International

ਹੀਰੋ ਸਾਈਕਲ ਕੰਪਨੀ ਵੱਲੋਂ ਤਿਆਰ ਕੀਤਾ ‘ਮੇਡ ਇਨ ਇੰਡੀਆ ਸਾਈਕਲ’ ਅਮਰੀਕਾ ’ਚ ਲਾਂਚ

ਵਾਸ਼ਿੰਗਟਨ – ਭਾਰਤ ਸਰਕਾਰ ਦੁਆਰਾ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ‘ਮੇਕ ਇਨ ਇੰਡੀਆ’ ਵਰਗੇ ਯਤਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਅਸਰ ਹੁਣ ਭਾਰਤ ਸਮੇਤ ਪੂਰੀ ਦੁਨੀਆ ‘’ਚ ਦਿਖਾਈ ਦੇ ਰਿਹਾ ਹੈ। ਮੇਡ ਇਨ ਇੰਡੀਆ ਉਤਪਾਦਾਂ ਨੇ ਹੌਲੀ-ਹੌਲੀ ਅਮਰੀਕੀ ਬਾਜ਼ਾਰ ਵਿੱਚ ਚੀਨ ਵਿੱਚ ਬਣੀਆਂ ਵਸਤਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ‘’ਚ ਮੰਗਲਵਾਰ ਨੂੰ ਪਹਿਲੀ ਵਾਰ ਭਾਰਤ ‘’ਚ ਬਣੀ ਸਾਈਕਲ ਨੂੰ ਅਮਰੀਕਾ ਦੇ ਵਾਲਮਾਰਟ ਸਟੋਰ ‘’ਚ ਲਾਂਚ ਕੀਤਾ ਗਿਆ। ਇਸ ਮੌਕੇ ਹਾਜ਼ਰ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਸੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘’ਤੇ ਕਿਹਾ, ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ! ਅਮਰੀਕਾ ਵਿੱਚ ਵਾਲਮਾਰਟ ਸਟੋਰਾਂ ਵਿੱਚ ਪਹਿਲੀ ਵਾਰ ਮੇਡ-ਇਨ-ਇੰਡੀਆ ਸਾਈਕਲਾਂ ਨੂੰ ਲਾਂਚ ਕਰਕੇ ਖੁਸ਼ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਈਕਲ ਭਾਰਤ ਦੇ ਲੁਧਿਆਣਾ ਸਥਿਤ ਹੀਰੋ ਸਾਈਕਲ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ।ਹੀਰੋ ਈਕੋਟੈਕ ਲਿਮਟਿਡ ਵਾਲਮਾਰਟ ਨਾਲ ਵਪਾਰਕ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਵਾਲੇ ਬਹੁਤ ਸਾਰੇ ਭਾਰਤੀ ਨਿਰਮਾਤਾਵਾਂ ਵਿੱਚੋਂ ਇੱਕ ਹੈ। ਇਸ ਨਾਲ ਕੰਪਨੀ ਨੂੰ 2027 ਤੱਕ ਭਾਰਤ ਤੋਂ ਸਲਾਨਾ 10 ਬਿਲੀਅਨ ਡਾਲਰ ਤੱਕ ਮਾਲ ਨਿਰਯਾਤ ਵਧਾਉਣ ਦੇ ਆਪਣੇ ਟੀਚੇ ਨੂੰ ਤੇਜ਼ ਕਰਨ ਵਿੱਚ ਮਦਦ ਮਿਲੇਗੀ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor