India

ਰਾਮ ਨੌਮੀ ਮੌਕੇ ਆਪ ਨੇ ਲਾਂਚ ਕੀਤੀ ਆਪ ਕਾ ਰਾਮ ਰਾਜ ਵੈੱਬਸਾਈਟ, ਮਿਲੇਗੀ ਸਰਕਾਰ ਦੇ ਕੰਮਾਂ ਦੀ ਜਾਣਕਾਰੀ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ’ਰਾਮ ਰਾਜ’ ਦੇ ਆਪਣੇ ਸੰਕਲਪ ਨੂੰ ਪ੍ਰਗਟ ਕਰਨ ਲਈ ਇੱਕ ਵੈਬਸਾਈਟ ’ਆਪ ਕਾ ਰਾਮ ਰਾਜ’ ਲਾਂਚ ਕੀਤੀ ਅਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਵਿੱਚ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਤੇ ਰਾਮ ਨੌਮੀ ਵਾਲੇ ਦਿਨ ੌਆਪ’ ਨੇ ‘1apkaRamRajya.com’ ਵੈੱਬਸਾਈਟ ਲਾਂਚ ਕੀਤੀ।
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਇਹ ਵੈੱਬਸਾਈਟ ’ਆਪ’ ਦੇ ’ਰਾਮ ਰਾਜ’ ਦੇ ਸੰਕਲਪ ਨੂੰ ਦਰਸਾਏਗੀ ਅਤੇ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਵੀ ਦੇਵੇਗੀ। ਸਿੰਘ ਨੇ ਕਿਹਾ ਕਿ ’ਰਾਮ ਰਾਜ’ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਕੇਜਰੀਵਾਲ ਨੇ ਪਿਛਲੇ 10 ਸਾਲਾਂ ਵਿੱਚ ਦਿੱਲੀ ਵਿੱਚ ਚੰਗੇ ਸਕੂਲ, ਮੁਹੱਲਾ ਕਲੀਨਿਕ, ਮੁਫਤ ਪਾਣੀ ਅਤੇ ਬਿਜਲੀ ਅਤੇ ਔਰਤਾਂ ਲਈ ਮੁਫਤ ਬੱਸ ਯਾਤਰਾ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਰਾਮ ਨੌਮੀ ਦੇ ਮੌਕੇ ’ਤੇ ਕੇਜਰੀਵਾਲ ਆਪਣੇ ਲੋਕਾਂ ਵਿਚਕਾਰ ਮੌਜੂਦ ਨਹੀਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਝੂਠੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ‘ਬੇਬੁਨਿਆਦ’ ਕੇਸ ਵਿੱਚ ਜੇਲ੍ਹ ਭੇਜਿਆ ਗਿਆ ਹੈ। ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ‘ਰਾਮ ਰਾਜ’ ਦੇ ਸੰਕਲਪ ਵਿੱਚ ਕੋਈ ਵੱਡਾ ਜਾਂ ਛੋਟਾ ਨਹੀਂ ਹੈ ਅਤੇ ਕੰਮ ਹਰ ਕਿਸੇ ਦੇ ਹਿੱਤ ਵਿੱਚ ਹੁੰਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵੈੱਬਸਾਈਟ ਰਾਮ ਨੌਮੀ ’ਤੇ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੇ ਹਿੱਸੇ ਵਜੋਂ ਲਾਂਚ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਅਤੇ ’ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਦੁਨੀਆ ਸਿੱਖ ਰਹੀ ਹੈ।
ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ’ਚ ’ਰਾਮ ਰਾਜ’ ਦੇ ਸੰਕਲਪ ’ਤੇ ਕੰਮ ਕਰ ਰਹੇ ਹਾਂ। ‘

Related posts

ਸਾਲ ਸੱਤਾ ’ਚ ਰਹੀ ਕਾਂਗਰਸ ਦੇਸ਼ ਲਈ ਕੁਝ ਨਹੀਂ ਕਰ ਸਕੀ: ਰਾਮਦਾਸ ਅਠਾਵਲੇ

editor

ਬਾਬਾ ਸਾਹਿਬ ਨਾ ਹੁੰਦੇ ਤਾਂ ਨਹਿਰੂ ਨੇ ਐੱਸ. ਸੀ.-ਐੱਸ. ਟੀ. ਨੂੰ ਨਹੀਂ ਦੇਣੀ ਸੀ ਰਿਜ਼ਰਵੇਸ਼ਨ : ਮੋਦੀ

editor

ਮਨੁੱਖੀ ਤਸਕਰੀ ਦੇ ਸ਼ਿਕਾਰ 300 ਭਾਰਤੀਆਂ ਨੇ ਕੰਬੋਡੀਆ ’ਚ ਕੀਤੀ ਬਗਾਵਤ, ਕਈ ਗਿ੍ਰਫ਼ਤਾਰ

editor