Australia Breaking News Latest News News

ਬ੍ਰਿਸਬੇਨ ਵਿਖੇ ਭਾਰਤੀ ਕਿਸਾਨਾਂ ਦੇ ਚੱਲ ਰਹੇ ਸਘੰਰਸ਼ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ

ਬ੍ਰਿਸਬੇਨ – ਮਾਝਾ ਯੂਥ ਕਲੱਬ ਬ੍ਰਿਸਬੇਨ ਦੀ ਅਗਵਾਈ ਹੇਠ ਬ੍ਰਿਸਬੇਨ ਵਿਖੇ ਭਾਰਤੀ ਕਿਸਾਨਾਂ ਦੇ ਚੱਲ ਰਹੇ ਸਘੰਰਸ਼ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ 28 ਅਗਸਤ ਨੂੰ ਕਿਸਾਨਾਂ ਉੱਪਰ ਹੋਏ ਅੱਤਿਆਚਾਰ ਦੀ ਜ਼ੋਰਦਾਰ ਨਖੇਦੀ ਕੀਤੀ ਗਈ। ਰੋਸ ਮਾਰਚ ਵਿੱਚ ਪਹੁੰਚੇ ਹੋਏ ਮੁੱਖ ਅਹੁਦੇਦਾਰਾਂ ਨੇ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਅੰਤਰਰਾਸ਼ਟਰੀ ਏਕਤਾ ਦਾ ਪੈਗਾਮ ਭਾਰਤੀ ਕਿਸਾਨਾਂ ਨੂੰ ਸਾਂਝੇ ਤੌਰ ਉੱਤੇ ਭੇਜਿਆ। ਉਹਨਾਂ ਨੇ ਕਿਸਾਨਾਂ ਦੀ ਇਸ ਮੰਗ ਨੂੰ ਕਿ ਕਰਨਾਲ ਵਿਖੇ ਪੁਲਿਸ ਦੁਆਰਾ ਜਾਨਲੇਵਾ ਹਮਲੇ ਦੀ ਸਰਕਾਰ ਮੁਆਫ਼ੀ ਮੰਗੇ ਤੇ ਉਸ ਅਤਿਆਚਾਰੀ ਪੁਲਿਸ ਅਫ਼ਸਰ ਨੂੰ ਜੇਲ੍ਹ ਵਿੱਚ ਸੁਟਿਆ ਜਾਵੇ, ਨੂੰ ਸਹੀ ਕਿਹਾ ਹੈ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਬਹੁਕੌਮੀ ਕਾਰਪੋਰੇਸ਼ਨਾਂ ਹਰ ਦੇਸ਼ ਵਿੱਚ ਕੰਮ ਕਰਨ ਵਾਲਿਆਂ ਤੋਂ ਕੰਮ ਸਬੰਧੀ ਚੰਗੀਆਂ ਸ਼ਰਤਾਂ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਤੇ ਇਹਨਾਂ ਕਾਲੇ ਤਿੰਨਾਂ ਕਨੂੰਨਾਂ ਤਹਿਤ ਵੀ ਭਾਰਤ ਦੇ ਕਿਸਾਨਾਂ ਕੋਲੋਂ ਉਹਨਾਂ ਦੇ ਖੇਤ ਖੋਹ ਕੇ ਕਾਰਪੋਰੇਸ਼ਨਾਂ ਦੇ ਹਵਾਲੇ ਕਰਨ ਦਾ ਰਾਹ ਕੱਢਿਆ ਜਾ ਰਿਹਾ ਹੈ। ਇਹ ਜਮਹੂਰੀਅਤ ਦਾ ਘਾਣ ਹੈ ਜਿਸ ਵਿਰੁੱਧ ਸਾਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਏਕਤਾ ਦਾ ਨਾਹਰਾ ਬੁਲੰਦ ਕਰਨ ਦੀ ਲੋੜ ਹੈ। ਖੇਤੀ ਕਿਸਾਨਾਂ ਦਾ ਮਨੁੱਖੀ ਅਧਿਕਾਰ ਹੈ ਇਸ ਉੱਤੇ ਰਾਜਨੀਤੀ ਨਾ ਕੀਤੀ ਜਾਵੇ। ਕਿਸਾਨੀ ਨੂੰ ਬਚਾਉਣ ਲਈ ਸਹਿਕਾਰੀ ਖੇਤੀ ਵੱਲ ਮੁੜਨ ਦੀ ਲੋੜ ਹੈ ਤੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਧੇਰੇ ਫਸਲਾਂ ਨੂੰ ਲਿਆਉਣ ਦੀ ਲੋੜ ਹੈ, ਜਿਸ ਨਾਲ ਖੇਤਰੀ ਖੇਤੀ ਨੂੰ ਸਹਾਇਤਾ ਮਿਲੇਗੀ। ਭਾਰਤ ਵਿੱਚ 70 ਪ੍ਰਤੀਸ਼ਤ ਆਬਾਦੀ ਖੇਤੀਬਾੜੀ ਉੱਤੇ ਨਿਰਭਰ ਹੈ ਇਸ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ ਹੈ। ਪਰ ਜੇ ਸਰਕਾਰ, ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਕੇ ਨਿੱਜੀ ਕਾਰਪੋਰੇਸ਼ਨਾਂ ਦਾ ਪੱਖ ਪੂਰਦੀ ਹੈ ਤਾਂ ਭਵਿੱਖ ਵਿੱਚ ਭੁੱਖਮਰੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਦੇਸ਼ ਵਧੇਰੇ ਗਰੀਬੀ ਵੱਲ ਵਧੇਗਾ। ਇਸ ਉਪਰੰਤ ਮਾਝਾ ਯੂਥ ਕਲੱਬ ਵੱਲੋਂ ਬਲਰਾਜ ਸਿੰਘ ਸੰਧੂ , ਰਣਜੀਤ ਗਿੱਲ, ਮਨ ਖੈਹਿਰਾ, ਅਤਿੰਦਰਪਾਲ, ਜੱਗਾ ਵੜੈਂਚ ਤੇ ਹਰਮਨਦੀਪ ਗਿੱਲ ਆਦਿ ਨੇ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor