ ਮਾਮਲੇ ਬਹੁਤ ਘੱਟ ਰਹਿ ਗਏ ਹਨ।

ਮੰਤਰਾਲੇ ਮੁਤਾਬਕ, ਲਗਾਤਾਰ ਦੂਜੇ ਦਿਨ ਬੁੱਧਵਾਰ ਨੂੰ 20 ਹਜ਼ਾਰ ਤੋਂ ਘੱਟ (18,833) ਨਵੇਂ ਮਾਮਲੇ ਪਾਏ ਗਏ ਹਨ ਅਤੇ 278 ਲੋਕਾਂ ਦੀ ਜਾਨ ਗਈ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੌਤ ਦਰ ਸਥਿਰ ਬਣੀ ਹੋਈ ਹੈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor