Sport

ਵਿਕਟਕੀਪਰ-ਬੱਲੇਬਾਜ ਈਸ਼ਾਨ ਕਿਸ਼ਨ ਦੇ ਸਿਰ ‘ਤੇ ਲੱਗੀ ਸੱਟ

ਕਾਂਗੜਾ – ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੇ ਦੂਸਰੇ ਮੈਚ ‘ਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 2-0 ਨਾਲ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਖੇਡੇ ਗਏ ਇਸ ਮੈਚ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ ਈਸ਼ਾਨ ਕਿਸ਼ਨ ਦੇ ਸਿਰ ‘ਤੇ ਸੱਟ ਲੱਗ ਗਈ।

ਦੂਜੇ ਟੀ-20 ਮੈਚ ‘ਚ 15 ਗੇਂਦਾਂ ‘ਤੇ 16 ਦੌੜਾਂ ਬਣਾਉਣ ਵਾਲੇ ਕਿਸ਼ਨ ਭਾਰਤੀ ਪਾਰੀ ਦੇ ਦੌਰਾਨ ਚੌਥੇ ਓਵਰ ‘ਚ ਲਾਹਿਰੂ ਕੁਮਾਰਾ ਦੇ ਬਾਊਂਸਰ ‘ਤੇ ਸੱਟ ਦਾ ਸਿਕਾਰ ਹੋ ਗਏ ਸਨ। ਇਸ ਵਿਕਟਕੀਪਰ ਬੱਲੇਬਾਜ਼ ਨੇ ਸਿਰ ‘ਤੇ ਸੱਟ ਲੱਗਣ ਦੇ ਤੁਰੰਤ ਬਾਅਦ ਆਪਣਾ ਹੈਲਮੇਟ ਉਤਾਰਿਆ ਜਿਸ ਤੋਂ ਬਾਅਦ ਭਾਰਤੀ ਚਿਕਿਤਸਾ ਦਲ ਨੇ ਮੈਦਾਨ ‘ਤੇ ਹੀ ਉਸ ਦੀ ਜਾਂਚ ਕੀਤੀ। ਕਿਸ਼ਨ ਨੂੰ ਸਾਵਧਾਨੀ ਦੇ ਤੌਰ ‘ਤੇ ਰਾਤ ਭਰ ਹਸਪਤਾਲ ‘ਚ ਰੱਖਿਆ ਗਿਆ। ਬੀ. ਸੀ. ਸੀ. ਆਈ. ਕਿਸ਼ਨ ਦੇ ਸਕੈਨ ਦੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਹੈ।

ਇਸ਼ਾਨ ਕਿਸ਼ਨ ਤੇ ਸ਼੍ਰੀਲੰਕਾ ਦੇ ਇਕ ਖਿਡਾਰੀ ਦੇ ਵੀ ਸੱਟ ਲੱਗਣ ਕਾਰਨ ਦੋਵਾਂ ਨੂੰ ਕਾਂਗੜਾ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੋ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਏ ਜਾਣ ਕਾਰਨ ਕਾਂਗੜਾ ਫੋਰਟਿਸ ਹਸਪਤਾਲ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਆਖ਼ਰੀ ਮੈਚ ‘ਚ ਆਰਾਮ ਦਿੱਤਾ ਜਾ ਸਕਦਾ ਹੈ।

Related posts

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor

ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਤਵਿਕ-ਚਿਰਾਗ

editor