Articles Culture

ਹੁਲਾਸ ਅਤੇ ਖੇੜਿਆਂ ਭਰਪੂਰ ਬਸੰਤ ਰੁੱਤ 

ਲੇਖਕ: ਵੀਰਪਾਲ ਕੌਰ ‘ਕਮਲ’

ਹਰ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ। ਛੇ ਰੁੱਤਾਂ ਵਾਰੋ ਵਾਰੀ ਆਉਂਦੀਆਂ ਹਨ  ।ਹਰੇਕ ਰੁੱਤ ਦੀ ਆਪਣੀ ਮਹੱਤਤਾ ਹੈ। ਬੇਸ਼ੱਕ ਦੋ ਰੁੱਤਾਂ ਹੀ ਮੁੱਖ ਤੌਰ ਤੇ ਮੰਨੀਆਂ ਗਈਆਂ ਹਨ । ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ। ਪਰ ਸਾਡੇ ਧਾਰਮਿਕ ਗ੍ਰੰਥ , ਪੁਰਾਤਨ, ਗ੍ਰੰਥ ਵੇਦ ਸਾਹਿਤ, ਸੱਭਿਆਚਾਰ, ਲੋਕ ਸਾਹਿਤ ,ਕਿੱਸਾ  ਸਾਹਿਤ, ਬਾਰਾਂ ਮਾਹ ਸਹਿਤ, ਸਾਰੇ ਹੀ ਛੇ ਰੁੱਤਾਂ ਦਾ ਵਰਣਨ ਕਰਦੇ ਹਨ  ।

ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਕਿਹਾ ਜਾਂਦਾ ਹੈ । ਇੱਥੋਂ ਦੇ ਵਸਨੀਕਾਂ ਨੂੰ ਵੱਖ -ਵੱਖ ਰੁੱਤਾਂ ਦਾ ਅਨੁਭਵ ਪ੍ਰਾਪਤ ਹੁੰਦਾ ਹੈ ।ਦੋ -ਦੋ ਮਹੀਨੇ ਦੀ ਹਰ ਰੁੱਤ ਦੀ ਆਪਣੀ ਹੀ ਵਿਸ਼ੇਸ਼ਤਾ ਹੈ ।ਇਨ੍ਹਾਂ ਰੁੱਤਾਂ ਵਿੱਚੋਂ ਹੀ ਹੈ– ਬਸੰਤ ਰੁੱਤ ।  ਇਹ ਚੇਤ ਅਤੇ  ਵਿਸਾਖ ਦੇ  ਵਿਚਕਾਰ ਆਉਣ ਵਾਲੀ ਰੁੱਤ ਹੈ।  ਇਹ ਅੰਗਰੇਜ਼ੀ ਮਹੀਨੇ ਦੇ ਮਾਰਚ, ਅਪ੍ਰੈਲ ਵਿਚਕਾਰ ਆਉਂਦੀ ਹੈ । ਇਸ ਰੁੱਤ ਦੇ ਸਮੇਂ  ਦੌਰਾਨ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ  ਮੌ।ਸਮ ਬੜਾ ਹੀ ਸੁਹਾਵਣਾ ਹੁੰਦਾ ਹੈ ।

ਬਸੰਤ ਰੁੱਤ ਨੂੰ’ ਰੁੱਤਾਂ ਦੀ ਰਾਣੀ ‘ਕਿਹਾ ਜਾਂਦਾ ਹੈ। ਇਸ ਨੂੰ ਕਾਲਿਕਾ ਪੁਰਾਣ ਵਿੱਚ ਸ਼ਾਵਰਾ ਕਿਹਾ ਗਿਾਆ ਹੈ । ਕਿਸੇ ਸਮੇਂ ‘ਮਦਨ ਉਤਸਵ” ਵੀ ਕਿਹਾ ਜਾਂਦਾ ਸੀ । ਸ੍ਰੀ ਕ੍ਰਿਸ਼ਨ ਜੀ ਨੇ ਗੀਤਾ  ਵਿੱਚ  ਬਸੰਤ ਰੁੱਤ ਨੂੰ” ਰਿਤੂ ਮੇਂ ਮੈਂ ਬਸੰਤ ਹੂੰ  “ ਕਿਹਾ ਸੀ  ।

ਇਸ ਤਰ੍ਹਾਂ ਖ਼ੂਬਸੂਰਤ ਵਿਸ਼ੇਸ਼ਣਾਂ ਨਾਲ ਨਿਵਾਜੀ ਹੋਈ ਇਹ ਬਸੰਤ ਰੁੱਤ ਮਸਤੀ ਹੁਲਾਸ ਤੇ ਖੇੜਾ ਲੈ ਕੇ ਆਉਂਦੀ ਹੈ।  ਫੁੱਲਾਂ ਅਤੇ ਦਰਖਤਾਂ ਨੂੰ ਇਸ ਸਮੇਂ ਦੌਰਾਨ ਨਵਾਂ ਜੀਵਨ ਮਿਲਦਾ ਹੈ ।ਬਾਗਾਂ ਵਿੱਚ ਫੁੱਲ ਖਿੜਦੇ ਹਨ ,ਕੋਇਲ ਗੀਤ ਗਾਉਂਦੀ ਹੈ,  ਭੌਰੇ ਮਸਤੀ ਦੇ ਰਾਗ ਗਾਉਂਦੇ ਹੋਏ ਫੁੱਲਾਂ ਤੇ ਮੰਡਰਾਉਂਦੇ ਹਨ। ਇਸ ਨੂੰ  ਵਧਣ- ਫੁੱਲਣ  ਦੀ ਰੁੱਤ ਵੀ ਕਿਹਾ ਜਾਂਦਾ ਹੈ। ਕੜਾਕੇ ਦੀ ਠੰਢ ਤੋਂ ਬਾਅਦ ਆਉਣ ਵਾਲਾ ਇਹ ਸਮਾਂ  ਹੁਲਾਸ ਭਰਪੂਰ ਹੁੰਦਾ ਹੈ  ।

ਇਸ ਰੁੱਤ ਵਿੱਚ ਸੈਰ ਕਰਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ।ਇਸ ਸਮੇਂ ਸੈਰ ਕਰਨ ਨਾਲ ਸਰੀਰਕ ਅਤੇ   ਮਾਨਸਿਕ ਸੰਤੁਸ਼ਟੀ ਮਿਲਦੀ ਹੈ । ਇਹ ਸੁਹਾਵਣੀ ਰੁੱਤ ਸਰੀਰ ਨੂੰ ਰਿਸ਼ਟ- ਪੁਸ਼ਟ ਕਰਦੀ ਹੈ ।ਜ਼ਿਆਦਾ ਸਰਦੀ ਜਾਂ ਗਰਮੀ ਹੋਣ ਨਾ   ਕਰਕੇ ਸਵੇਰ ਦੇ ਸਮੇਂ ਨੂੰ ਵਿਸ਼ੇਸ਼  ਮਹੱਤਵ ਦਿੱਤਾ ਗਿਆ ਹੈ ।ਇਸ ਰੁੱਤ ਨੂੰ ਪ੍ਰੇਮ ਮੇਲਣ ਦੀ ਰੋਮਾਂਟਿਕ ਰੁੱਤ ਵੀ ਮੰਨਿਆ ਗਿਆ ਹੈ।  ਸੁਹਾਵਣੀ ਰੁੱਤ ਹੋਣ ਕਰਕੇ ਵਾਤਾਵਰਣ ਅਨੁਕੂਲ ਰਹਿੰਦਾ ਹੈ ।ਇਸੇ ਕਰ ਕੇ ਇਸ ਰੁੱਤ ਵਿੱਚ ਖਾਣ ਪੀਣ ਨੂੰ ਵੀ ਮਹੱਤਵਪੂਰਨ ਮੰਨਿਆ ਗਿਆ ਹੈ । ਹੋਲੀ, ਰਾਮ ਨੌਮੀ, ਵਿਸਾਖੀ ਸਾਰੇ ਤਿਉਹਾਰ ਇਸ ਰੁੱਤ ਦੌਰਾਨ ਹੀ ਆਉਂਦੇ ਹਨ। ਪੰਜਾਬੀ ਗੁਰੂ -ਪੀਰਾਂ ,ਫ਼ਕੀਰਾਂ ,ਸੰਤਾਂ ਅਤੇ ਭਗਤਾਂ ਨੇ ਇਸ ਰੁੱਤ ਦਾ ਸਬੰਧ  ਕੁਦਰਤ ਨਾਲ ਜੋੜ ਕੇ ਕੁਦਰਤ ਦੀ ਸੁੰਦਰਤਾ ਨੂੰ ਬਿਆਨਿਆ ਅਤੇ ਵਡਿਆਇਆ ਹੈ । ਕੁਦਰਤ ਦਾ ਪ੍ਰਮਾਤਮਾ ਦਾ ਅਤੇ ਆਤਮਾ ਦਾ ਰਹੱਸ ਦੱਸ ਕੇ ਲੋਕਾਂ ਨੂੰ ਕੁਦਰਤ ਦੇ ਨੇੜੇ ਦਾ ਸਬੰਧ ਦੱਸਿਆ ਹੈ । ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਾਹ ਤੁਖਾਰੀ ਰਾਗ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ  :-

ਚੇਤ ਬਸੰਤ ਭਲਾ ਭਵਰ ਸੁਹਾਵੜੇ ਬਲ ਫੂਲੈ  ।।।

ਪੰਜ ਬਾਰਿ ਮੈਂ ਪਿਰੁ ਘਰਿ ਬਾਹੁੜੈ  ।।

ਪਿਰ ਘਰਿ  ਨਹੀਂ ਆਵੈ ਧਨ ਕਿਉਂ ਸੁੱਖ ਪਾਵੇ  ।।

ਬਿਰਹਾ ਵਿਰੋਧ ਤਨ ਛੀਜੈ  ।।

ਕੋਕਿਲ  ਅੰਬ ਸੁਹਵੈ ਬੋਲੈ ਕਿਉਂ ਦੁਖ ਅੰਕ ਸਹੀ ਜੈ  ।।

ਭੰਵਰ ਭਾਵ ਤਾ  ਭੰਵਤਾ ਫੂਲੀ ਛਾਤੀ ਕਿਉਂ ਜੀਵ ਘਰ ਆਏ  ।।

ਨਾਨਕ ਚੇਤ ਸਹਿਜ ਸੁਖ ਪਾਵੈ ।ਜੋ  ਹਰਿ ਵਰ ਘਰਿ ਧਨ ਪਾਵੇ  ।।

ਪੰਜਾਬ ਦੇ ਇਤਿਹਾਸ ਵਿੱਚ ਬਸੰਤ ਰੁੱਤ ਦਾ ਬਹੁਤ ਮਹੱਤਵ ਹੈ।  ਗਿਆਨ ਅਤੇ ਕਲਾ ਦੀ ਦੇਵੀ ਸਰਸਵਤੀ ਦਾ ਜਨਮ ਇਸ ਦਿਨ ਮਨਾਇਆ ਜਾਂਦਾ ਹੈ  ।ਪੂਜਾ ਅਰਚਨਾ ਵਰਤ ਕੀਤੇ ਜਾਂਦੇ ਹਨ ।ਰਾਜਿਆਂ -ਮਹਾਰਾਜਿਆਂ ਦੇ ਸਮੇਂ ਇਸ ਦਿਨ  ਕਾਮਦੇਵ ਦੀ ਪੂਜਾ ਕੀਤੀ ਜਾਂਦੀ ਸੀ । ਇਸ ਦਿਨ ਦਾ ਸੰਬੰਧ’ ਵੀਰ ਹਕੀਕਤ ਰਾਏ ‘ਦੀ ਸ਼ਹੀਦੀ ਨਾਲ ਵੀ ਹੈ।  1741ਈਸਵੀ ਵਿੱਚ ਵੀਰ ਹਕੀਕਤ ਰਾਏ ਨੂੰ ਸਿਰਫ ਸਤਾਰਾਂ ਸਾਲ ਦੀ ਉਮਰ ਵਿੱਚ  ਧਰਮ ਪਰਿਵਰਤਨ ਨਾ ਕਰਨ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ ਸੀ  ।

ਜਿੱਥੇ ਇਸ ਦਿਨ ਦਾ ਐਨਾ ਇਤਿਹਾਸਕ ਮਹੱਤਵ ਹੈ। ਉੱਥੇ ਇਹ ਵੀ ਮਨਜ਼ੂਰ ਕਰਨਾ ਪੈਣਾ ਹੈ ਕਿ   ਇਸ ਦਾ ਸਮਾਜਿਕ  ਮਹੱਤਵ ਵੀ ਓਨਾ ਹੀ ਹੈ  ।ਇਹ ਰੁੱਤ ਸੰਪੂਰਣ ਮਨੁੱਖਤਾ ਨੂੰ ਹੁਲਾਸ ਦੇਣ ਸੰਬੰਧ ਬਣਾਉਣ ਖ਼ੁਸ਼ੀਆਂ ਖੇੜਿਆਂ ਨੂੰ ਜਨਮ ਦੇਣ ਦੀ ਰੁੱਤ ਹੈ  ।ਪੰਜਾਬ ਵਿੱਚ ਇਸ ਸਮੇਂ ਕਣਕ ਅਤੇ ਸਰ੍ਹੋਂ ਦੀ ਫ਼ਸਲ ਦੀ ਜੋਬਨ ਰੁੱਤ ਹੁੰਦੀ ਹੈ । ਹਰ ਪਾਸੇ ਸਰ੍ਹੋਂ ਦੇ ਪੀਲੇ ਫੁੱਲਾਂ ਦੀ ਭਾਹ ਮਾਰਦੀ ਹੈ । ਇਨ੍ਹਾਂ ਦਿਨਾਂ ਦੌਰਾਨ ਮੁਟਿਆਰਾਂ ਅਤੇ ਗੱਭਰੂ ਪੀਲੇ ਰੰਗ( ਬਸੰਤੀ ਰੰਗ )ਦਾ ਪਹਿਰਾਵਾ ਪਾਉਂਦੇ ਹਨ  ।ਇਹੋ ਜਿਹੇ ਵਾਤਾਵਰਣ ਨੂੰ ਲਾਲਾ ਧਨੀ ਰਾਮ ਚਾਤ੍ਰਿਕ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ  -:

ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ  ‘

ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।

ਕੇਸਰੀ ਦੁਪੱਟੇ ਬਸੰਤ ਕੌਰ ਪੈਣ ਜਦੋਂ  ,

ਡੋਰੇਦਾਰ ਨੈਣਾਂ ਵਿੱਚ ਸੁੱਟੀਆਂ ਗਲਾਲੀਆਂ  ।

ਬਸੰਤ ਰੁੱਤ ਇਤਿਹਾਸਕ ਅਤੇ ਸਮਾਜਿਕ ਵਰਤਾਰੇ ਵਿੱਚ ਖ਼ੂਬ ਸਥਾਨ ਰੱਖਦੀ ਹੈ ।ਆਓ ਅਸੀਂ ਇਸ ਰੁੱਤ ਨੂੰ ਖੁਸ਼ੀਆਂ ਖੇੜਿਆਂ ਨਾਲ ਮਾਣੀਏ  ‘ਆਪਣੇ ਗਵਾਚ ਰਹੇ  ਵਿਰਸੇ ਨੂੰ ਬਚਾਈਏ  ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin