India

350 ਮੁਸਲਿਮ ਸ਼ਰਧਾਲੂਆਂ ਨੇ ਕੀਤੇ ਰਾਮ ਲੱਲ੍ਹਾ ਦੇ ਦਰਸ਼ਨ

Gulmarg, Jan 30 (ANI): A view of the snow-covered area near Gulmarg ski resort as the region receives fresh snowfall breaking a long dry spell in Kashmir valley, on Tuesday. (ANI Photo)

ਅਯੁੱਧਿਆ – ਅਯੁੱਧਿਆ ’ਚ ਸਥਿਤ ਰਾਮ ਮੰਦਰ ’ਚ ਪੂਜਾ ਲਈ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦਰਮਿਆਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਸੰਗਠਨ ’ਮੁਸਲਿਮ ਰਾਸ਼ਟਰੀ ਮੰਚ’ ਨਾਲ ਜੁੜੇ 350 ਲੋਕ 150 ਕਿਲੋਮੀਟਰ ਪੈਦਲ ਯਾਤਰਾ ਕਰ ਕੇ ਇੱਥੇ ਪੁੱਜੇ ਅਤੇ ਰਾਮ ਲੱਲਾ ਦੇ ਦਰਸ਼ਨ ਕੀਤੇ। ਮੁਸਲਿਮ ਰਾਸ਼ਟਰੀ ਮੰਚ ਦਾ ਇਹ ਸਮੂਹ 25 ਜਨਵਰੀ ਨੂੰ ਲਖਨਊ ਤੋਂ ਰਵਾਨਾ ਹੋਇਆ ਸੀ ਅਤੇ ਰੋਜ਼ਾਨਾ 25 ਕਿਲੋਮੀਟਰ ਪੈਦਲ ਚੱਲ ਕੇ ਮੰਗਲਵਾਰ ਨੂੰ ਇੱਥੇ ਪਹੁੰਚਿਆ। ਸੰਗਠਨ ਦੇ ਮੀਡੀਆ ਇੰਚਾਰਜ ਸ਼ਾਹਿਦ ਸਈਦ ਨੇ ਬੁੱਧਵਾਰ ਨੂੰ ਇਕ ਬਿਆਨ ’ਚ ਕਿਹਾ ਕਿ 350 ਮੁਸਲਿਮ ਸ਼ਰਧਾਲੂਆਂ ਨੇ ਰਾਮਲਲਾ ਦੇ ਦਰਸ਼ਨ ਕੀਤੇ।
ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ’ਚ ’ਮਾਣ ਦੇ ਹੰਝੂ’ ਅਤੇ ਜ਼ੁਬਾਨ ’ਤੇ ’ਜੈ ਸ਼੍ਰੀ ਰਾਮ’ ਦਾ ਨਾਅਰਾ ਸੀ। ਇਸ ਦਲ ਦੀ ਅਗਵਾਈ ਮੰਚ ਦੇ ਕਨਵੀਨਰ ਰਾਜਾ ਰਈਸ ਅਤੇ ਸੂਬਾਈ ਕਨਵੀਨਰ ਸ਼ੇਰ ਅਲੀ ਖਾਨ ਨੇ ਕੀਤੀ। ਬਿਆਨ ਮੁਤਾਬਕ 6 ਦਿਨਾਂ ਦੀ ਇਸ ਯਾਤਰਾ ਦੌਰਾਨ ਹਰ ਰੋਜ਼ 25 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂਆਂ ਨੇ ਕਿਹਾ ਕਿ ਸ਼੍ਰੀ ਰਾਮ ਦੇ ਅਧਿਆਤਮਿਕ ਦਰਸ਼ਨ ਦਾ ਇਹ ਪਲ ਉਨ੍ਹਾਂ ਲਈ ਸਾਰੀ ਉਮਰ ਇਕ ਸੁਖਦ ਯਾਦ ਬਣ ਕੇ ਰਹੇਗਾ।ਮੰਚ ਦੇ ਕਨਵੀਨਰ ਰਾਜਾ ਰਈਸ ਨੇ ਕਿਹਾ ਕਿ ਸ਼੍ਰੀਰਾਮ ਸਾਡੇ ਸਾਰਿਆਂ ਦਾ ਪੂਰਵਜ ਸਨ ਅਤੇ ਰਹਿਣਗੇ।ਰਈਸ ਨੇ ਕਿਹਾ ਕਿ ਮੁਸਲਿਮ ਰਾਸ਼ਟਰੀ ਮੰਚ ਦਾ ਮੰਨਣਾ ਹੈ ਕਿ ਸਾਡਾ ਦੇਸ਼, ਸਾਡੀ ਸੱਭਿਅਤਾ, ਸਾਡਾ ਸੰਵਿਧਾਨ ਆਪਸ ’ਚ ਨਫ਼ਰਤ ਨਹੀਂ ਸਿਖਾਉਂਦਾ ਹੈ। ਜੇਕਰ ਕੋਈ ਵਿਅਕਤੀ ਕਿਸੇ ਹੋਰ ਧਰਮ ਦੀ ਪੂਜਾ ਜਾਂ ਪੂਜਾ ਸਥਾਨ ’ਤੇ ਜਾਂਦਾ ਹੈ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਉਸ ਨੇ ਆਪਣਾ ਧਰਮ ਛੱਡ ਦਿੱਤਾ ਹੈ। ਕੀ ਦੂਜਿਆਂ ਦੀ ਖੁਸ਼ੀ ’ਚ ਹਿੱਸਾ ਲੈਣਾ ਗੁਨਾਹ ਹੈ? ਮੰਚ ਦਾ ਮੰਨਣਾ ਹੈ ਕਿ ਜੇਕਰ ਇਹ ਅਪਰਾਧ ਹੈ ਤਾਂ ਹਰ ਭਾਰਤੀ ਨੂੰ ਇਹ ਅਪਰਾਧ ਕਰਨਾ ਚਾਹੀਦਾ ਹੈ।

Related posts

ਭਾਰਤ ਵਿੱਚ 4 ਜੂਨ ਨੂੰ ਬਣੇਗੀ ਗੱਠਜੋੜ ਸਰਕਾਰ : ਅਰਵਿੰਦ ਕੇਜਰੀਵਾਲ

editor

ਦੇਸ਼ ’ਚ ਕੋਵਿਡ ਟੀਕਾਕਰਨ ਦਾ ਅੰਕੜਾ 220.68 ਕਰੋੜ ਤੋਂ ਪਾਰ

editor

ਗੁਜਰਾਤ ਵਿਖੇ ਨਰਮਦਾ ਨਦੀ ਵਿੱਚ ਪਰਿਵਾਰ ਦੇ 7 ਜੀਅ ਡੁੱਬੇ, ਭਾਲ ਜਾਰੀ

editor