India

10 ਮੰਤਰੀਆਂ ਸਮੇਤ 20 ਵਿਧਾਇਕ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ – ਮਹਾਰਾਸ਼ਟਰ ’ਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮਹਾਰਾਸ਼ਟਰ ਸਰਕਾਰ ’ਚ ਸ਼ਾਮਿਲ 10 ਮੰਤਰੀਆਂ ਸਮੇਤ 20 ਵਿਧਾਇਕ ਵੀ ਕੋਰੋਨਾ ਸੰਕ੍ਰਮਿਤ ਹੋ ਗਏ ਹਨ। ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਖ਼ੁਦ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਧਿਆਨ ਦੇਣ ਯੋਗ ਹੈ ਕਿ ਮਹਾਰਾਸ਼ਟਰ ’ਚ ਓਮੀਕ੍ਰੋਨ ਵੇਰੀਐਂਟ ਦੇ ਮਰੀਜ਼ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦਿੱਲੀ ਤੋਂ ਬਾਅਦ ਮਹਾਰਾਸ਼ਟਰ ’ਚ ਹੀ ਓਮੀਕ੍ਰੋਨ ਵੇਰੀਐਂਟ ਨਾਲ ਸੰਕ੍ਰਮਿਤ ਮਾਮਲੇ ਸਭ ਤੋਂ ਜ਼ਿਆਦਾ ਹਨ। ਦੇਸ਼ ’ਚ ਕੁਝ ਸੰਕ੍ਰਮਿਤ ਮਾਮਲਿਆਂ ’ਚੋਂ 75 ਫ਼ੀਸਦੀ ਕੇਸ ਸਿਰਫ਼ 5 ਸੂਬਿਆਂ ’ਚ ਮਿਲ ਰਹੇ ਹਨ ਅਤੇ ਇਨ੍ਹਾਂ 5 ਸੂਬਿਆਂ ’ਚ ਮਹਾਰਾਸ਼ਟਰ ਵੀ ਸ਼ਾਮਿਲ ਹੈ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ’ਚ ਕੋਰੋਨਾ ਸੰਕ੍ਰਮਣ ਦੀ ਰਫ਼ਤਾਰ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਇਨਫੈਕਸ਼ਨ ਦੀ ਰਫਤਾਰ ਮੱਠੀ ਨਾ ਹੋਈ ਤਾਂ ਸਖਤ ਕਾਰਵਾਈ ਕਰਨੀ ਪੈ ਸਕਦੀ ਹੈ। ਅਜੀਤ ਪਵਾਰ ਨੇ ਚਿਤਾਵਨੀ ਦਿੱਤੀ ਕਿ ਮਹਾਰਾਸ਼ਟਰ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 8,067 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਵੀਰਵਾਰ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਹਨ। ਇਸ ਤੋਂ ਇਲਾਵਾ ਅਜੀਤ ਪਵਾਰ ਨੇ ਕਿਹਾ ਕਿ ‘ਅਸੀਂ ਹਾਲ ਹੀ ਵਿਚ ਮੰਤਰੀਆਂ ਅਤੇ ਵਿਧਾਇਕਾਂ ਵਿਚ ਲਾਗ ਫੈਲਣ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਨੂੰ ਛੋਟਾ ਕੀਤਾ ਹੈ। ਹੁਣ ਤੱਕ 10 ਤੋਂ ਵੱਧ ਮੰਤਰੀਆਂ ਅਤੇ 20 ਤੋਂ ਵੱਧ ਵਿਧਾਇਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

Related posts

ਪ੍ਰਧਾਨ ਮੰਤਰੀ ਮੋਦੀ ਦੀ ਕਾਮਯਾਬੀ ਲਈ ਤਖ਼ਤ ਪਟਨਾ ਸਾਹਿਬ ਵਿਖੇ ਅਖੰਡ ਪਾਠ ਆਰੰਭ

editor

ਬੀ.ਆਰ.ਓ. ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

editor

ਮਾਨਤੋਵਾ ਨੋਰਦ ਹਾਈਵੇ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਮੌਤ

editor