Australia Breaking News Latest News

ਨਿਊ ਸਾਊਥ ਵੇਲਜ਼ ਵਿੱਚ 681 ਕੋਵਿਡ ਕੇਸ ਤੇ 1 ਹੋਰ ਮੌਤ

ਸਿਡਨੀ – “ਕੋਵਿਡ-19 ਦੀ ਮਾਰ ਝੱਲ ਰਹੇ ਰੀਜ਼ਨਲ ਨਿਊ ਸਾਊਥ ਵੇਲਜ਼ ਦੇ ਵਿੱਚ ਲਗਾਏ ਗਏ ਲੌਕਡਾਊਨ ਨੂੰ 28 ਅਗਸਤ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ।”

ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਡੈਲਟਾ ਵੇਰੀਐਂਟ ਤੋਂ ਬਚਾਅ ਦੇ ਲਈ ਸਾਨੂੰ ਸਿੱਖਣਾ ਚਾਹੀਦਾ ਹੈ। ਜਦੋਂ ਸੂਬੇ ਦੇ ਵਿੱਚ ਟੀਕਾਕਰਨ ਦੀ ਦਰ ਦੇ ਵਿੱਚ ਵਾਧਾ ਹੋ ਗਿਆ ਤਾਂ ਲੋਕਾਂ ਦੇ ਲਈ ਜੀਉਣਾ ਆਸਾਨ ਹੋ ਜਾਵੇਗਾ। ਨਿਊ ਸਾਊਥ ਵੇਲਜ਼ ਦੇ ਵਿੱਚ 53 ਫੀਸਦੀ ਆਬਾਦੀ ਨੂੰ ਪਹਿਲਾ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਸੂਬੇ ਦੇ ਵਿੱਚ ਹੁਣ ਤੱਕ 5.5 ਮਿਲੀਅਨ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 681 ਨਵੇਂ ਮਿਲੇ ਹਨ ਜਦਕਿ ਇੱਕ ਹੋਰ ਵਿਅਕਤੀ ਦੀ ਕੋਵਿਡ-19 ਦੇ ਨਾਲ ਮੌਤ ਹੋ ਗਈ ਹੈ। ਨਵੇਂ ਮਿਲੇ ਕੇਸਾਂ ਦੀ ਗਿਣਤੀ 24 ਘੰਟਿਆਂ ਦੀ ਮਿਆਦ ਦੇ ਅੰਦਰ ਸੂਬੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।

ਵਰਨਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਮੈਰੀਲੈਂਡਜ਼, ਗਿਲਡਫੋਰਡ, ਓਬਰਨ, ਗ੍ਰੀਨਏਕਰ, ਯਾਗੂਨਾ, ਸੇਂਟ ਮੈਰੀਜ਼ ਅਤੇ ਸਟਰੈਥਫੀਲਡ ਹਨ। ਸੂਬੇ ਦੀ ਪ੍ਰੀਮੀਅਰ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਅੰਕੜੇ ਦਿਖਾ ਰਹੇ ਹਨ ਕਿ ਸੂਬੇ ਨੇ ਇਸ ਤਰ੍ਹਾਂ ਦਾ ਸਭ ਤੋਂ ਬੁਰੀ ਸਥਿਤੀ ਨੂੰ ਪਹਿਲਾਂ ਕਦੇ ਨਹੀਂ ਦੇਖਿਅ ਹੈ, ਹਰ ਕੇਸ ਘੱਟੋ-ਘੱਟ ਇੱਕ ਹੋਰ ਵਿਅਕਤੀ ਨੂੰ ਸੰਚਾਰਿਤ ਕਰ ਰਿਹਾ ਹੈ। ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਹਰ ਕਿਸੇ ਨੂੰ ਘਰ ਵਿੱਚ ਰਹਿਣਾ ਬਹੁਤ ਜਰੂਰੀ ਹੈ। ਜੇ ਤੁਸੀਂ ਦੂਜੇ ਲੋਕਾਂ ਨਾਲ ਸੰਪਰਕ ਨਹੀਂ ਕਰਦੇ ਤਾਂ ਤੁਹਾਨੂੰ ਵਾਇਰਸ ਨਹੀਂ ਹੋ ਸਕਦਾ। ਤੁਹਾਨੂੰ ਇਹ ਮੰਨਣਾ ਪਏਗਾ, ਭਾਵੇਂ ਤੁਸੀਂ ਰਾਜ ਵਿੱਚ ਕਿਤੇ ਵੀ ਹੋਵੋ, ਹਰ ਵਾਰ ਜਦੋਂ ਤੁਸੀਂ ਆਪਣੇ ਦਰਵਾਜ਼ੇ ਤੋਂ ਬਾਹਰ ਪੈਰ ਰੱਖਦੇ ਹੋ, ਕਿ ਤੁਹਾਡੇ ਕੋਲ ਵਾਇਰਸ ਹੈ ਜਾਂ ਜਿਸਦੇ ਨਾਲ ਤੁਸੀਂ ਸੰਪਰਕ ਵਿੱਚ ਹੋ ਉਸ ਨੂੰ ਵਾਇਰਸ ਹੈ।

ਇਥੇ ਇਹ ਵੀ ਵਰਨਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਗੰਭੀਰ ਸਥਿਤੀ ਵਾਲੇ 12 ਲੋਕ ਗੌਰਮਿੰਟ ਏਰੀਏ ਦੇ 16-39 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ 19 ਅਗਸਤ ਤੋਂ ਨਿਊ ਸਾਊਥ ਵੇਲਜ਼ ਦੇ ਕਈ ਕਲੀਨਿਕਾਂ ਦੇ ਉਪਰ 530,000 ਫਾਈਜ਼ਰ ਵੈਕਸੀਨ ਪਹਿਲ ਦੇ ਆਧਾਰ ‘ਤੇ ਦਿੱਤੇ ਜਾ ਰਹੇ ਹਨ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor