India

ਆਸਾਰਾਮ ਦੀ ਜ਼ਮਾਨਤ ਲਈ ਗੁਜਰਾਤ ਹਾਈਕੋਰਟ ਨੇ ਮੰਗੀ ਮੈਡੀਕਲ ਰਿਪੋਰਟ

ਜੋਧਪੁਰ – ਆਪਣੇ ਹੀ ਆਸ਼ਰਮ ’ਚ ਨਾਬਾਲਗ ਵਿਦਿਆਰਥਣ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ ’ਚ ਜੋਧਪੁਰ ਜੇਲ੍ਹ ’ਚ ਤਾਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਨੂੰ ਇਕ ਹੋਰ ਰੇਪ ਕੇਸ ਦੇ ਮਾਮਲੇ ’ਚ ਗੁਜਰਾਤ ਹਾਈਕੋਰਟ ’ਚ ਜ਼ਮਾਨਤ ਪਟੀਸ਼ਨ ਦਰਜ਼ ਕੀਤੀ ਹੈ। ਆਸਾਰਾਮ ਵੱਲੋਂ ਆਪਣੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੇਣ ਦੀ ਗੁਹਾਰ ਲਗਾਈ ਹੈ। ਆਸਾਰਾਮ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਗੁਜਰਾਤ ਹਾਈਕੋਰਟ ਨੇ ਜੋਧਪੁਰ ਜੇਲ੍ਹ ਸੁਪਰਡੈਂਟ ਨੂੰ ਉਨ੍ਹਾਂ ਦੀ ਮੈਡੀਕਲ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ। ਅਹਿਮਦਾਬਾਦ ਕੋਲ ਆਸਾਰਾਮ ਦੇ ਆਸ਼ਰਮ ਦੀ ਇਕ ਸਾਬਕਾ ਸਹਿਯੋਗੀ ਨੇ ਉਨ੍ਹਾਂ ’ਤੇ ਰੇਪ ਦੇ ਮਾਮਲੇ ’ਚ ਮਾਮਲਾ ਦਰਜ ਕੀਤਾ ਹੈ। ਜੋਧਪੁਰ ਨਾਲ ਜੁੜੇ ਮਾਮਲੇ ’ਚ ਉਸਨੂੰ ਮਰਦੇ ਦਮ ਤਕ ਜੇਲ੍ਹ ’ਚ ਰਹਿਣ ਦੀ ਸਜ਼ਾ ਮਿਲੀ ਹੈ। ਆਸਾਰਾਮ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਕਰੀਬ 15 ਵਾਰ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੋਂ ਜ਼ਮਾਨਤ ਦੀ ਗੁਹਾਰ ਲਗਾ ਚੁੱਕੇ ਹਨ। ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਲਗਾਤਾਰ ਖ਼ਾਰਜ਼ ਕੀਤੀ ਹੈ।ਹੁਣ ਇਕ ਵਾਰ ਆਸਾਰਾਮ ਨੇ ਗੁਜਰਾਤ ਰਾਹੀਂ ਮੈਡੀਕਲ ਗਰਾਊਂਡ ’ਤੇ ਜ਼ਮਾਨਤ ਫਿਰ ਹਾਈਕੋਰਟ ਦੇ ਹਾਸਿਲ ਕਰਨ ਦਾ ਯਤਨ ਕੀਤਾ ਹੈ। ਆਸਾਰਾਮ ਦੀ ਜ਼ਮਾਨਤ ਪਟੀਸ਼ਨ ’ਤੇ ਗੁਜਰਾਤ ਹਾਈਕੋਰਟ ਨੇ ਜੋਧਪੁਰ ਜੇਲ੍ਹ ਸੁਪਰਡੈਂਟ ਨਾਲ ਉਨ੍ਹਾਂ ਦੀ ਮੈਡੀਕਲ ਰਿਪੋਰਟ ਤਲਬ ਕੀਤੀ ਹੈ। ਮੈਡੀਕਲ ਰਿਪੋਰਟ ਦੇ ਆਧਾਰ ’ਤੇ ਹੀ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਬਾਰੇ ਫ਼ੈਸਲਾ ਕੀਤਾ ਜਾਵੇਗਾ। ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ।

Related posts

ਸੰਸਦ ’ਚ ਜੰਮੂ-ਕਸ਼ਮੀਰ ਦੇ ਅਧਿਕਾਰਾਂ ਲਈ ਲੜਨ ਦਾ ਮੌਕਾ ਚਾਹੁੰਦਾ ਹਾਂ : ਉਮਰ ਅਬਦੁੱਲਾ

editor

ਜਿਨਸੀ ਸ਼ੋਸ਼ਣ ਮਾਮਲੇ ’ਚ ਜੇ.ਡੀ.(ਐਸ) ਵਿਧਾਇਕ ਤੇ ਸਾਬਕਾ ਮੰਤਰੀ ਐਚ.ਡੀ. ਰੇਵੰਨਾ ਨੂੰ ਮਿਲੀ ਜ਼ਮਾਨਤ

editor

ਯੂ.ਪੀ. ’ਚ ਫਰਜ਼ੀ ਵੋਟਿੰਗ ਮਾਮਲੇ ਵਿੱਚ ਪੂਰੀ ਪੋਲਿੰਗ ਪਾਰਟੀ ਮੁਅੱਤਲ, ਮੁੜ ਵੋਟਾਂ ਪਾਉਣ ਦੀ ਸਿਫ਼ਾਰਸ਼

editor