International

ਕਾਰਟੂਨਿਸਟ ਜਾਨਸਨ ਦੇ ਦੇ ਚਿੱਤਰਾਂ ਤੋਂ ਰਹੇ ਮਾਲਾਮਾਲ

ਲੰਡਨ – ਸਿਆਸਤਦਾਨਾਂ ਦੀਆਂ ਮੁਸੀਬਤਾਂ ਵਿਅੰਗਕਾਰਾਂ ਤੇ ਕਾਰਟੂਨਿਸਟਾਂ ਲਈ ਖਜ਼ਾਨਾ ਹੁੰਦੀਆਂ ਹਨ। ਸਕੈਂਡਲਾਂ ‘ਚ ਫਸੇ ਰਹਿਣ ਵਾਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕਾਰਟੂਨਿਸਟਾਂ ਨੂੰ ਸਾਲਾਂ ਤੋਂ ਸੋਚ ਤੋਂ ਪਰੇ ਕੁਝ ਨਾ ਕੁਝ ਸਮੱਗਰੀ ਮੁਹੱਈਆ ਕਰਵਾਂਦੇ ਆ ਰਹੇ ਹਨ ਅਤੇ ਹੁਣ ਜਦੋਂ ਕਿ ਸੱਤਾ ‘ਤੇ ਉਨ੍ਹਾਂ ਦੀ ਪਕੜ ਖਤਰੇ ‘ਚ ਹੈ। ਕਾਰਟੂਨਿਸਟ ਉਨ੍ਹਾਂ ਹਾਲਾਤ ਦਾ ਫਾਇਦਾ ਚੁੱਕ ਕੇ ਪੈਸਾ ਬਣਾਉਣ ‘ਚ ਲੱਗੇ ਹਨ। ਜਾਨਸਨ ਅਤੇ ਉਨ੍ਹਾਂ ਦੇ ਸਟਾਫ ਦੇ ਮੈਂਬਰ ਇਸ ਸਮੇਂ ਪਿਛਲੇ ਸਾਲ ਦੀਆਂ ਕੋਰੋਨਾ ਪਾਬੰਦੀਆਂ ਦੌਰਾਨ ਪਾਰਟੀ ਕਰਨ ਲਈ ਕਾਨੂੰਨੀ ਅਤੇ ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਹੇ ਹਨ।

ਇਸ ਮਾਮਲੇ ਨੇ ਜਾਨਸਨ ਦੀ ਲੀਡਰਸ਼ਿਪ ਸਮਰੱਥਾ ਅਤੇ ਸਿਆਸੀ ਜਵਾਬਦੇਹੀ ‘ਤੇ ਗੰਭੀਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਪਰ ਇਸ ਨੇ ਕਾਰਟੂਨਿਸਟਾਂ ਨੂੰ ਮਜ਼ਾਕ ਉਡਾਣ ਲਈ ਵਧੀਆ ਸਮੱਗਰੀ ਮੁਹੱਈਆ ਕਰਵਾ ਦਿੱਤੀ, ਫਿਰ ਭਾਵੇਂ ਉਹ ਪ੍ਰਧਾਨ ਮੰਤਰੀ ਨਿਵਾਸ ‘ਚ ਸਿਆਸੀ ਸਹਿਯੋਗੀਆਂ ਨੂੰ ਸ਼ਰਾਬ ਦਾ ਸੂਟਕੇਸ ਲੈ ਕੇ ਜਾਂਦੇ ਹੋਏ ਵਿਖਾਉਣਾ ਹੋਵੇ ਜਾਂ ਫਿਰ ਸ਼ਰਾਬੀਆਂ ਵੱਲੋਂ ਜਾਨਸਨ ਦੇ ਬੇਟੇ ਨਾਲ ਸਬੰਧਤ ਪੰਘੂੜੇ ਨੂੰ ਤੋੜਦੇ ਹੋਏ ਵਿਖਾਉਣਾ। ਹਾਲ ਹੀ ‘ਚ ਇਕ ਅਖਬਾਰ ‘ਚ ਛਪੇ ਕਾਰਟੂਨ ‘ਚ ਜਾਨਸਨ ਨੂੰ ਧੋਖਾ ਖਾਧੇ ਰੋਮਨ ਸ਼ਾਸਕ ਜੂਲੀਅਸ ਸੀਜਰ ਦੇ ਰੂਪ ‘ਚ ਵਖਾਇਆ ਗਿਆ ਹੈ, ਜਿਸ ਦੀ ਪਿੱਠ ‘ਚ ਛੁਰਾ ਖੋਭਿਆ ਗਿਆ ਹੈ।

Related posts

‘ਆਪ’ ਨੂੰ ਖ਼ਾਲਿਸਤਾਨ ਪੱਖੀਆਂ ਤੋਂ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਦੀ ਐੱਨਆਈਏ ਨੇ ਜਾਂਚ ਸ਼ੁਰੂ ਕੀਤੀ

editor

ਨਹੀਂ ਆਵੇਗਾ ਸਿਮਕੋਏ ਮੁਸਕੋਕਾ ਵਿੱਚ ਤੂਫ਼ਾਨ, ਅਲਰਟ ਹਟਾਇਆ

editor

ਈਰਾਨ ’ਚ 14ਵੇਂ ਰਾਸ਼ਟਰਪਤੀ ਦੀ ਚੋਣ 28 ਜੂਨ ਨੂੰ

editor