India

ਹੁਣ ਪਾਇਲਟ ਦਾ ਗਹਿਲੋਤ ’ਤੇ ਵਿਅੰਗ- ਚਿੰਤਾ ਨਾ ਕਰੋ, ਮੈਂ 50 ਸਾਲਾਂ ਤਕ ਇੱਥੇ ਹਾਂ

ਜੈਪੁਰ – ਪਾਰਟੀ ਹਾਈਕਮਾਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਾਜਸਥਾਨ ਕਾਂਗਰਸ ’ਚ ਖਿੱਚੋਤਾਣ ਖਤਮ ਨਹੀਂ ਹੋ ਪਾ ਰਹੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਇਕ-ਦੂਜੇ ’ਤੇ ਨਿਸ਼ਾਨਾ ਬੰਨ੍ਹਣ ਦਾ ਕੋਈ ਮੌਕਾ ਨਹੀਂ ਛੱਡ ਰਹੇ। ਹੁਣ ਪਾਇਲਟ ਨੇ ਗਹਿਲੋਤ ’ਤੇ ਵਿਅੰਗ ਕਰਦੇ ਹੋਏ ਕਿਹਾਕਿ ਚਿੰਤਾ ਨਾ ਕਰੋ, ਮੈਂ 50 ਸਾਲਾਂ ਤਕ ਇੱਥੇ ਹਾਂ। ਸਾਰੇ ਅਧੂਰੇ ਕੰਮ ਪੂਰਾ ਕਰਾਂਗਾ। ਜੈਪੁਰ ’ਚ ਇਕ ਕਿਤਾਬ ਰਿਲੀਜ਼ ਸਮਾਗਮ ’ਚ ਪਾਇਲਟ ਨੂੰ ਪ੍ਰਬੰਧਕਾਂ ਨੇ ਕਿਤਾਬ ਲਿਖਣ ਦੀ ਅਪੀਲ ਕੀਤੀ ਤਾਂ ਉਨ੍ਹਾਂ ਕਿਹਾਕਿ ਮੈਨੂੰ ਜੋ ਕਰਨਾ ਹੈ, ਉਹ ਕਰਾਂਗਾ।

ਸਮਾਗਮ ’ਚ ਪਾਇਲਟ ਨੇ ਇਕ ਸਵਾਲ ਦੇ ਜਵਾਬ ’ਚ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰ ਦੇ ਨਾਲ ਹੀ ਭਾਜਪਾ ਦੀ ਆੜ ’ਚ ਗਹਿਲੋਤ ’ਤੇ ਨਿਸ਼ਾਨਾ ਬੰਨ੍ਹਦੇ ਹੋਏ ਕਿਹਾ ਕਿ ਆਪਣੀ ਕਮੀ ਦੱਸ ਕੇ ਉਸਨੂੰ ਸਵੀਕਾਰ ਬਹੁਤ ਘੱਟ ਲੋਕ ਕਰ ਪਾਉਂਦੇ ਹਨ। ਇਕ ਗੱਲ ਤਾਂ ਇਹ ਹੁੰਦੀ ਹੈ ਕਿ ਆਦਮੀ ਸੱਚਾਈ ਤੋਂ ਜ਼ਮੀਨ ਨਾਲ ਜੁੜਿਆ ਹੋਵੇ ਤੇ ਅਸਲ ’ਚ ਸਾਧਾਰਨ ਜ਼ਿੰਦਗੀ ਜਿਊਂਦਾ ਹੋਵੇ। ਪਰ, ਅਜਿਹਾ ਹੁੰਦਾ ਨਹੀਂ ਹੈ। ਅੱਜਕਲ੍ਹ ਤਾਂ ਸਿਆਸਤ ਵੀ ਪਾਖੰਡ ਦੀ ਹੋ ਗਈ ਹੈ। ਕਈ ਲੋਕ ਕਹਿੰਦੇ ਹਨ ਕਿ ਬਹੁਤ ਜ਼ਮੀਨ ਨਾਲ ਜੁੜਿਆ ਹਾਂ। ਬਹੁਤ ਸਾਧਾਰਨ ਆਦਮੀ ਹਾਂ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਤੁਸੀਂ ਦਿਨ ’ਚ ਦੋ, ਚਾਰ, ਛੇ ਘੰਟੇ ਦਿਖਾਵਾ ਕਰ ਸਕਦੇ ਹਨ, ਪਰ 24 ਘੰਟੇ ਨਹੀਂ ਕਰ ਸਕਦੇ। ਅਸਲੀਅਤ ਸਾਹਮਣੇ ਆ ਹੀ ਜਾਂਦੀ ਹੈ। ਬਿਹਤਰ ਇਹ ਹੈ ਕਿ ਜੋ ਤੁਸੀਂ ਹੋ, ਉਸਨੂੰ ਸਵੀਕਾਰ ਕਰੋ। ਜਿੰਨਾ ਜ਼ਿਆਦਾ ਖੁੱਲ੍ਹ ਕੇ ਅਸੀਂ ਜਨਤਾ ਦੇ ਸਾਹਮਣੇ ਗੱਲ ਰੱਖਦੇ ਹੋ, ਉਹ ਉਸਨੂੰ ਸਵੀਕਾਰ ਕਰਦੀ ਹੈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor